Menu

ਮਹਿਲਾ ਦਿਵਸ ‘ਤੇ ਕਿਸਾਨ ਮਹਿਲਾਵਾਂ ਵਲੋਂ ਫੂਕੇ ਗਏ ਮੋਦੀ ਤੇ ਅੰਬਾਨੀ – ਅਡਾਨੀ ਦੇ ਪੁਤਲੇ

ਫਿਰੋਜ਼ਪੁਰ 18 ਜਨਵਰੀ (ਗੁਰਨਾਮ ਸਿੱਧੂ, ਗੁਰਦਰਸ਼ਨ ਸੰਧੂ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਜਿਲੇ ਫਿਰੋਜ਼ਪੁਰ ਦੇ ਸਾਰੇ ਜੋਨਾਂ ਦੇ ਪਿੰਡਾਂ ਵਿਚ ਮਹਿਲਾ ਦਿਵਸ ਤੇ ਮਹਿਲਾਵਾਂ ਵਲੋਂ ਮੋਦੀ ਸਰਕਾਰ ਤੇ ਅੰਬਾਨੀ ਅਡਾਨੀ ਦੇ ਪੁਤਲੇ ਫੂਕ ਕੇ ਮਹਜਾਰਾ ਕਰਦੇ ਹੋਏ ਨਾਹਰੇਬਾਜੀ ਕੀਤੀ ਗਈ । ਮੱਲਾਵਾਲਾ ਜੋਨ ਦੇ ਪ੍ਰੈਸ ਸਕੱਤਰ ਹਰਫੂਲ ਸਿੰਘ ਦਸਿਆ ਕਿ ਵੱਖ ਵੱਖ ਪਿੰਡਾਂ ਚ
ਮਹਿਲਾ ਕਮੇਟੀ ਦੀ  ਜੋਨ  ਆਗੂ ਚਰਨਜੀਤ ਕੌਰ ਖੱਚਰ ਵਾਲਾ ਤੇ  ਸਕੈਟਰੀ  ਰਾਜ ਕੋਰ ਬੰਡਾਲਾ ਨੇ ਕਿਹਾ ਕਿ ਮੋਦੀ ਸਰਕਾਰ ਵਵਲੋਂ ਲਿਆਂਦੇ ਖੇਤੀ ਕਾਲੇ ਕਨੂੰਨ ਸਾਰੇ ਵਰਗਾਂ ਵਾਸਤੇ ਘਾਤਕ ਹਨ ਜਿਵੇਂ ਕਿ ਕਿਸਾਨਾ ਤੋ ਮੱਕੀ 9 ਰੁਪਏ ਕਿੱਲੋ ਮੰਡੀਆਂ ਵਿੱਚ ਖਰੀਦੀ ਗਈ ਅਤੇ ਉਹ ਹੀ ਮੁੱਕੀ  ਦਾ ਆਟਾ ਅਬਾਨੀ ਦੇ ਮੋਲ ਵਿੱਚ 140 ਰੁਪਏ ਮਾਰਕੇ  ਨਾਲ ਵੇਚਿਆ ਜਾ ਰਿਹਾ ਹੈ ਜਿਸ ਵਿਚ ਸੋ ਗੁਣਾਂ ਤੋ ਵਧ ਕਮਾਈ ਕੀਤੀ ਗਈ ਅਤੇ ਕਿਸਾਨਾਂ ਦਾ ਖਰਚਾ ਵੀ ਨਹੀਂ ਪੂਰਾ ਹੁੰਦਾ ਹੈ ਅਤੇ ਖਰੀਦਦਾਰਾਂ ਨੂੰ ਵੀ ਭਾਰੀ ਕੀਮਤ ਚਕਾਉਣੀ ਪੈਂਦੀ ਹੈ ।ਜੇਕਰ ਖੇਤੀ ਕਾਲੇ ਕਨੂੰਨ ਜ਼ਮੀਨੀ ਪੱਧਰ ਤੇ ਲਾਗੂ ਹੁੰਦੇ ਹਨ ਮੱਕੀ ਦੀ ਖਰੀਦ ਅਤੇ ਮੱਕੀ ਦੇ ਆਟਾ ਵੇਚਣ ਵਾਂਗੂ ਹੀ ਸਾਰੀਆ ਫਸਲਾਂ  ਲੁੱਟ ਹੋਵੇਗੀ  ਤੇ ਸੋ ਗੁਣਾਂ ਵਧ ਮੁਲ ਅਬਾਨੀ ਵਰਗੇ ਵੇਚ‍ਣਗੇ ਜਿਸ ਨਾਲ ਸਾਰੇ ਵਰਗ ਪਰਭਾਵਿਤ ਹੋਣਗੇ।
26 ਜਨਵਰੀ ਨੂੰ ਦਿੱਲੀ ਵਿੱਚ ਹੋਣ ਵਾਲੀ ਟਰੈਕਟਰ ਪਰੇਡ ਵਿਚ ਜੋਨ ਮੱਲਾਵਾਲਾ ਤੋਂ ਬੀਬੀਆਂ ਦਾ ਵੱਡਾ ਜੱਥਾ ਦਿੱਲੀ ਪਹੁੰਚੇਗਾ।
ਇਸ ਮੋਕੇ ਕਿਸਾਨ ਮਜ਼ਦੂਰ ਬੀਬੀਆਂ ਜੋਗਿੰਦਰ ਕੋਰ,ਬਲਵਿੰਦਰ ਕੌਰ ਬੰਡਾਲਾ, ਲਖਵਿੰਦਰ ਕੌਰ, ਗੁਰਪ੍ਰੀਤ ਆਲਸ, ਸਿਮਰਜੀਤ ਕੌਰ,ਚਰਨਜੀਤ ਕੌਰ ਕਟੋਰਾ, ਨਵਜੋਤ ਕੌਰ, ਰਜਵੰਤ ਕੋਰ ਅੱਕੂ ਵਾਲਾ, ਹਰਜੀਤ ਕੌਰ, ਪਰਕਾਸ਼ ਕੋਰ ਆਦਿ ਆਗੂ ਬੀਬੀਆਂ  ਹਾਜਰ ਸਨ

ਇਕ ਹੋਰ ਹਾਦਸਾ ਬੱਚਿਆਂ ਨਾਲ ਭਰੀ ਸਕੂਲੀ…

20 ਅਪ੍ਰੈਲ 2024- ਹਰਿਆਣਾ ਦੇ ਨਾਰਨੌਲ ਵਿਚ ਪਾਰਕ ਗਲੀ ਦੇ ਸਾਹਮਣੇ ਇੱਕ ਨਿੱਜੀ ਸਕੂਲ ਦੇ ਬੱਚਿਆਂ ਨਾਲ ਭਰੀ ਬੱਸ…

ਅੰਬਾਲਾ ਛਾਉਣੀ ਤੋਂ ਪੰਜਾਬ ਦਾ…

ਅੰਬਾਲਾ, 20 ਅਪ੍ਰੈਲ 2024- ਹਰਿਆਣਾ ਦੇ ਅੰਬਾਲਾ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

ਮਨੀਸ਼ ਸਿਸੋਦੀਆ ਨੇ ਵਾਪਸ ਲਈ…

ਨਵੀਂ ਦਿੱਲੀ , 19 ਅਪ੍ਰੈਲ 2024- ਰਾਊਜ਼…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39841 posts
  • 0 comments
  • 0 fans