Menu

ਕੈਲੀਫੋਰਨੀਆ ਦੇ ਕੋਰੋਨਾਂ ਟੀਕਾਕਰਨ ਕੇਂਦਰ ਵਿੱਚ ਉਲਟ ਅਸਰ ਕਾਰਨ ਲੱਗੀ ਮੋਡਰਨਾ ਟੀਕਿਆਂ ਦੀ ਵਰਤੋਂ ‘ਤੇ ਰੋਕ

ਫਰਿਜ਼ਨੋ (ਕੈਲੀਫੋਰਨੀਆਂ), 19 ਜਨਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਵਿੱਚ ਕੋਰੋਨਾਂ ਵਾਇਰਸ ਖਿਲਾਫ ਸ਼ੁਰੂ ਕੀਤੀ ਟੀਕਾਕਰਨ ਮੁਹਿੰਮ ਵਿੱਚ ਫਾਈਜ਼ਰ ਦੇ ਨਾਲ ਮੋਡਰਨਾ ਕੰਪਨੀ ਦੇ ਟੀਕੇ ਵਰਤੇ ਜਾ ਰਹੇ ਹਨ।ਇਹ ਟੀਕੇ ਕਿਸੇ ਤਰ੍ਹਾਂ ਦੇ ਗੰਭੀਰ ਉਲਟ ਪ੍ਰਭਾਵਾਂ ਤੋਂ ਸੁਰੱਖਿਅਤ ਹਨ, ਪਰ ਕੈਲੀਫੋਰਨੀਆਂ ਦੇ ਇੱਕ ਟੀਕਾਕਰਨ ਕੇਂਦਰ ਵਿੱਚ ਐਲਰਜੀ ਦੀਆਂ ਪ੍ਰਤੀਕ੍ਰਿਆਵਾਂ ਦੀਆਂ ਰਿਪੋਰਟਾਂ ਤੋਂ ਬਾਅਦ ਕੁੱੱਝ ਮੋਡਰਨਾ ਟੀਕਿਆਂ ਦੀ ਵਰਤੋਂ ਰੋਕ ਦਿੱਤੀ ਗਈ ਹੈ।ਇਸ ਸੰਬੰਧੀ ਕੈਲੀਫੋਰਨੀਆਂ ਦਾ ਪਬਲਿਕ ਹੈਲਥ ਡਿਪਾਰਟਮੈਂਟ  ਕੋਰੋਨਾਂ ਟੀਕੇ ਵੰਡਣ ਵਾਲਿਆਂ ਨੂੰ ਮੋਡਰਨਾ ਦੇ ਇੱਕ ਖਾਸ ਬੈਚ ਦੀ ਸਪਲਾਈ  ਬੰਦ ਕਰਨ ਲਈ ਕਹਿ ਰਿਹਾ ਹੈ।ਸੀ.ਡੀ.ਪੀ.ਐਚ ਦੁਆਰਾ ਸੋਮਵਾਰ ਨੂੰ ਜਾਰੀ ਕੀਤੇ ਇੱਕ ਬਿਆਨ ਅਨੁਸਾਰ  ਕੈਲੀਫੋਰਨੀਆਂ ਵਿੱਚ ਸੈਨ ਡਿਏਗੋ ਦੇ ਇੱਕ  ਕਲੀਨਿਕ “ਚ ਮੋਡਰਨਾ ਟੀਕਿਆਂ ਦੇ ਬੈਚ 41L 20A  ਵਿਚੋਂ ਟੀਕਿਆਂ ਦੀ ਵਰਤੋਂ ਕਰਨ  ਦੇ 24 ਘੰਟਿਆਂ ਦੇ ਅੰਦਰ 10 ਤੋਂ ਘੱਟ ਲੋਕਾਂ ਨੂੰ ਐਲਰਜੀ ਪ੍ਰਤੀਕ੍ਰਿਆਵਾਂ ਦਾ ਸਾਮ੍ਹਣਾ ਕਰਨ ਲਈ ਡਾਕਟਰੀ ਸਹਾਇਤਾ ਦੀ ਜ਼ਰੂਰਤ ਪਈ ਹੈ। 5 ਤੋਂ 12 ਜਨਵਰੀ ਦਰਮਿਆਨ ਸੂਬੇ ਦੀਆਂ 287 ਟੀਕਾਕਰਨ ਸਾਈਟਾਂ ਵਿੱਚ ਮੋਡਰਨਾ ਦੇ ਇਸ ਸਟਾਕ ਵਿੱਚੋਂ ਤਕਰੀਬਨ 330,000 ਤੋਂ ਵੱਧ ਖੁਰਾਕਾਂ ਵੰਡੀਆਂ ਗਈਆਂ ਹਨ, ਜਿਨ੍ਹਾਂ ਵਿੱਚ ਕੋਈ ਹੋਰ ਉਲਟ ਅਸਰ ਦੀ ਘਟਨਾ ਸਾਹਮਣੇ ਨਹੀ ਆਈ ਹੈ। ਕੈਲੀਫੋਰਨੀਆਂ ਦੇ ਇਸ ਟੀਕਾਕਰਨ ਕੇਂਦਰ ਵਿੱਚ ਇਸ  ਸਮੱਸਿਆ ਸਾਹਮਣੇ ਆਉਣ ਤੋਂ ਬਾਅਦ ਮੋਡਰਨਾ ਟੀਕਿਆਂ ਦੇ ਹੋਰ ਬੈਚ ਵਿੱਚੋਂ ਟੀਕੇ ਬਦਲ ਕੇ ਜਾਰੀ ਕੀਤੇ ਗਏ ਹਨ।