Menu

ਫਿਰੋਜਪੁਰ ਦਿਹਾਤੀ ਹਲਕੇ ‘ਚ ਕਈ ਪਰਿਵਾਰਾਂ ਨੇ ਫੜਿਆ “ਆਪ” ਦਾ ਝਾੜੂ 

ਫਿਰੋਜਪੁਰ, 15 ਜਨਵਰੀ( ਗੁਰਨਾਮ ਸਿੱਧੂ, ਗੁਰਦਰਸ਼ਨ ਸੰਧੂ) – ਆਮ ਆਦਮੀ ਪਾਰਟੀ ਨੂੰ ਹਲਕਾ ਫਿਰੋਜਪੁਰ ਦਿਹਾਤੀ ਵਿਚ ਉਸ ਵੇਲੇ ਭਾਰੀ ਬਲ ਮਿਲਿਆ ਜਦੋ ਹਲਕੇ ਚ ਪੈੰਦੇ ਪਿੰਡ ਬਸਤੀ ਖਲੀਲ ਵਾਲੀ ਦੇ ਅਨੇਕਾਂ ਪ੍ਰੀਵਾਰਾਂ ਨੇ ਵੱਖ ਵੱਖ ਪਾਰਟੀਆਂ ਨੂੰ ਅਲਵਿਦਾ ਆਖ ਆਮ ਆਦਮੀ ਪਾਰਟੀ ਦਾ “ਝਾੜੂ” ਫੜ ਲਿਆ । ਇਸ ਮੌਕੇ ਓਹਨਾ ਨੂੰ ਜਿਲਾ ਪ੍ਰਧਾਨ ਬੀਬੀ ਭੁਪਿੰਦਰ ਕੋਰ ਅਤੇ ਪਾਰਟੀ ਦੇ ਹੋਰ ਅਹੁਦੇਦਾਰਾਂ ਨੇ ਪਾਰਟੀ ਦਾ ਮਫਲਰ ਗਲ ਵਿੱਚ ਪਾ ਕੇ ਪਾਰਟੀ ਚ ਜੀ ਆਇਆਂ ਕਿਹਾ । ਇਸ ਮੋਕੇ ਇਕਬਾਲ ਸਿੰਘ ਜਿਲ੍ਹਾ ਸੈਕਟਰੀ ,ਨਿਰਵੈਰ ਸਿੰਘ ਸਿੰਧੀ ਜਿਲ੍ਹਾ ਮੀਡੀਆ ਇੰਚਾਰਜ ,ਸਰਬਜੀਤ ਕੋਰ ਜਿਲ੍ਹਾ ਖਜਾਨਚੀ, ਬਖਸ਼ੀਸ਼ ਸਿੰਘ ਜਿਲਾ ਸ਼ੋਸ਼ਲ ਮੀਡੀਆ ਇੰਚਾਰਜ ,ਗੁਰਭੇਜ ਮਾਨ ਜਿਲ੍ਹਾ ਦਫਤਰ ਇੰਚਾਰਜ ਵਿਸ਼ੇਸ਼ ਤੋਰ ਤੇ ਹਾਜਰ ਸਨ । ਇਸ ਮੋਕੇ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਣ ਵਾਲੇ ਵਰਿੰਦਰ ਸਹੋਤਾ ,ਜਗਤਾਰ ਸਹੋਤਾ, ਪਰਵਿੰਦਰ ਸਹੋਤਾ, ਧਰਮਿੰਦਰ ਸਿੰਘ ,ਜਤਿੰਦਰ ਸਿੰਘ ,ਮਨਪ੍ਰੀਤ ਸਿੰਘ , ਮਨੀ ,ਕਾਲੂ , ਲਵਪ੍ਰੀਤ ਸਿੰਘ ,ਮਲਕੀਤ ਸਿੰਘ ਫੋਜੀ,ਜਸਵੰਤ ਸਿੰਘ ,ਬਲਦੇਵ ਸਿੰਘ ,ਲਖਵੀਰ ਸਿੰਘ ,ਸੋਨੂੰ ,ਕੁਲਵੰਤ ਸਿੰਘ ,ਗੁਰਜੰਟ ਸਿੰਘ ,ਸੇਵਕ ਸਿੰਘ ,ਗੁਰਵਿੰਦਰ ਸਿੰਘ ,ਅਵਤਾਰ ਸਿੰਘ ,ਕਮਲਜੀਤ ਸਿੰਘ ,ਗੱਬਰ ਸਿੰਘ ,ਬਿੰਦਰ ,ਬਲਵਿੰਦਰ ਸਿੰਘ ,ਬਲਜੀਤ ਸਿੰਘ ਬਿੱਟੂ, ਵਰਿਆਮ ਸਿੰਘ ,ਬਲਜਿੰਦਰ ਸਿੰਘ ,ਸੁਖਵਿੰਦਰ ਸਿੰਘ ਆਦਿ ਨੇ ਕਿਹਾ ਕਿ ਉਹ ਦਿੱਲੀ ਵਿਚ ਕੇਜਰੀਵਾਲ ਸਰਕਾਰ ਵੱਲੋਂ ਕੀਤੇ ਸਰਬਪੱਖੀ ਵਿਕਾਸ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸ਼ਨ ਦੇਣ ਤੋਂ ਪ੍ਰੀਭਾਵਿਤ ਹੋਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਹਨ । ਇਸ ਮੋਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਰਜਨੀਸ਼ ਦਹੀਆ , ਮੋੜਾ ਸਿੰਘ ਅਨਜਾਨ , ਮਨਜਿੰਦਰ ਸਿੰਘ ਭੁੱਲਰ ,ਡਾ ਰਣਜੀਤ ਸਿੰਘ ਭੰਭਾ ਲੰਡਾ ਆਦਿ ਹਾਜਰ ਸਨ ।

Listen Live

Subscription Radio Punjab Today

Our Facebook

Social Counter

  • 18577 posts
  • 1 comments
  • 0 fans

Log In