Menu

ਫਿਰੋਜ਼ਪੁਰ ਪੁਲਿਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ

ਫਿਰੋਜ਼ਪੁਰ, 20 ਜਨਵਰੀ (ਗੁਰਨਾਮ ਸਿੱਧੂ, ਗੁਰਦਰਸ਼ਨ ਸੰਧੂ)  ਭੁਪਿੰਦਰ ਸਿੰਘ ਪੀ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਫਿਰੋਜਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁਕੱਦਮਾ ਨੰਬਰ 06 ਮਿਤੀ 05-01-2021 ਅ / ਧ 302 , 148 , 149 , 120 – ਬੀ ਭ : ਦ 25/27/54/59 ਅਸਲਾ ਐਕਟ ਥਾਣਾ ਸਿਟੀ ਫਿਰੋਜ਼ਪੁਰ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਮਿਤੀ 04-01-2021 ਨੂੰ ਰਾਤ ਵਕਤ ਕਰੀਬ 09:45 ਪੀ.ਐਮ ਪਰ ਚੇਤਨ ਦੂਮੜਾ ਪੁੱਤਰ ਵੀਰਭਾਨ ਵਾਸੀ ਜੰਡੀ ਮੁਹੱਲਾ ਅੰਦਰੂਨ ਅਮ੍ਰਿਤਸਰੀ ਗੇਟ , ਸਿਟੀ ਫਿਰੋਜ਼ਪੁਰ ਦਾ ਗੋਲੀਆਂ ਮਾਰਕੇ ਕਤਲ ਕੀਤਾ ਗਿਆ ਸੀ , ਇਸ ਅੰਨ੍ਹੇ ਕਤਲ ਕੇਸ ਨੂੰ ਟਰੇਸ ਕਰਨ ਲਈ ਸ੍ਰੀ ਬਲਵੀਰ ਸਿੰਘ ਕਪਤਾਨ ਪੁਲਿਸ ( ਸਥਾਨਿਕ ) , ਵਿਰੋਜ਼ਪੁਰ ਜੀ ਦੀ ਪ੍ਰਧਾਨਗੀ ਹੇਠ ਸ੍ਰੀ ਬਰਿੰਦਰ ਸਿੰਘ ਗਿੱਲ ਡੀ.ਐਸ.ਪੀ ( ਸ਼ਹਿਰੀ ) , ਰਵਿੰਦਰ ਪਾਲ ਸਿੰਘ ਡੀ.ਐਸ.ਪੀ ( ਡੀ ) , ਸ੍ਰੀ ਜਗਦੀਸ਼ ਕੁਮਾਰ ਡੀ.ਐਸ.ਪੀ ( ਪੀ.ਬੀ.ਆਈ ) ਮੁੱਖ ਅਫਸਰ ਥਾਣਾ ਸਿਟੀ ਫਿਰੋਜਪੁਰ ਅਤੇ ਇੰਚਾਰਜ ਸੀ.ਆਈ.ਏ ਫਿਰੋਜਪੁਰ ਦੀ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਗਠਿਤ ਕੀਤੀ ਗਈ ਸੀ । ਇਸ ਟੀਮ ਵੱਲੋਂ ਅੰਨ੍ਹੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਸਾਜਨ ਉਰਫ ਮਾਲੀ ਪੁੱਤਰ ਅਮਰਜੀਤ , ਸਾਹਿਲ ਉਰਫ ਟਿੱਡੀ ਪੁੱਤਰ ਅਮਾਨਤ ਵਾਸੀਆਨ ਬਸਤੀ ਭਟੀਆਂ ਵਾਲੀ , ਫਿਰੋਜਪੁਰ ਹਿਰ , ਚਰਨਪਾਲ ਸਿੰਘ ਉਰਫ ਸੁੱਟੀ ਪੁੱਤਰ ਵੀਰੂ ਵਾਸੀ ਬਸਤੀ ਸੁਨਵਾ ਵਾਲੀ , ਫਿਰੋਜਪੁਰ ਸ਼ਹਿਰ , ਸੁਰਜੀਤ ਉਰਫ ਮਿਠਣ ਪੁੱਤਰ ਗੁਰਨਾਮ ਉਰਫ਼ ਗਾਮੀ ਵਾਸੀ ਬਸਤੀ ਸ਼ੇਖਾ ਵਾਲੀ , ਫਿਰੋਜ਼ਪੁਰ ਸ਼ਹਿਰ , ਵਿੱਕੀ ਉਰਫ ਸੁੰਡੀ ਪੁੱਤਰ ਸੁਰਜੀਤ ਸਿੰਘ ਉਰਫ ਬਰਨਾਲਾ ਵਾਸੀ ਭਾਰਤ ਨਗਰ , ਵਾਰਡ ਨੰਬਰ 02 , ਫਿਰੋਜ਼ਪੁਰ ਸ਼ਹਿਰ ਨੂੰ ਮਿਤੀ 20-01-2021 ਨੂੰ ਟੀ – ਪੁਆਇੰਟ ਮਮਦੋਟ ਨੇੜੇ ਪਿੰਡ ਖਾਈ ਫੇਮੇ ਕੀ ਨਹਿਰਾਂ ਤੋਂ ਗ੍ਰਿਫਤਾਰ ਕੀਤਾ । ਜੋ ਸਾਜ਼ਨ ਮਾਲੀ ਪਾਸੋਂ ਇੱਕ ਦੇਸੀ ਪਿਸਤੋਲ 32 ਬੋਰ ਅਤੇ ਸਾਹਿਲ ਟਿੱਡੀ ਪਾਸੋਂ ਭੀ ਇੱਕ ਦੇਸੀ ਪਿਸਟਲ 32 ਬੋਰ ਸਮੇਤ 05 ਹੋਂਦ ਜਿੰਦਾ ਬਰਾਮਦ ਕੀਤੇ ਅਤੇ ਵਾਰਦਾਤ ਵਿੱਚ ਵਰਤੀ ਗਈ ਫਾਰਚੂਨਰ ਨੰਬਰੀ ਪੀ.