Menu

ਫਲੋਰਿਡਾ ‘ਚ ਵਿਅਕਤੀ ਨੇ ਕੋਰੋਨਾਂ ਦੀ ਆੜ ‘ਚ ਹਥਿਆਏ ਹਜ਼ਾਰਾਂ ਡਾਲਰ

ਫਰਿਜ਼ਨੋ (ਕੈਲੀਫੋਰਨੀਆਂ), 13 ਜਨਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਸਰਕਾਰ ਦੁਆਰਾ ਕੋਰੋਨਾਂ ਵਾਇਰਸ ਮਹਾਂਮਾਰੀ ਦੌਰਾਨ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਕਾਰੋਬਾਰਾਂ, ਲੋਕਾਂ ਅਤੇ ਹੋਰ ਛੋਟੀਆਂ ਫਰਮਾਂ ਲਈ , ਕਈ ਤਰ੍ਹਾਂ ਦੀਆਂ ਵਿੱਤੀ ਯੋਜਨਾਵਾਂ ਪੇਸ਼ ਕੀਤੀਆਂ ਗਈਆਂ ਹਨ। ਪਰ ਕਈ ਲੋਕ ਅਜਿਹੇ ਵੀ ਹੁੰਦੇ ਹਨ ਜੋ ਗਲਤ ਤਰੀਕੇ ਅਪਣਾ ਕੇ ,ਅਜਿਹੇ ਸੰਕਟ ਦੇ ਸਮੇਂ ਵੀ ਜਿਆਦਾ ਪੈਸਾ ਕਮਾਉਣ ਦੀ ਲਾਲਸਾ ਰੱਖਦੇ ਹਨ। ਅਜਿਹਾ ਹੀ ਇੱਕ ਮਾਮਲਾ ਫਲੋਰਿਡਾ ਦੇ ਮਿਆਮੀ ਵਿੱਚ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਜੋ ਕਿ ਪੇਸ਼ੇ ਵਜੋਂ ਇੱਕ ਮੇਲ ਨਰਸ ਹੈ, ਨੇ ਕੋਰੋਨਾਂ ਵਾਇਰਸ ਸਹਾਇਤਾ ਰਾਸ਼ੀ ਵਿੱਚੋਂ ਧੋਖਾਧੜੀ ਨਾਲ ਤਕਰੀਬਨ 420 ਹਜ਼ਾਰ ਡਾਲਰ ਹਥਿਆਏ ਹਨ। ਸਰਕਾਰੀ ਵਕੀਲਾਂ ਅਨੁਸਾਰ 55 ਸਾਲਾਂ ਗਿਰਾਲਡੋ ਕਾਰਾਬਾਲੋ ਨੇ ਸ਼ੁੱਕਰਵਾਰ ਨੂੰ ਮਿਆਮੀ ਸੰਘੀ ਅਦਾਲਤ ਵਿੱਚ ਆਪਣੀ ਸ਼ਿਰਕਤ ਕੀਤੀ ਅਤੇ ਇਸ ਵਿਅਕਤੀ ‘ਤੇ ਗੈਰ ਕਾਨੂੰਨੀ ਕਮਾਈ ਵਿੱਚ ਸ਼ਾਮਲ ਹੋਣ ਅਤੇ ਵਿੱਤੀ ਸੰਸਥਾ ਨੂੰ ਝੂਠੇ ਬਿਆਨ ਦੇਣ ਦਾ ਦੋਸ਼ ਲਗਾਇਆ ਗਿਆ ਹੈ।ਇਸ ਮਾਮਲੇ ਵਿੱਚ ਇੱਕ ਅਪਰਾਧਿਕ ਸ਼ਿਕਾਇਤ ਦੇ ਅਨੁਸਾਰ ਕਾਰਾਬਾਲੋ ਨੇ ਆਪਣੀ ਕੰਪਨੀ ਪ੍ਰੋਫੈਸ਼ਨਲ ਸਕਿੱਲ ਇੰਕ. ਦੇ ਵੱਲੋਂ ਪੇਚੈਕ ਪ੍ਰੋਟੈਕਸ਼ਨ ਪ੍ਰੋਗਰਾਮ ਲੋਨ ਲਈ ਅਰਜ਼ੀ ਦੇ ਕੇ ਸਹਾਇਤਾ ਵੀ ਪ੍ਰਾਪਤ ਕੀਤੀ ਸੀ।  ਉਸਨੇ ਦਾਅਵਾ ਕੀਤਾ ਸੀ ਕਿ ਕੰਪਨੀ ਦੇ 28 ਕਰਮਚਾਰੀ ਹਨ ਅਤੇ ਉਹਨਾਂ ਦੀ ਮਹੀਨੇ ਦੀ ਔਸਤਨ ਤਨਖਾਹ 168,000 ਡਾਲਰ ਹੈ, ਜਿਸਨੂੰ ਕਿ ਜਾਂਚਕਰਤਾਵਾਂ ਨੇ ਝੂਠਾ ਦੱਸਿਆ ਹੈ।ਇਸਦੇ ਇਲਾਵਾ ਕਾਰਾਬਾਲੋ ਨੇ ਆਰਥਿਕ  ਤਬਾਹੀ ਕਰਜ਼ੇ ਵਜੋਂ ਲੱਗਭਗ 55,000 ਡਾਲਰ ਦੀ ਸਹਾਇਤਾ ਅਰਜ਼ੀ ਦੇਣ ਤੋਂ ਬਾਅਦ ਪ੍ਰਾਪਤ ਕੀਤੀ ਸੀ। ਇਸ ਦੌਰਾਨ ਤਨਖਾਹ ਲਈ ਪੈਸੇ ਦੀ ਵਰਤੋਂ ਕਰਨ ਦੀ ਬਜਾਏ, ਵਕੀਲ ਦੇ ਅਨੁਸਾਰ ਕਾਰਾਬਾਲੋ ਨੇ ਇਸ ਪੈਸੇ ਨੂੰ ਹੋਰ ਖਾਤਿਆਂ ਵਿੱਚ ਟ੍ਰਾਂਸਫਰ ਕਰਨ ਦੇ ਨਾਲ ਇਸ ਨੂੰ ਨਿੱਜੀ ਖਰਚਿਆਂ ਲਈ ਵਰਤਿਆ। ਪੇਚੈਕ ਪ੍ਰੋਟੈਕਸ਼ਨ ਪ੍ਰੋਗਰਾਮ ਕੋਵਿਡ -19 ਮਹਾਂਮਾਰੀ ਦੇ ਕਾਰਨ ਸੰਘਰਸ਼ ਕਰ ਰਹੇ ਅਮਰੀਕੀਆਂ ਅਤੇ ਛੋਟੇ ਕਾਰੋਬਾਰੀ ਕਰਜ਼ਿਆਂ ਵਿੱਚ ਅਰਬਾਂ ਡਾਲਰ ਦੀ ਸਹਾਇਤਾ ਕਰਦਾ ਹੈ।

Listen Live

Subscription Radio Punjab Today

Our Facebook

Social Counter

  • 18002 posts
  • 0 comments
  • 0 fans

Log In