
ਸਰਦਾਰ ਗੜ੍ਹੀ ਨੇ ਕਿਹਾ ਕਿ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦਾ 15 ਜਨਵਰੀ ਨੂੰ 65ਵਾਂ ਜਨਮ ਦਿਨ ਹੈ ਜਿਸਨੂੰ ਬਸਪਾ ਵਲੋਂ ਹਰ ਸਾਲ ਜਨਕਲਿਆਣ ਦਿਵਸ ਵਜੋਂ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਲੇਕਿਨ ਭਾਜਪਾ ਕਾਂਗਰਸ ਦੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਕਿਸਾਨ, ਮਜ਼ਦੂਰ, ਮੁਲਾਜ਼ਿਮ, ਵਿਦਿਆਰਥੀ, ਵਪਾਰੀ ਘੋਰ ਕਸ਼ਟਾਂ ਨਾਲ ਭਰੀ ਜਿੰਦਗੀ ਗੁਜ਼ਾਰ ਰਹੇ ਹਨ। ਅਜਿਹੇ ਹਾਲਾਤਾਂ ਦੇ ਮੱਦੇਨਜ਼ਰ ਭੈਣ ਮਾਇਆਵਤੀ ਜੀ ਨੇ ਨਿਰਦੇਸ਼ ਜਾਰੀ ਕੀਤਾ ਹੈਕਿ ਜਨਮਦਿਨ ਸਬੰਧੀ ਸਾਰੇ ਸਮਾਗਮ ਸਾਦੇ ਰੂਪ ਵਿਚ ਬਿਨਾ ਕੇਕ ਕਟੇ ਮਨਾਏ ਜਾਣਗੇ, ਜਿਸ ਵਿਚ ਲੋੜਵੰਦਾਂ ਨੂੰ ਕੰਬਲ-ਕਪੜੇ, ਕਿਤਾਬਾਂ ਕਾਪੀਆਂ, ਦਵਾਈਆਂ ਫੀਸਾਂ ਆਦਿ ਪਾਰਟੀ ਦੀਆਂ ਯੂਨਿਟਾਂ ਵਲੋਂ ਸਮਰੱਥਾ ਅਨੁਸਾਰ ਦਿੱਤੇ ਜਾਣ ਅਤੇ ਜਨਮਦਿਨ ਨੂੰ ਜਨ-ਕਲਿਆਣਕਾਰੀ ਦਿਵਸ ਦੇ ਰੂਪ ਵਿਚ ਮਨਾਇਆ ਜਾਵੇ।
ਸਰਦਾਰ ਗੜ੍ਹੀ ਨੇ ਕਿਹਾ ਕਿ ਪੰਜਾਬ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਣੀਵਾਲ ਜੀ ਪਟਿਆਲਾ ਜਿਲੇ ਦੇ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਅਤੇ ਉਹ ਖੁਦ ਵਿਧਾਨ ਸਭਾ ਬਲਾਚੌਰ ਤੇ ਵਿਧਾਨ ਸਭਾ ਨਵਾਂਸ਼ਹਿਰ ਦੇ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਣਗੇ।
ਲੀਡਰਸ਼ਿਪ ਦਾ ਕੇਡਰ ਕੈਂਪ ਵ੍ਹਾਈਟ ਬੋਰਡ ਉਪਰ ਪੰਜਾਬ ਪ੍ਰਧਾਨ ਨੇ ਬਿਨਾ ਰੁਕੇ ਲਗਾਤਾਰ ਸਾਢੇ ਚਾਰ ਘੰਟੇ ਲਗਾਇਆ, ਸਾਰੀ ਲੀਡਰਸ਼ਿਪ ਕਾਪੀ ਪੈਨ ਨਾਲ ਲਗਾਤਾਰ ਲੰਬਾ ਸਮਾਂ ਬਿਨਾ ਥੱਕੇ ਬੈਠੀ ਰਹੀ। ਇੰਝ ਲੱਗ ਰਿਹਾ ਸੀ ਕਿ ਜੇਕਰ ਕੇਡਰ ਕੈਂਪ ਵਿੱਚ ਸੁਣਿਆ ਤੇ ਸੁਣਾਈਆ ਗੱਲਾਂ ਲੋਕਾਂ ਵਿਚ ਚਲੇ ਗਈਆਂ ਤਾਂ ਪੰਜਾਬ ਵਿੱਚ ਵੱਡੀ ਹਨੇਰੀ ਬਸਪਾ ਦੇ ਪੱਖ ਵਿੱਚ ਚਲੇਗੀ।
ਇਸ ਮੌਕੇ ਸੂਬਾ ਜਨਰਲ ਸਕੱਤਰ ਸ਼੍ਰੀ ਬਲਵਿੰਦਰ ਕੁਮਾਰ, ਸੂਬਾ ਖਜਾਨਚੀ ਸ਼੍ਰੀ ਪਰਮਜੀਤ ਮੱਲ, ਸੂਬਾ ਸਕੱਤਰ ਡਾ ਸੁਖਬੀਰ ਸਿੰਘ ਸਲਾਰਪੁਰ, ਜਿਲ੍ਹਾ ਪ੍ਰਧਾਨ ਸ਼੍ਰੀ ਵਿਜੇ ਯਾਦਵ, ਜੋਨ ਇੰਚਾਰਜ ਸ਼੍ਰੀ ਜਸਵੰਤ ਰਾਏ, ਸ਼੍ਰੀ ਸੋਮ ਲਾਲ ਸਰਪੰਚ, ਸ਼੍ਰੀ ਦਵਿੰਦਰ ਗੋਗਾ, ਸ਼੍ਰੀ ਸਤਪਾਲ ਬੱਧਣ, ਸ਼੍ਰੀ ਰਣਜੀਤ ਕੁਮਾਰ, ਬਲਵਿੰਦਰ ਰੱਲ, ਸ਼੍ਰੀ ਕੁਲਦੀਪ ਬੰਗੜ, ਸ਼੍ਰੀ ਸਤਪਾਲ ਪਾਲਾ, ਸ਼੍ਰੀ ਹਰਮੇਸ਼ ਲਾਲ, ਆਦਿ ਵੱਡੀ ਗਿਣਤੀ ਵਿਚ ਲੀਡਰਸ਼ਿਪ ਹਾਜ਼ਿਰ ਸੀ।