ਬੀ – 10 ਈ.ਐਚ -8100 ਭੀ ਬ੍ਰਾਮਦ ਕੀਤੀ । ਤਫਤੀਸ਼ ਦੌਰਾਨ ਦੋਸ਼ੀਆਂ ਪਾਸੋਂ ਕੀਤੀ ਗਈ ਮੁੱਢਲੀ ਪੁੱਛ ਗਿੱਛ ਤੋਂ ਪਾਇਆ ਗਿਆ ਕਿ ਦੋਸ਼ੀ ਸਾਜ਼ਨ ਮਾਲੀ ਉਕੱਤ ਦੀ ਨਿਤਿਨ ਚੁੱਚ ਵਾਸੀ ਹਾਊਸਿੰਗ ਬੋਰਡ ਕਲੋਨੀ ਨਾਲ ਪਹਿਲਾਂ ਤੋਂ ਹੀ ਪੁਰਾਣੀ ਰੰਜ਼ਿਸ਼ ਚੱਲਦੀ ਸੀ , ਜੋ ਵਕੂਆ ਵਾਲੇ ਦਿਨ ਉਕਤਾਨ ਦੋਸ਼ੀਆਂ ਨੂੰ ਇਤਲਾਹ ਮਿਲੀ ਕਿ ਨਿਤਿਨ ਚੁੱਚ ਕਾਰ ਨੰਬਰੀ ਪੀ.ਬੀ. – 05 – ਏ.ਐਲ -8023 ਮਾਰਕਾ ਹੰਡਾਈ ਏਸੈਂਟ ਪਰ ਸਿਆਂ ਫਿਰੋਜ਼ਪੁਰ ਵਿੱਚ ਘੁੰਮ – ਫਿਰ ਰਿਹਾ ਹੈ , ਜਿਹਨਾਂ ਨੇ ਨਿਤਿਨ ਉੱਚ ਦਾ ਕਤਲ ਕਰਨਾ ਸੀ ਪਰੰਤੂ ਵਕੂਆ ਵਾਲੇ ਦਿਨ ਉਕੱਤ ਕਾਰ ਵਿੱਚ ਚੇਤਨ ਦੂਮੜਾ ਆਪਣੇ ਪਰਿਵਾਰ ਸਮੇਤ ਕੰਮ – ਕਾਜ਼ ਕਰਕੇ ਘਰ ਵਾਪਸ ਆ ਰਿਹਾ ਸੀ , ਜਿਹਨਾਂ ਨੇ ਉਪਰੋਕਤ ਇਤਲਾਹ ਅਨੁਸਾਰ ਉਕੱਤ ਕਾਰ ਸਵਾਰ ਚੇਤਨ ਦੂਮੜਾ ਪਰ ਅੰਨੇਵਾਹ ਫਾਇਰਿੰਗ ਕਰਕੇ ਉਸਦਾ ਕਤਲ ਕਰ ਦਿੱਤਾ ਅਤੇ ਮੌਕਾ ਤੋਂ ਫਰਾਰ ਹੋ ਗਏ । ਮੁਕੱਦਮਾਂ ਵਿੱਚ ਰਹਿੰਦੇ ਦੋਸ਼ੀਆਂ ਬਾਰੇ ਪਤਾ ਕਰਕੇ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ । ਇਥੇ ਇਹ ਵੀ ਦੱਸਣਯੋਗ ਹੈ ਕਿ ਉਪਰੋਕਤਾਂ ਵਿਰੁੱਧ ਵੱਖ – ਵੱਖ ਥਾਣਿਆਂ ਵਿੱਚ ਹੋਰ ਵੀ ਇਰਾਦਾ ਕਤਲ ਦੇ ਕੇਸ ਦਰਜ ਹਨ । ਜਿਹਨਾਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ । ਜਿੰਨਾਂ ਦੀ ਪੁੱਛ – ਗਿੱਛ ਤੋਂ ਕਈ ਅਹਿਮ ਸੁਰਾਗ ਲੱਗਣ ਦੀ ਸੰਭਾਵਨਾ ਹੈ ।

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ ਲੈ ਕੇ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਵਿਚਾਲੇ ਮੰਗਲਸੂਤਰ ਅਤੇ ਜਾਇਦਾਦ ਦਾ…

ਡਿਬਰੂਗੜ੍ਹ ਜੇਲ੍ਹ ‘ਚੋਂ ਲੋਕ ਸਭਾ…

24 ਅਪ੍ਰੈਲ 2024-: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 24 ਅਪ੍ਰੈਲ 2024 : ਦਿੱਲੀ…

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39908 posts
  • 0 comments
  • 0 fans