ਜਦਕਿ ਟੀਕਿਆਂ ਦੀ ਇਸ ਉਲਟ ਪ੍ਰਤੀਕਿਰਿਆ ਬਾਰੇ ਸੀ.ਡੀ.ਸੀ ਅਤੇ ਮੋਡਰਨਾ ਦੁਆਰਾ ਜਾਂਚ ਕਰਕੇ ਇਸ ਹਫਤੇ ਦੇ ਅੰਤ ਤੱਕ  ਜਾਣਕਾਰੀ ਦਿੱਤੀ ਜਾਵੇਗੀ।ਬਲੂਮਬਰਗ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਕੈਲੀਫੋਰਨੀਆਂ ਵਿੱਚ ਐਤਵਾਰ ਤੱਕ ਤਕਰੀਬਨ 1.3 ਮਿਲੀਅਨ ਟੀਕੇ ਲਗਾਏ ਗਏ ਹਨ ਅਤੇ ਲੱਗਭਗ 204,000 ਲੋਕਾਂ ਨੂੰ ਟੀਕੇ ਦੀ ਦੂਜੀ ਖੁਰਾਕ ਵੀ ਦਿੱਤੀ ਗਈ ਹੈ।

ਮਜਬੂਰ ਮਾਪੇ ਨਾ ਚੁਕਾ ਸਕੇ ਛੇ ਹਜ਼ਾਰ…

25 ਅਪ੍ਰੈਲ 2024: ਉੱਤਰ ਪ੍ਰਦੇਸ਼  ਦੇ ਫ਼ਿਰੋਜ਼ਾਬਾਦ  ਤੋਂ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਮਾਪਿਆਂ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

ਦਿੱਲੀ ‘ਚ ਐਨਕਾਊਂਟਰ, ਮੁਕਾਬਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024: ਦਿੱਲੀ ਦੇ…

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ…

Listen Live

Subscription Radio Punjab Today

ਭੈਣ ਦੇ ਵਿਆਹ ਲਈ ਕੈਨੇਡਾ ਤੋਂ ਆਏ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ ਪਹਿਲਾਂ ਭੈਣ ਦੇ ਵਿਆਹ ‘ਤੇ ਆਏ ਨੌਜਵਾਨ ਦਾ ਕਤਲ ਕਰ ਦਿਤਾ ਗਿਆ।…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

Our Facebook

Social Counter

  • 39917 posts
  • 0 comments
  • 0 fans