Menu

ਜਨਰਲ ਮੋਟਰਜ਼ ਨੇ 2035 ਤੱਕ ਵੱਡੇ ਪੱਧਰ ‘ਤੇ ਇਲੈਕਟ੍ਰਿਕ ਵਾਹਨ ਬਨਾਉਣ ਦਾ ਮਿੱਥਿਆ ਟੀਚਾ

ਫਰਿਜ਼ਨੋ (ਕੈਲੀਫੋਰਨੀਆ), 29  ਜਨਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੀ ਵਾਹਨ ਨਿਰਮਾਤਾ ਕੰਪਨੀ ਜਨਰਲ ਮੋਟਰਜ਼(ਜੀ ਐਮ) ਦੀ ਸੀ ਈ ਓ ਮੈਰੀ ਬੈਰਾ ਨੇ ਵੀਰਵਾਰ ਨੂੰ ਐਲਾਨ ਕਰਦਿਆਂ ਜਾਣਕਾਰੀ ਦਿੱਤੀ ਕਿ ਕੰਪਨੀ ਨੇ ਅਗਲੇ 14 ਸਾਲਾਂ ਵਿੱਚ ਗੈਸੋਲੀਨ ਜਾਂ ਡੀਜ਼ਲ ‘ਤੇ ਚੱਲਣ ਵਾਲੇ ਵਾਹਨ ਬੰਦ ਕਰਕੇ 2035 ਤੱਕ ਇਲੈਕਟ੍ਰਿਕ ਵਾਹਨਾਂ ਨੂੰ ਬਹੁਗਿਣਤੀ ਵਿੱਚ ਨਿਰਮਾਣ ਕਰਨ  ਦਾ ਟੀਚਾ ਨਿਰਧਾਰਤ ਕੀਤਾ ਹੈ। ਇਸ ਸੰਬੰਧੀ ਜੀ ਐਮ ਨੇ ਪਹਿਲਾਂ ਹੀ ਐਲਾਨ ਕੀਤਾ ਹੈ ਕਿ ਉਹ ਅਗਲੇ ਪੰਜ ਸਾਲਾਂ ਵਿੱਚ ਇਲੈਕਟ੍ਰਿਕ ਅਤੇ ਸੈਲਫ ਡਰਾਈਵ ਵਾਹਨਾਂ ਵਿੱਚ 27 ਬਿਲੀਅਨ ਡਾਲਰ ਦਾ ਨਿਵੇਸ਼ ਕਰੇਗੀ। ਇਸਦੇ ਇਲਾਵਾ ਕੰਪਨੀ ਇਸ ਦਹਾਕੇ ਦੇ ਅੱਧ ਤੱਕ ਵਿਸ਼ਵ ਭਰ ਵਿੱਚ 30 ਇਲੈਕਟ੍ਰਿਕ ਮਾਡਲਾਂ ਦੀ ਪੇਸ਼ਕਸ਼ ਕਰੇਗੀ ਅਤੇ  2025 ਦੇ ਅੰਤ ਤੱਕ, ਇਸ ਦੇ ਯੂ ਐਸ ਵਿਚਲੇ  40% ਮਾਡਲ ਬੈਟਰੀ ਨਾਲ ਚੱਲਣ ਵਾਲੇ ਇਲੈਕਟ੍ਰਿਕ ਵਾਹਨ ਹੋਣਗੇ। ਕੰਪਨੀ ਨੇ ਆਪਣੀ ਇਲੈਕਟ੍ਰਿਕ ਵਾਹਨ ਯੋਜਨਾ ਵਿੱਚ ਕ੍ਰਾਸਓਵਰ, ਐਸ ਯੂ ਵੀ, ਸੇਡਾਨ ਅਤੇ ਲਾਈਟ ਟਰੱਕ ਸ਼ਾਮਿਲ ਕਰਨ ਦੀ ਯੋਜਨਾ ਬਣਾਈ ਹੈ ਜਦਕਿ ਇਸ ਵਿੱਚ ਹੈਵੀ ਡਿਊਟੀ ਵਾਲੇ ਵਾਹਨ ਜਿਵੇਂ ਕਿ ਵਪਾਰਕ ਟਰੱਕ ਆਦਿ ਸ਼ਾਮਿਲ ਨਹੀਂ ਹਨ। ਇਸਦੇ ਇਲਾਵਾ ਕੰਪਨੀ ਦਾ ਨਿਸ਼ਾਨਾ 14 ਸਾਲਾਂ ਦੇ ਅੰਦਰ  ਵੱਖ ਵੱਖ ਕੀਮਤਾਂ ਦੀ ਰੇਂਜ ਵਿੱਚ ਜ਼ੀਰੋ-ਨਿਕਾਸੀ ਵਾਹਨਾਂ ਦੀ ਪੇਸ਼ਕਸ਼ ਕਰਨ ‘ਤੇ  ਆਪਣਾ ਧਿਆਨ ਕੇਂਦ੍ਰਿਤ ਕਰਨਾ ਹੈ। ਤਕਰੀਬਨ 112 ਸਾਲ ਪੁਰਾਣੀ ਆਟੋ ਕੰਪਨੀ ਨੇ ਆਪਣੀ ਨਵੀਂ ਯੋਜਨਾ ਨੂੰ ਦਰਸਾਉਣ ਲਈ ਇਸ ਮਹੀਨੇ ਇਕ ਨਵੇਂ ਕਾਰਪੋਰੇਟ ਲੋਗੋ ਨੂੰ ਵੀ ਪੇਸ਼ ਕੀਤਾ ਹੈ।ਇਸਦੇ ਨਾਲ ਹੀ ਕੰਪਨੀ  ਨੇ ਇਲੈਕਟ੍ਰਿਕ, ਸਵੈ-ਡ੍ਰਾਇਵਿੰਗ ਕਾਰਾਂ ਦੇ ਰੋਲਆਉਟ ਨੂੰ ਤੇਜ਼ ਕਰਨ ਦੀ ਉਮੀਦ ਨਾਲ ਇਸ ਮਹੀਨੇ ਮਾਈਕਰੋਸਾਫਟ ਨਾਲ ਇੱਕ ਨਵੀਂ ਭਾਈਵਾਲੀ ਦੀ ਵੀ ਘੋਸ਼ਣਾ ਕੀਤੀ ਹੈ।

