Menu

ਸੈਨ ਡਿਏਗੋ ਚਿੜੀਆਘਰ “ਚ ਦੋ ਗੋਰਿੱਲੇ ਹੋਏ ਕੋਰੋਨਾਂ ਵਾਇਰਸ ਦਾ ਸ਼ਿਕਾਰ

ਫਰਿਜ਼ਨੋ (ਕੈਲੀਫੋਰਨੀਆਂ), 13 ਜਨਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਕੈਲੀਫੋਰਨੀਆ  ਸੂਬੇ ਵਿੱਚ ਸੈਨ ਡਿਏਗੋ ਦੇ ਇੱਕ ਚਿੜੀਆਘਰ ਸਫਾਰੀ ਪਾਰਕ “ਚ ਦੋ ਗੋਰਿੱਲੇ ਕੋਰੋਨਾਂ ਵਾਇਰਸ ਤੋਂ ਪੀੜਤ ਹੋਏ ਹਨ। ਇਹਨਾਂ ਜਾਨਵਰਾਂ ਉੱਪਰ ਕੋਰੋਨਾਂ ਦੇ ਪ੍ਰਕੋਪ ਦਾ ਖੁਲਾਸਾ ਚਿੜੀਆਘਰ ਦੇ ਅਧਿਕਾਰੀਆਂ ਦੁਆਰਾ ਸੋਮਵਾਰ ਨੂੰ ਕੀਤਾ ਗਿਆ ਹੈ।ਇਸਦੇ ਇਲਾਵਾ ਪ੍ਰਬੰਧਕਾਂ ਅਨੁਸਾਰ ਇੱਕ ਹੋਰ ਤੀਸਰਾ ਗੁਰਿੱਲਾ ਵਾਇਰਸ ਦੇ ਲੱਛਣ ਦਿਖਾ ਰਿਹਾ ਹੈ ਪਰ ਉਸ ਦਾ ਸਕਾਰਾਤਮਕ ਟੈਸਟ ਨਹੀਂ ਹੋਇਆ ਹੈ ਜਦਕਿ ਕਈ ਹੋਰਾਂ ਨੂੰ ਵੀ ਵਾਇਰਸ ਦੀ ਲਾਗ ਲੱਗਣ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ। ਚਿੜੀਆਘਰ ਪ੍ਰਬੰਧਕਾਂ ਨੇ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪੀੜਤ ਜਾਨਵਰਾਂ ਦੀ 6 ਜਨਵਰੀ ਨੂੰ ਖੰਘ ਅਤੇ ਹੋਰ ਹਲਕੇ ਲੱਛਣਾਂ  ਨੂੰ ਪ੍ਰਦਰਸ਼ਿਤ ਕਰਨ ਤੋਂ ਬਾਅਦ ਜਾਂਚ ਕੀਤੀ ਗਈ ਸੀ ਜੋ ਕਿ 8 ਜਨਵਰੀ ਨੂੰ ਪਾਜੀਟਿਵ ਪਾਏ ਗਏ ਸਨ ਅਤੇ ਯੂ ਐੱਸ ਡੀ ਏ ਦੀਆਂ ਰਾਸ਼ਟਰੀ ਵੈਟਰਨਰੀ ਸੇਵਾ ਲੈਬਾਰਟਰੀ ਦੁਆਰਾ  ਇਹਨਾਂ ਟੈਸਟਾਂ ਦੀ 11 ਜਨਵਰੀ ਨੂੰ ਪੁਸ਼ਟੀ ਕਰ ਦਿੱਤੀ ਗਈ ਸੀ। ਚਿੜੀਆਘਰ ਦੇ ਇਹ ਜਾਨਵਰ ਕਿਸੇ ਵਾਇਰਸ ਪੀੜਤ ਪਰ ਲੱਛਣ ਨਾਂ ਦਿਖਾਉਣ ਵਾਲੇ ਸਟਾਫ ਮੈਂਬਰ ਦੁਆਰਾ ਸੰਕਰਮਿਤ ਹੋਏ ਮੰਨੇ ਜਾਂਦੇ ਹਨ। ਚਿੜੀਆਘਰ ਪ੍ਰਬੰਧਕਾਂ ਅਨੁਸਾਰ ਦੋਵੇਂ ਪੀੜਤ ਗੋਰਿੱਲੇ ਸਿਹਤ ਪੱਖੋਂ ਠੀਕ ਹਨ। ਪਾਰਕ ਦੀ ਕਾਰਜਕਾਰੀ ਨਿਰਦੇਸ਼ਕ, ਲੀਜ਼ਾ ਪੀਟਰਸਨ ਅਨੁਸਾਰ ਇਹਨਾਂ ਦੇ ਸੰਪਰਕ ਵਿੱਚ ਆਏ ਅੱਠ ਗੋਰਿੱਲਾ ਜਾਨਵਰਾਂ ਨੂੰ ਇਹ ਵਾਇਰਸ ਹੋਣ ਦਾ ਡਰ ਹੈ ਹਾਲਾਂਕਿ ਉਨ੍ਹਾਂ ਦਾ ਧਿਆਨ ਨਾਲ ਨਿਰੀਖਣ ਕੀਤਾ ਜਾ ਰਿਹਾ ਹੈ । ਇਹ ਮੰਨਿਆ ਜਾਂਦਾ ਹੈ ਕਿ ਗੋਰਿੱਲਾ ਜਾਨਵਰਾਂ ਵਿੱਚ ਕੋਰੋਨਾਂ ਵਾਇਰਸ ਹੋਣ ਦੀ ਇਹ ਪਹਿਲੀ ਉਦਾਹਰਣ ਹੈ ਜਦਕਿ ਨਿਊਯਾਰਕ ਦੇ ਬ੍ਰੌਨਕਸ ਚਿੜੀਆਘਰ ਵਿੱਚ ਇੱਕ ਸ਼ੇਰ ਨੇ ਪਿਛਲੇ ਸਾਲ ਅਪ੍ਰੈਲ ਵਿੱਚ ਵਾਇਰਸ ਦੀ ਸਕਾਰਾਤਮਕ ਪ੍ਰੀਖਿਆ ਲਈ ਸੀ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39934 posts
  • 0 comments
  • 0 fans