ਫਾਜ਼ਿਲਕਾ, 14 ਜਨਵਰੀ (ਰਿਤਿਸ਼) ਚੌਧਰੀ ਸੁਰੇਂਦਰ ਜਾਖੜ ਦੀ ਯਾਦ ਵਿੱਚ ਸਥਾਨਕ ਕਾਂਗਰਸੀ ਆਗੂ ਸੰਦੀਪ ਜਾਖੜ ਵੱਲੋਂ ਸੁਰੇਂਦਰ ਜਾਖੜ ਇਫਕੋ ਟਰੱਸਟ ਦੀ ਨਾਲ ਮਿਲ ਕੇ ਸ਼ਹਿਰ ਵਾਸੀਆਂ ਸੰਗ ਨਹਿਰੂ ਪਾਰਕ ਵਿੱਚ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਹਰ ਤਿਉਹਾਰ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਇਕੱਠੇ ਬੈਠ ਕੇ ਮਨਾਇਆ ਜਾਂਦਾ ਹੈ।ਜਿਸ ਦੇ ਤਹਿਤ ਉਸਨੇ ਨਾਗਰਿਕਾਂ ਨਾਲ ਪਾਰਕ ਵਿੱਚ ਇਕੱਠੇ ਹੋ ਕੇ ਲੋਹੜੀ ਦਾ ਤਿਉਹਾਰ ਵੀ ਮਨਾਇਆ ਹੈ। ਇਸ ਮੌਕੇ ਟਰੱਸਟ ਵੱਲੋਂ ਪਹੁੰਚੇ ਸਾਰੇ ਵਸਨੀਕਾਂ ਨੂੰ ਪ੍ਰਸ਼ਾਦ ਵੰਡੀਆਂ ਗਈਆਂ। ਇਸ ਮੌਕੇ ਸੈਂਕੜੇ ਸ਼ਹਿਰ ਵਾਸੀ ਹਾਜ਼ਰ ਸਨ।