ਗੁਜਰਾਤ ਦੇ ਭਰੂਚ ‘ਚ ਭਗਵੰਤ ਮਾਨ ਨੇ…

ਚੰਡੀਗੜ੍ਹ, 17 ਅਪ੍ਰੈਲ 2024- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਗੁਜਰਾਤ ਦੇ ਭਰੂਚ ਲੋਕ ਸਭਾ ਹਲਕੇ…

ਚੰਡੀਗੜ੍ਹ ‘ਚ ਨਹੀਂ ਬਣੀ ਗੱਲ,…

ਨਵੀਂ ਦਿੱਲੀ, 17 ਅਪ੍ਰੈਲ 2024: ਅਨੁਸੂਚਿਤ ਜਾਤੀਆਂ ਲਈ…

ਸਲਮਾਨ ਖਾਨ ਦੇ ਘਰ ‘ਤੇ…

17 ਅਪ੍ਰੈਲ 2024- ਬਾਲੀਵੁੱਡ ਅਦਾਕਾਰ ਸਲਮਾਨ ਖਾਨ…

ਪਤੀ ਦੇ ਨਜ਼ਾਇਜ਼ ਸਬੰਧਾਂ ਤੋਂ…

17 ਅਪ੍ਰੈਲ 2024- ਇੰਦੌਰ ‘ਚ ਇਕ 40…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39782 posts
  • 0 comments
  • 0 fans