Menu

ਅਲਾਸਕਾ ਏਅਰ ਲਾਈਨ ਨੇ ਮਾਸਕ ਨਾਂ ਪਹਿਨਣ ‘ਤੇ ਲਗਾਈ 14 ਯਾਤਰੀਆਂ ਤੇ ਪਾਬੰਦੀ

ਫਰਿਜ਼ਨੋ (ਕੈਲੀਫੋਰਨੀਆਂ), 11 ਜਨਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਚਾਅ ਅਤੇ ਅੱਗੇ ਵਧਣ ਤੋਂ ਰੋਕਣ ਲਈ ਵਰਤੀਆਂ ਜਾਂਦੀਆਂ ਮੁੱਢਲੀਆਂ ਸਾਵਧਾਨੀਆਂ ਵਿੱਚ ਚਿਹਰੇ ਨੂੰ ਮਾਸਕ ਨਾਲ ਢਕਣਾ ਪ੍ਰਮੁੱਖ ਹੈ। ਇਹ ਸਾਵਧਾਨੀ ਹਵਾਈ ਯਾਤਰਾ ਦੌਰਾਨ ਹੋਰ ਵੀ ਮਹੱਤਵਪੂਰਨ ਬਣ ਜਾਂਦੀ ਹੈ। ਪਰ ਅਮਰੀਕਾ ਵਿੱਚ ਅਲਾਸਕਾ ਏਅਰ ਲਾਈਨ ਨੇ ਵਾਸ਼ਿੰਗਟਨ ਦੇ ਡੂਲੇਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵੀਰਵਾਰ ਦੀ ਉਡਾਣ ਵਿੱਚ ਮਾਸਕ ਪਹਿਨਣ ਦੇ ਆਦੇਸ਼ਾਂ ਦੀ ਪਾਲਣਾ ਤੋਂ ਇਨਕਾਰ ਕਰਨ ਦੇ ਬਾਅਦ 14 ਯਾਤਰੀਆਂ ਦੀ ਭਵਿੱਖ ਵਿੱਚ ਇਸ ਏਅਰਲਾਈਨ ਦੀਆਂ ਉਡਾਣਾਂ ਤੇ ਪਾਬੰਦੀ ਲਗਾਈ ਹੈ। ਏਅਰ ਲਾਈਨ ਨੇ ਦੱਸਿਆ ਕਿ ਵਾਸ਼ਿੰਗਟਨ ਤੋਂ ਸਿਆਟਲ ਜਾ ਰਹੀ ਰਾਤ ਦੀ ਇਸ ਉਡਾਣ ਦੌਰਾਨ ਚਿਹਰੇ ਤੇ ਮਾਸਕ ਨਾਂ ਪਹਿਨਣ ਲਈ ਬਹਿਸ ਕਰਨ ਵਾਲੇ ਸਮੂਹ ਨੇ ਜਹਾਜ਼ ਦੇ ਮੈਂਬਰਾਂ ਨੂੰ ਤੰਗ ਪ੍ਰੇਸ਼ਾਨ ਵੀ ਕੀਤਾ। ਅਲਾਸਕਾ ਏਅਰਲਾਇੰਜ਼ ਨੇ ਇੱਕ ਬਿਆਨ ਜਾਰੀ ਕਰਦਿਆਂ ਜ਼ਹਾਜ਼ ਵਿਚਲੇ ਹੋਰ ਯਾਤਰੀਆਂ  ਤੋਂ ਮੁਆਫੀ ਮੰਗੀ ਹੈ ਜਿਨ੍ਹਾਂ ਨੂੰ ਉਡਾਣ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਅਲਾਸਕਾ ਏਅਰਲਾਈਨ  ਦੀ ਉਡਾਣ ਵੀਰਵਾਰ ਨੂੰ ਵਰਜੀਨੀਆ ਤੋਂ ਸਵੇਰੇ 5:23 ਵਜੇ ਦੇ ਕਰੀਬ ਰਵਾਨਾ ਹੋਈ ਅਤੇ ਸ਼ਾਮ ਲੱਗਭਗ 7:37 ਵਜੇ  ਵਾਸ਼ਿੰਗਟਨ ਵਿੱਚ ਪਹੁੰਚੀ ਸੀ ,ਜਿਸਦੇ ਬਾਅਦ ਇਸਨੇ ਅਗਲੀ ਮੰਜ਼ਿਲ ਲਈ ਉਡਾਨ ਭਰੀ ਸੀ। ਇਸਦੇ ਇਲਾਵਾ ਅਲਾਸਕਾ ਏਅਰ ਲਾਈਨ ਨੇ ਜਾਣਕਾਰੀ ਦਿੱਤੀ ਕਿ ਮਾਸਕ ਨੀਤੀ ਦੀ ਉਲੰਘਣਾ ਕਰਨ ‘ਤੇ ਹੁਣ ਤੱਕ ਇਸ ਨੇ 300 ਤੋਂ ਵੱਧ ਲੋਕਾਂ ਉੱਪਰ ਭਵਿੱਖੀ ਯਾਤਰਾ ਦੀ ਪਾਬੰਦੀ ਲਗਾਈ ਹੈ।

‘ਆਪ’ ‘ਚ ਬਗਾਵਤ: ਡਿਪਟੀ ਮੇਅਰ ਦੇ ਅਹੁਦੇ…

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਦਾ ਅਸਰ…

ਹਥਿਆਰਾਂ ਦੇ ਪ੍ਰਦਰਸ਼ਨ ‘ਤੇ ਪਾਬੰਦੀ…

ਚੰਡੀਗੜ੍ਹ, 18 ਅਪ੍ਰੈਲ 2024- ਪੰਜਾਬ ਅਤੇ ਹਰਿਆਣਾ…

ਜੇਲ੍ਹ ‘ਚ ਮਹਿਲਾ ਕੈਦੀ ਨਾਲ…

ਜੀਂਦ, 18 ਅਪ੍ਰੈਲ 2024 : ਹਰਿਆਣਾ ਦੇ…

ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ…

ਨਵੀਂ ਦਿੱਲੀ, 18 ਅਪ੍ਰੈਲ 2024- ਦਿੱਲੀ ਆਬਕਾਰੀ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39810 posts
  • 0 comments
  • 0 fans