Menu

ਕੈਲੀਫੋਰਨੀਆ ਦੀ ਮਰਸੇਡ ਕਾਉਂਟੀ ਕਾਉਂਟੀ ਜੇਲ੍ਹ ‘ਚੋਂ ਫਰਾਰ ਹੋਏ 6 ਵਿੱਚੋਂ 3 ਕੈਦੀ ਕੀਤੇ ਕਾਬੂ

ਫਰਿਜ਼ਨੋ (ਕੈਲੀਫੋਰਨੀਆਂ), 13 ਜਨਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਕੈਲੀਫੋਰਨੀਆਂ ਸੂਬੇ ਦੀ ਮਰਸੇਡ ਕਾਉਂਟੀ ਦੀ ਮੁੱਖ ਜੇਲ੍ਹ ਵਿੱਚੋਂ ਪਿਛਲੇ ਦਿਨੀ ਫਰਾਰ ਹੋਏ 6  ਵਿੱਚੋ 3 ਕੈਦੀਆਂ ਨੂੰ ਪੁਲਿਸ ਵੱਲੋਂ ਦੁਬਾਰਾ ਤੋਂ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਗਈ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਭੱਜੇ ਹੋਏ ਕੈਦੀਆਂ ਵਿੱਚੋਂ ਲੋਸ ਬਾਨੋਸ ਨਾਲ ਸੰਬੰਧਿਤ  22 ਸਾਲਾ ਫੈਬੀਅਨ ਕਰੂਜ਼ ਰੋਮਨ ਅਤੇ ਪਲਾਨਡਾ ਦੇ 21 ਸਾਲਾ ਐਂਡਰਸ ਨੂਨੇਜ਼ ਰੌਡਰਿਗਜ਼ ਨੂੰ ਮੰਗਲਵਾਰ ਰਾਤ ਤਕਰੀਬਨ 8:30 ਵਜੇ ਸੈਨ ਡਿਏਗੋ ਖੇਤਰ ਵਿੱਚ  ਫੜ ਲਿਆ ਗਿਆ ਸੀ।  ਇਸ ਸੰਬੰਧੀ ਮਰਸੇਡ ਕਾਉਂਟੀ ਸ਼ੈਰਿਫ ਦੇ ਦਫਤਰ ਦੁਆਰਾ ਇੱਕ ਸੋਸ਼ਲ ਮੀਡੀਆ ਪੋਸਟ ਦੇ ਅਨੁਸਾਰ, ਇਹਨਾਂ ਕੈਦੀਆਂ ਨੂੰ ਨੂੰ ਵਾਪਸ ਮਰਸਡ ਕਾਉਂਟੀ ਵਿੱਚ ਲਿਜਾਇਆ ਜਾ ਰਿਹਾ ਹੈ। ਇਹਨਾਂ ਦੋਵੇਂ ਕੈਦੀਆਂ ਵਿੱਚੋਂ ਰੋਮਨ ਕਤਲ ਦੇ ਦੋਸ਼ ਅਤੇ ਰੌਡਰਿਗਜ਼ ਕਤਲ ਦੀ ਕੋਸ਼ਿਸ਼, ਗੋਲੀ ਚਲਾਉਣ, ਅਪਰਾਧਿਕ ਸਟ੍ਰੀਟ ਗਿਰੋਹ ਵਿੱਚ ਹਿੱਸਾ ਲੈਣ ਆਦਿ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਇਹਨਾਂ ਦੇ ਨਾਲ ਇੱਕ ਤੀਜੇ ਭਗੌੜੇ ਕੈਦੀ, ਪੋਰਟਲੈਂਡ ਦੇ 22 ਸਾਲਾ ਐਡਗਰ ਐਡੁਆਰਡੋ ਵੈਂਤੂਰਾ ਨੂੰ ਮਰਸੇਡ ਕਾਉਂਟੀ ਦੇ ਸ਼ੈਰਿਫ ਵਰਨ ਵਾਰਨਕੇ ਅਨੁਸਾਰ  ਮੰਗਲਵਾਰ ਦੁਪਹਿਰ ਨੂੰ ਫਾਇਰਬਾਗ ਖੇਤਰ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਅਧਿਕਾਰੀ ਵਾਰਨਕੇ ਨੇ ਦੱਸਿਆ ਕਿ ਇਹਨਾਂ ਭਗੌੜੇ ਕੈਦੀਆਂ ਨੂੰ ਫੜਨ ਲਈ ਵਿਭਾਗ ਨੇ 24 ਘੰਟੇ ਲਗਾਤਾਰ ਮਿਹਨਤ ਕੀਤੀ ਹੈ ਜੋ  ਸਾਰੇ ਛੇ ਕੈਦੀਆਂ ਦੇ ਹਿਰਾਸਤ ਵਿੱਚ ਆਉਣ ਤੱਕ ਜਾਰੀ ਰਹੇਗੀ। ਭੱਜੇ ਹੋਏ ਬਾਕੀ ਕੈਦੀਆਂ ਨੂੰ ਲੱਭਣ ਲਈ ਸੰਯੁਕਤ ਰਾਜ ਮਾਰਸ਼ਲ ਸਰਵਿਸ ਦੁਆਰਾ ਇੱਕ ਟਿਪਲਾਈਨ ਸਥਾਪਿਤ ਕੀਤੀ ਗਈ ਹੈ ਜਿਸਦੇ ਤਹਿਤ ਇਹਨਾਂ ਕੈਦੀਆਂ ਬਾਰੇ ਜਾਣਕਾਰੀ ਦੇਣ ਲਈ ਪ੍ਰਤੀ ਕੈਦੀ 5,000 ਡਾਲਰ ਤੱਕ ਦਾ ਇਨਾਮ ਰੱਖਿਆ ਗਿਆ ਹੈ।

