Menu

70 ਸਾਲਾਂ ਵਿੱਚ ਪਹਿਲੀ ਔਰਤ ਕੈਦੀ ਨੂੰ ਦਿੱਤੀ ਜਾਣ ਵਾਲੀ ਮੌਤ ਦੀ ਸਜ਼ਾ ‘ਤੇ ਲੱਗੀ ਅਸਥਾਈ ਰੋਕ

ਫਰਿਜ਼ਨੋ (ਕੈਲੀਫੋਰਨੀਆਂ), 13 ਜਨਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਵਿੱਚ ਇੱਕ ਜੱਜ ਨੇ ਕਤਲ “ਚ ਦੋਸ਼ੀ ਇੱਕ ਔਰਤ ਦੀ ਸਜ਼ਾ ਨੂੰ ਫਿਲਹਾਲ ਅਸਥਾਈ ਤੌਰ ਤੇ ਟਾਲ ਦਿੱਤਾ ਹੈ ਜੋ ਕਿ ਦੇਸ਼ “ਚ ਲੱਗਭਗ 70 ਸਾਲਾਂ ਵਿੱਚ ਮੌਤ ਦੀ ਸਜ਼ਾ ਪ੍ਰਾਪਤ ਕਰਨ ਵਾਲੀ ਪਹਿਲੀ ਮਹਿਲਾ ਹੈ। ਇਸ ਮਹਿਲਾ ਨੂੰ ਮੰਗਲਵਾਰ ਸ਼ਾਮ ਨੂੰ ਇੰਡੀਆਨਾ ਦੇ ਟੈਰੇ ਹੌਤੇ ਵਿੱਚ ਜਹਿਰੀਲਾ ਟੀਕਾ ਲਗਾ ਕੇ ਮੌਤ ਦੀ ਸਜ਼ਾ ਦਿੱਤੀ ਜਾਣੀ ਸੀ।ਲੀਜ਼ਾ ਮਾਂਟਗੋਮਰੀ ਨਾਮ ਦੀ ਇਹ ਔਰਤ (52)  ਇੱਕ ਗਰਭਵਤੀ ਔਰਤ ਦੀ ਹੱਤਿਆ ਅਤੇ ਉਸ ਦਾ ਭਰੂਣ ਚੋਰੀ ਕਰਨ ਦੇ ਦੋਸ਼ ਵਿੱਚ 16 ਸਾਲਾਂ ਤੋਂ ਕੈਦ ਵਿੱਚ ਹੈ। ਮੰਗਲਵਾਰ ਨੂੰ ਦਿੱਤੀ ਜਾਣ ਵਾਲੀ ਮੌਤ ਦੀ ਸਜ਼ਾ ਦੇ ਮਾਮਲੇ ਵਿੱਚ ਇੰਡੀਆਨਾ ਦੇ ਦੱਖਣੀ ਜ਼ਿਲ੍ਹੇ ਦੇ ਜੱਜ ਜੇਮਜ਼ ਹੈਨਲੋਨ ਨੇ ਸੋਮਵਾਰ ਦੀ ਰਾਤ ਨੂੰ ਫਿਲਹਾਲ ਇਸ ਔਰਤ ਦੀ ਸਜ਼ਾ ਨੂੰ ਰੋਕ ਦਿੱਤਾ ਹੈ। ਪਰ ਇਹ ਔਰਤ 1953 ਤੋਂ ਬਾਅਦ ਫੈਡਰਲ ਨਿਆਂ ਪ੍ਰਣਾਲੀ ਦੁਆਰਾ ਮੌਤ ਦੀ ਸਜ਼ਾ ਪ੍ਰਾਪਤ ਕਰਨ ਵਾਲੀ ਪਹਿਲੀ ਔਰਤ ਹੋਵੇਗੀ। ਇਸ ਮਹਿਲਾ ਦੁਆਰਾ ਕੀਤੇ ਅਪਰਾਧ ਦੀ ਗੰਭੀਰਤਾ ਤੋਂ ਇਨਕਾਰ ਕੀਤੇ ਬਗੈਰ, ਮਾਂਟਗੋਮਰੀ ਦੇ ਵਕੀਲਾਂ ਨੇ ਪਿਛਲੇ ਦਿਨੀਂ ਰਾਸ਼ਟਰਪਤੀ ਟਰੰਪ ਤੋਂ ਸਜ਼ਾ ਵਿੱਚ ਮੁਆਫੀ ਮੰਗੀ ਸੀ, ਜਿਸ ਵਿੱਚ ਉਹ ਅਸਫਲ ਰਹੇ ਸਨ। ਗਰਮੀਆਂ ਦੇ ਬਾਅਦ , ਟੇਰੇ ਹੌਤੇ ਵਿੱਚ 10 ਅਮਰੀਕੀ ਜਹਿਰੀਲੇ ਟੀਕੇ ਨਾਲ ਮਾਰੇ ਜਾ ਚੁੱਕੇ ਹਨ ਅਤੇ ਮਾਂਟਗੋਮਰੀ ਤੋਂ ਇਲਾਵਾ, ਇਸ ਹਫ਼ਤੇ ਦੋ ਹੋਰ ਆਦਮੀ ਫੈਡਰਲ ਫਾਂਸੀ ਲਈ ਤਹਿ ਕੀਤੇ ਗਏ ਹਨ। ਇਸ ਮਾਮਲੇ ਵਿੱਚ ਮਾਂਟਗੋਮਰੀ ਦੇ ਵਕੀਲਾਂ ਦੀ ਦਲੀਲ ਅਨੁਸਾਰ ਉਹ ਫਾਂਸੀ ਦੇਣ ਲਈ ਮਾਨਸਿਕ ਤੌਰ ‘ਤੇ ਅਯੋਗ ਸੀ, ਅਤੇ  ਜੁਰਮ ਕਰਨ ਤੋਂ ਪਹਿਲਾਂ ਵੀ ਉਸਦੇ ਦਿਮਾਗ ਦੀ ਹਾਲਤ ਸਹੀ ਨਹੀ ਸੀ। ਜੱਜ ਹੈਨਲੋਨ ਨੇ ਆਪਣੇ ਫੈਸਲੇ ਵਿੱਚ ਮਾਂਟਗੋਮਰੀ ਦੀ ਮੌਜੂਦਾ ਮਾਨਸਿਕ ਸਥਿਤੀ ਦੀ ਗੱਲ ਕਰਦਿਆਂ , ਉਸਦੀ ਸਜ਼ਾ ਨੂੰ ਉਸਦੀ ਮਾਨਸਿਕ ਸਿਹਤ ਦੀ ਸਮੀਖਿਆ ਲਈ ਰੋਕ ਦਿੱਤਾ ਹੈ। ਇਸਦੇ ਨਾਲ ਹੀ ਜੱਜ ਹੈਨਲੋਨ ਨੇ ਕਿਹਾ ਕਿ ਅਦਾਲਤ ਮਾਂਟਗੋਮਰੀ ਦੀ ਯੋਗ ਸੁਣਵਾਈ ਲਈ ਸਮਾਂ ਅਤੇ ਮਿਤੀ ਨੂੰ ਤੈਅ ਕਰੇਗੀ। ਜਿਕਰਯੋਗ ਹੈ ਕਿ ਇਸ ਮਹਿਲਾ ਨੂੰ 2004 ਵਿੱਚ ਇੱਕ ਗਰਭਵਤੀ ਔਰਤ ਨੂੰ ਕਤਲ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ 2007 ਵਿੱਚ, ਉਸਨੂੰ ਦੋਸ਼ੀ ਪਾਏ  ਜਾਣ ਦੇ ਨਤੀਜੇ ਵਜੋਂ  ਮੌਤ ਦੀ ਸਜ਼ਾ ਸੁਣਾਈ ਗਈ ਸੀ।

ਕੇਜਰੀਵਾਲ ਤੇ ਕੇ ਕਵਿਤਾ ਦੀ ਨਿਆਂਇਕ ਹਿਰਾਸਤ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ,…

ਪਹਿਲਾਂ ਪਤਨੀ ਨੇ ਲਿਆ ਫਾਹਾ…

23 ਅਪ੍ਰੈਲ 2024-  :ਉੱਤਰ ਪ੍ਰਦੇਸ਼ ਦੇ ਚਿਤਰਕੂਟ…

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ…

ਦਰਦਨਾਕ ਹਾਦਸਾ ਬੱਸ ਅਤੇ ਟਰੱਕ…

ਕਨੌਜ, 23 ਅਪ੍ਰੈਲ 2024 :  ਆਗਰਾ-ਲਖਨਊ ਐਕਸਪ੍ਰੈੱਸ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39886 posts
  • 0 comments
  • 0 fans