Menu

ਅਮਾਂਡਾ ਗੋਰਮੈਨ ਆਪਣੀ ਕਵਿਤਾ ਨਾਲ ਬਣੀ ਸਹੁੰ ਚੁੱਕ ਸਮਾਗਮ ‘ਚ ਪੇਸ਼ਕਾਰੀ ਕਰਨ ਵਾਲੀ ਸਭ ਤੋਂ ਘੱਟ ਉਮਰ ਦੀ ਕਵਿੱਤਰੀ

ਫਰਿਜ਼ਨੋ (ਕੈਲੀਫੋਰਨੀਆਂ), 21 ਜਨਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੀ ਰਾਜਧਾਨੀ ਵਿੱਚ ਹੋਏ ਰਾਸ਼ਟਰਪਤੀ ਪਦ ਲਈ ਸਹੁੰ ਚੁੱਕ ਸਮਾਗਮ ਵਿੱਚ  ਇੱਕ 22, ਸਾਲਾਂ ਲੜਕੀ ਨੇ ਕਵਿਤਾ ਰਾਹੀ ਆਪਣੀ ਪੇਸ਼ਕਾਰੀ ਦਿੱਤੀ ਹੈ। ਅਮਾਂਡਾ ਗੋਰਮੈਨ ਨਾਮ ਦੀ ਇਸ ਲੜਕੀ ਨੇ ਕਈ ਇਤਿਹਾਸਕ ਮੌਕਿਆਂ ਲਈ ਕਵਿਤਾਵਾਂ ਲਿਖੀਆਂ ਪਰ ਇਸ ਸਮਾਗਮ ਦੌਰਾਨ ਹੁਣ  ਗੋਰਮੈਨ ਨੇ ਸਭ ਤੋਂ ਛੋਟੀ ਉਦਘਾਟਨੀ ਕਵਿੱਤਰੀ ਵਜੋਂ ਪੇਸ਼ਕਾਰੀ ਕਰਕੇ ਇੱਕ ਵੱਡਾ ਸਨਮਾਨ ਪ੍ਰਾਪਤ ਕੀਤਾ ਹੈ। ਉਸਨੇ ਆਪਣੀ ਰਚਨਾ “ਦਿ ਹਿਲ ਵੀ ਕਲਾਂਇਬ” ਨੂੰ  ਕੈਪੀਟਲ ਵਿੱਚ ਜੋਅ ਬਾਈਡੇਨ, ਕਮਲਾ ਹੈਰਿਸ ਅਤੇ ਸਮੁੱਚੇ ਰਾਸ਼ਟਰ ਦੇ ਸਾਹਮਣੇ ਪੇਸ਼ ਕੀਤਾ।
ਅਮਾਂਡਾ ਗੋਰਮੈਨ ਨੇ ਕਿਹਾ ਕਿ ਇਸ ਸਮਾਗਮ ਦੌਰਾਨ ਮੇਰੀ ਉਮਰ ਵਿੱਚ ਪੇਸ਼ਕਾਰੀ ਕਰਨੀ ਹੈਰਾਨੀਜਨਕ ਹੈ। ਇਸ 22 ਸਾਲਾਂ ਕਵਿੱਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਨੇ ਅਬਰਾਹਿਮ ਲਿੰਕਨ ਅਤੇ ਡਾ. ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਭਾਸ਼ਣਾਂ ਦੀ ਖੋਜ  ਕਰਕੇ ਲਿਖਣਾ ਸ਼ੁਰੂ ਕੀਤਾ ਪਰ ਇਸ ਸਮੇਂ ਕੈਪੀਟਲ ਵਿੱਚ ਹੋਏ ਦੰਗਿਆਂ ਨੇ ਉਸ ਉੱਪਰ ਬਹੁਤ ਪ੍ਰਭਾਵ ਪਾਇਆ  ਅਤੇ ਹਿੰਸਕ ਦੰਗਿਆਂ ਨੇ ਉਸਦੀ ਕਵਿਤਾ ਅਤੇ ਸੰਦੇਸ਼ ਨੂੰ ਬਦਲ ਦਿੱਤਾ ਜੋ ਉਹ ਦੇਣਾ ਚਾਹੁੰਦੀ ਸੀ। ਗੋਰਮੈਨ ਨੂੰ 19 ਸਾਲ ਦੀ ਉਮਰ ਵਿੱਚ ਦੇਸ਼ ਦੀ ਪਹਿਲੀ ਯੁਵਕ ਕਵਿੱਤਰੀ  ਚੁਣਿਆ ਗਿਆ ਸੀ ਅਤੇ 16 ਦੀ ਉਮਰ ਵਿੱਚ, ਉਹ ਲਾਸ ਏਂਜਲਸ ਦੀ ਯੁਵਕ ਕਵਿੱਤਰੀ ਬਣੀ ਸੀ ।ਇੱਕ ਇਕੱਲੀ ਮਾਂ ਅਤੇ ਅੰਗਰੇਜ਼ੀ ਅਧਿਆਪਕ ਦੀ ਬੇਟੀ ਗੋਰਮੈਨ ਨੇ  2020 ਵਿੱਚ ਹਾਰਵਰਡ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੈ। ਇਸਦੇ ਇਲਾਵਾ ਗੋਰਮੈਨ ਬੱਚਿਆਂ ਲਈ ਇੱਕ ਕਿਤਾਬ “ਚੇਂਜ ਸਿੰਗਜ਼” ਨੂੰ ਸਤੰਬਰ ਵਿੱਚ ਰਿਲੀਜ਼ ਕਰਨ ਜਾ ਰਹੀ ਹੈ ।

ਇਕ ਹੋਰ ਹਾਦਸਾ ਬੱਚਿਆਂ ਨਾਲ ਭਰੀ ਸਕੂਲੀ…

20 ਅਪ੍ਰੈਲ 2024- ਹਰਿਆਣਾ ਦੇ ਨਾਰਨੌਲ ਵਿਚ ਪਾਰਕ ਗਲੀ ਦੇ ਸਾਹਮਣੇ ਇੱਕ ਨਿੱਜੀ ਸਕੂਲ ਦੇ ਬੱਚਿਆਂ ਨਾਲ ਭਰੀ ਬੱਸ…

ਅੰਬਾਲਾ ਛਾਉਣੀ ਤੋਂ ਪੰਜਾਬ ਦਾ…

ਅੰਬਾਲਾ, 20 ਅਪ੍ਰੈਲ 2024- ਹਰਿਆਣਾ ਦੇ ਅੰਬਾਲਾ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

ਮਨੀਸ਼ ਸਿਸੋਦੀਆ ਨੇ ਵਾਪਸ ਲਈ…

ਨਵੀਂ ਦਿੱਲੀ , 19 ਅਪ੍ਰੈਲ 2024- ਰਾਊਜ਼…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39850 posts
  • 0 comments
  • 0 fans