ਮੰਦਿਰ ਦੀ ਬਾਲਕੋਨੀ ਦਾ ਲੈਂਟਰ ਡਿੱਗਣ ਕਾਰਨ…

ਹਰਿਆਣਾ ,13 ਮਈ 2024- ਅੰਬਾਲਾ ‘ਚ ਸੋਮਵਾਰ ਨੂੰ ਅਚਾਨਕ ਮੰਦਰ ‘ਚ ਬਾਲਕੋਨੀ ਦਾ ਲੈਂਟਰ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ…

ਸੁਪਰੀਮ ਕੋਰਟ ਵਲੋਂ ਕੇਜਰੀਵਾਲ ਨੂੰ…

ਨਵੀਂ ਦਿੱਲੀ, 13 ਮਈ : ਦਿੱਲੀ ਦੇ…

ਚੌਥੇ ਪੜਾਅ ਤਹਿਤ 9 ਸੂਬਿਆਂ…

ਨਵੀਂ ਦਿੱਲੀ, 13 ਮਈ : ਲੋਕ ਸਭਾ…

ਕੇਸਰੀ ਦਸਤਾਰ ਸਜਾ ਕੇ ਗੁਰਦੁਆਰਾ…

ਨਵੀਂ ਦਿੱਲੀ, 13 ਮਈ 2024: ਬਿਹਾਰ ਦੌਰੇ…

Listen Live

Subscription Radio Punjab Today

ਕੈਨੇਡਾ ਵਿਚ ਲੱਖਾਂ ਡਾਲਰ ਦਾ ਸੋਨਾ ਚੋਰੀ…

13 ਮਈ 2024- : ਕੈਨੇਡਾ ਦੇ ਟੋਰਾਂਟੋ ਦੇ ਮੁੱਖ ਹਵਾਈ ਅੱਡੇ ਤੋਂ ਲੱਖਾਂ ਡਾਲਰ ਦਾ ਸੋਨਾ ਚੋਰੀ ਕਰਨ ਦੇ…

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40313 posts
  • 0 comments
  • 0 fans