Menu

ਗੁੰਮਸ਼ੁਦਾ ਬੱਚੀ ਨੂੰ ਮਾਪਿਆਂ ਨਾਲ ਮਿਲਾਇਆ

ਬਠਿੰਡਾ, 13 ਜਨਵਰੀ(ਗੁਰਜੀਤ, ਫੋਟੋ : ਰਾਮ ਸਿੰਘ ਗਿੱਲ) -ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਸਹਿਯੋਗ ਨਾਲ ਚੱਲ ਰਹੀ ਨੈਚੁਰਲ ਕੇਅਰ ਚਾਈਲਡ ਲਾਈਨ ਵਲੋਂ ਇੱਕ ਗੁੰਮਸ਼ੁਦਾ ਬੱਚੀ ਨੂੰ ਉਸਦੇ ਮਾਪਿਆਂ ਨਾਲ ਮਿਲਾਇਆ ਗਿਆ। ਇਹ ਜਾਣਕਾਰੀ ਚਾਈਲਡ ਲਾਈਨ ਦੀ ਸੈਂਟਰ ਕੋਆਰਡੀਨੇਟਰ ਸੁਮਨਦੀਪ ਨੇ ਦਿੱਤੀ।
ਉਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ਚਾਈਲਡ ਲਾਈਨ ਦੀ ਟੀਮ ਨੂੰ ਆਊਟਰੀਚ ਅਵੇਰਨੈੱਸ ਦੇ ਦੌਰਾਨ ਜਾਣਕਾਰੀ ਮਿਲੀ ਸੀ ਕਿ ਇੱਕ ਅੱਠ ਸਾਲ ਦੀ ਬੱਚੀ ਘਰ ਤੋਂ ਕਿਤੇ ਚਲੀ ਗਈ ਹੈ। ਇਸ ਉਪਰੰਤ ਚਾਈਲਡ ਲਾਈਨ ਦੀ ਸੀ. ਆਈ. ਐਫ ਦੁਆਰਾ ਇਸ ਗੁੰਮਸ਼ੁਦਾ ਬੱਚੀ ਦੀ ਜਾਣਕਾਰੀ ਭਾਰਤ ਦੀਆਂ ਸਾਰੀਆਂ ਚਾਈਲਡ ਲਾਈਨ 1098 ਸੰਸਥਾਵਾਂ ਨੂੰ ਦਿੱਤੀ ਗਈ। ਇਸ ਤੋਂ ਇਲਾਵਾ ਗੁੰਮਸ਼ੁਦਾ ਬੱਚੀ ਦੀ ਜਾਣਕਾਰੀ ਬਾਲ ਭਲਾਈ ਕਮੇਟੀ ਅਤੇ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਦੇ ਹੁਕਮ ਅਨੁਸਾਰ ਅਖ਼ਬਾਰਾਂ ਨੂੰ ਵੀ ਦਿੱਤੀ ਗਈ।
ਇਸ ਉਪਰੰਤ ਚਾਈਲਡ ਲਾਈਨ ਦੀ ਟੀਮ ਵੱਲੋਂ ਬੱਚੀ ਦੇ ਘਰ ਜਾ ਕੇ ਬੱਚੀ ਦੇ ਮਾਤਾ ਅਤੇ ਨਾਨੇ ਨੂੰ ਬੱਚੀ ਦੀ ਫੋਟੋ ਦਿਖਾਉਣ ‘ਤੇ ਉਨਾਂ ਵੱਲੋਂ ਇਸ ਦੀ ਸ਼ਨਾਖਤ ਕੀਤੀ ਗਈ। ਉਸਤੋਂ ਬਾਅਦ ਬਾਲ ਭਲਾਈ ਕਮੇਟੀ ਤੇ ਜ਼ਿਲਾ ਬਾਲ ਸੁਰੱਖਿਆ ਦੀ ਯੂਨਿਟ ਦੀ ਮੌਜੂਦਗੀ ਵਿੱਚ ਬੱਚੀ ਅਤੇ ਉਸਦੇ ਪਰਿਵਾਰ ਦੀ ਕੌਂਸਲਿੰਗ ਕਰਕੇ ਉਸਦੇ ਪਰਿਵਾਰ ਨੂੰ ਸੌਂਪਿਆ ਗਿਆ ਅਤੇ ਪਰਿਵਾਰ ਨੂੰ ਬੱਚੀ ਦਾ ਧਿਆਨ ਰੱਖਣ ਲਈ ਕਿਹਾ ਗਿਆ।
ਇਸ ਮੌਕੇ ਜ਼ਿਲਾ ਬਾਲ ਸੁਰੱਖਿਆ ਅਫ਼ਸਰ, ਕੌਂਸਲਰ ਚੰਦਰ ਪ੍ਰਕਾਸ਼ ਅਤੇ ਟੀਮ ਮੈਂਬਰ ਸੁਖਵੀਰ ਕੌਰ ਤੋਂ ਇਲਾਵਾ ਬਾਲ ਭਲਾਈ ਕਮੇਟੀ ਦੇ ਮੈਂਬਰ ਹਾਜ਼ਰ ਸਨ।

Listen Live

Subscription Radio Punjab Today

Our Facebook

Social Counter

  • 18002 posts
  • 0 comments
  • 0 fans

Log In