Menu

ਫਰਿਜ਼ਨੋ ਵਿੱਚ ਇੱਕ ਯੂਟੀਲਿਟੀ ਟਰੱਕ ਨੇ ਪੈਦਲ ਜਾ ਰਹੇ ਆਦਮੀ ਨੂੰ ਵੀਲ੍ਹਚੇਅਰ ਸਮੇਤ ਮਾਰੀ ਟੱਕਰ

ਫਰਿਜ਼ਨੋ (ਕੈਲੀਫੋਰਨੀਆਂ), 20 ਜਨਵਰੀ(ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਕੈਲੀਫੋਰਨੀਆਂ ਸੂਬੇ ਦੀ ਕਾਉਂਟੀ ਫਰਿਜ਼ਨੋ ਵਿੱਚ ਪ੍ਰਤੀ ਦਿਨ ਹੁੰਦੇ ਸੜਕ ਹਾਦਸਿਆਂ ਵਿੱਚ ਵਾਧਾ ਹੋ ਰਿਹਾ ਹੈ। ਇਹਨਾਂ ਹੀ ਹਾਦਸਿਆਂ ਦੀ ਲੜੀ ਵਿੱਚ ਮੰਗਲਵਾਰ ਦੀ ਰਾਤ ਇੱਕ ਹੋਰ ਹਾਦਸਾ ਜੁੜ ਗਿਆ ਹੈ। ਇਸ ਹਾਦਸੇ ਸੰਬੰਧੀ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਤਰ ਪੱਛਮੀ ਫਰਿਜ਼ਨੋ ਵਿੱਚ ਸ਼ਾਅ ਐਵੀਨਿਊ ਦੇ ਨਾਲ ਮੰਗਲਵਾਰ ਰਾਤ ਨੂੰ ਇੱਕ ਵਿਅਕਤੀ ਵ੍ਹੀਲਚੇਅਰ ਨੂੰ ਲੈ ਕੇ ਜਾ ਰਿਹਾ ਸੀ, ਜਿਸਨੂੰ ਕਿ ਫੈਕਸ ਯੂਟਿਲਿਟੀ ਦੇ ਇੱਕ ਟਰੱਕ ਦੁਆਰਾ ਟੱਕਰ ਮਾਰ ਦਿੱਤੀ ਗਈ। ਅਧਿਕਾਰੀਆਂ ਅਨੁਸਾਰ ਇਹ ਟੱਕਰ ਰਾਤ 8:45 ਵਜੇ ਦੇ ਕਰੀਬ ਵੈਸਟ ਬ੍ਰਾਵਲੇ ਅਤੇ ਵੈਸਟ ਸ਼ਾਅ ਅਤੇ ਐਵੀਨਿਊ ਖੇਤਰ ਵਿੱਚ ਹੋਈ।  ਫਰਿਜ਼ਨੋ ਪੁਲਿਸ ਦੇ ਲੈਫਟੀਨੈਂਟ ਜਾਰਡਨ ਬੇਕਫੋਰਡ ਅਨੁਸਾਰ ਇਹ ਪੈਦਲ ਆਦਮੀ ਸ਼ਾਇਦ ਮਾਰਟੀ ਅਤੇ ਬ੍ਰਾਵਲੀ ਦੇ ਵਿਚਕਾਰ ਸ਼ਾਅ ਦੇ ਪੱਛਮ ਵੱਲ ਜਾਣ ਵਾਲੇ ਰਸਤੇ  ‘ਤੇ ਜਾ ਰਿਹਾ ਸੀ ਜਿਸ ਦੌਰਾਨ ਉਸ ਨੂੰ ਟਰੱਕ ਦੁਆਰਾ ਟੱਕਰ ਮਾਰੀ ਗਈ। ਪੀੜਤ ਵਿਅਕਤੀ ਨੂੰ ਹਾਦਸੇ ਉਪਰੰਤ ਜਖਮੀ ਹੋਣ ‘ਤੇ ਕਮਿਊਨਿਟੀ ਰੀਜਨਲ ਮੈਡੀਕਲ ਸੈਂਟਰ ਲਿਜਾਇਆ ਗਿਆ ਜਿੱਥੇ ਉਸਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਇਸ ਟੱਕਰ ਵਿੱਚ ਆਦਮੀ ਦੁਆਰਾ ਵੀਲ੍ਹਚੇਅਰ ਵਿੱਚ ਰੱਖਿਆ ਸਮਾਨ ਫੁੱਟਪਾਥ ਦੇ ਨਜ਼ਦੀਕ ਖਿੱਲਰ ਗਿਆ ਸੀ ਅਤੇ ਬੇਕਫੋਰਡ ਅਨੁਸਾਰ ਟਰੱਕ ਦਾ ਡਰਾਈਵਰ ਪੁਲਿਸ ਦੇ ਘਟਨਾ ਸਥਾਨ ‘ਤੇ ਪਹੁੰਚਣ ਤੱਕ ਉੱਥੇ ਮੌਜੂਦ ਰਿਹਾ ਅਤੇ  ਕਾਰਵਾਈ ਵਿੱਚ ਅਧਿਕਾਰੀਆਂ ਨਾਲ ਸਹਿਯੋਗ ਵੀ ਕੀਤਾ। ਪੁਲਿਸ ਅਧਿਕਾਰੀਆਂ ਵੱਲੋਂ ਇਸ ਟੱਕਰ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Listen Live

Subscription Radio Punjab Today

Our Facebook

Social Counter

  • 18577 posts
  • 1 comments
  • 0 fans

Log In