Menu

ਕੈਲੀਫੋਰਨੀਆਂ ਪੁਰਸ਼ ਕਲੋਨੀ ਜੇਲ੍ਹ ਵਿੱਚ ਕੋਰੋਨਾਂ ਦਾ ਪ੍ਰਕੋਪ, 3 ਵਿੱਚੋਂ 1 ਕੈਦੀ ਵਾਇਰਸ ਨਾਲ ਪੀੜਤ

ਫਰਿਜ਼ਨੋ (ਕੈਲੀਫੋਰਨੀਆਂ), 13 ਜਨਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕੀ ਸੂਬੇ ਕੈਲੀਫੋਰਨੀਆਂ ਦੀਆਂ ਜੇਲ੍ਹਾਂ ਨੂੰ ਵੀ ਕੋਰੋਨਾਂ ਵਾਇਰਸ ਨੇ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਸੂਬੇ ਦੀਆਂ ਜੇਲ੍ਹਾਂ ਵਿੱਚ ਵਾਇਰਸ ਦੇ ਪ੍ਰਕੋਪ ਦਾ ਤਾਜ਼ਾ ਮਾਮਲਾ ਸੈਨ ਲੂਇਸ ਓਬਿਸਪੋ ਦੇ ਬਾਹਰੀ ਹਿੱਸੇ ਵਿੱਚ ਸਥਿਤ ਕੈਲੀਫੋਰਨੀਆਂ ਪੁਰਸ਼ ਕਲੋਨੀ (ਸੀ.ਐੱਮ.ਸੀ) ਸਟੇਟ ਜੇਲ੍ਹ ਵਿੱਚ ਸਾਹਮਣੇ ਆਇਆ ਹੈ। ਇਸ ਜੇਲ੍ਹ ਵਿੱਚ ਸ਼ੁਰੂ ਹੋਏ ਵਾਇਰਸ ਦੇ ਪ੍ਰਕੋਪ ਕਾਰਨ ਪਿਛਲੇ ਹਫਤੇ ਦੇ ਅਖੀਰ ਵਿੱਚ ਲੱਗਭਗ ਤਿੰਨਾਂ ਵਿੱਚੋਂ ਇੱਕ ਕੈਦੀ ਕੋਰੋਨਾਂ ਨਾਲ ਪੀੜਤ ਹੋਇਆ ਹੈ। ਵਾਇਰਸ ਦੇ ਇਹ ਮਾਮਲੇ ਕੈਲੀਫੋਰਨੀਆਂ ਦੀਆਂ 34 ਜੇਲ੍ਹਾਂ ਅਤੇ ਹੋਰ ਸੁਧਾਰ ਸੁਵਿਧਾਵਾਂ ਵਿੱਚ ਮੌਜੂਦਾ ਕੋਰੋਨਾਂ ਕੇਸਾਂ ਵਿੱਚੋਂ ਸਭ ਤੋਂ ਵੱਧ ਹਨ। ਕੈਲੀਫੋਰਨੀਆਂ ਦੇ ਸੁਧਾਰ ਅਤੇ ਮੁੜ ਵਸੇਬੇ ਵਿਭਾਗ
( ਸੀ.ਡੀ.ਸੀ.ਆਰ.) ਦੁਆਰਾ ਜਾਰੀ ਕੀਤੇ ਨਵੇਂ ਅੰਕੜਿਆਂ ਅਨੁਸਾਰ ਸੋਮਵਾਰ ਨੂੰ ਜੇਲ੍ਹ ਵਿੱਚ ਕੋਰੋਨਾਂ ਵਾਇਰਸ ਨਾਲ ਪੀੜਤ ਕੈਦੀਆਂ ਦੀ ਗਿਣਤੀ ਹਫਤੇ ਦੇ ਅੰਤ ਵਿੱਚ 1,120 ਸੀ ਜਦਕਿ  ਚੌਚੀਲਾ ਵਿੱਚ  ਔਰਤਾਂ ਦੀ ਜੇਲ੍ਹ ਵਿੱਚ ਇਸਦੀ ਤੁਲਨਾ “ਚ ਸੋਮਵਾਰ ਤੱਕ 414  ਕੇਸ ਦਰਜ ਕੀਤੇ ਗਏ ਹਨ। ਸੀ.ਡੀ.ਸੀ.ਆਰ. ਦੇ ਅੰਕੜਿਆਂ ਅਨੁਸਾਰ ਮਾਰਚ ਤੋਂ ਲੈ ਕੇ ਹੁਣ ਤੱਕ ਸੀ.ਐੱਮ.ਸੀ. ਵਿਖੇ ਕੁੱਲ 1,959 ਲਾਗ ਦੇ ਮਾਮਲੇ ਸਾਹਮਣੇ ਆਏ ਹਨ। ਪਿਛਲੇ ਸਾਲ ਅਪ੍ਰੈਲ ਵਿੱਚ ਇਸ ਜੇਲ੍ਹ “ਚ ਕੈਦੀਆਂ ਦਾ ਪਹਿਲਾ ਸਕਾਰਾਤਮਕ  ਕੇਸ ਸਾਹਮਣੇ ਆਇਆ ਸੀ ਅਤੇ ਮਾਰਚ ਤੋਂਂ ਮਹਾਂਮਾਰੀ ਦੇ ਜਿਆਦਾ ਫੈਲਣ ਨਾਲ  ਸਤੰਬਰ ਵਿੱਚ ਦੋ ਕੈਦੀਆਂ ਦੀ ਮੌਤ ਨੂੰ ਵੀ ਦਰਜ਼ ਕੀਤਾ ਗਿਆ ਸੀ। ਕੈਲੀਫੋਰਨੀਆਂ ਪੁਰਸ਼ ਕਲੋਨੀ ਜੇਲ੍ਹ ਜੋ ਕਿ ਹਾਈਵੇਅ 1 ਤੇ ਸੈਨ ਲੂਇਸ ਓਬਿਸਪੋ ਦੇ ਬਿਲਕੁਲ ਬਾਹਰ ਸਥਿਤ ਹੈ, ਵਿੱਚ ਲੱਗਭਗ 3,800 ਕੈਦੀ ਅਤੇ ਲੱਗਭਗ 1,800 ਦੇ ਕਰੀਬ ਸਟਾਫ ਮੈਂਬਰ ਰਹਿੰਦੇ ਹਨ। ਕੈਦੀਆਂ ਦੇ ਇਲਾਵਾ ਕੁੱਲ 391ਕਰਮਚਾਰੀਆਂ ਨੇ ਕੋਰੋਨਾਂ ਵਾਇਰਸ ਲਈ ਸਕਾਰਾਤਮਕ ਟੈਸਟ ਕੀਤੇ ਹਨ, ਜਿਨ੍ਹਾਂ ਵਿੱਚੋਂ ਤਕਰੀਬਨ 203 ਕਰਮਚਾਰੀ ਠੀਕ ਹੋਣ ‘ਤੇ ਵਾਪਸ ਪਰਤ ਆਏ ਹਨ।

Listen Live

Subscription Radio Punjab Today

Our Facebook

Social Counter

  • 18002 posts
  • 0 comments
  • 0 fans

Log In