Menu

ਟੈਕਸਾਸ ਤੋਂ ਟਰੰਪ ਹਮਾਇਤੀ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਲਈ ਪ੍ਰਾਈਵੇਟ ਜੈੱਟ ‘ਤੇ ਵਾਸ਼ਿੰਗਟਨ ਡੀ.ਸੀ ਪਹੁੰਚੀ ਮਹਿਲਾ

ਫਰਿਜ਼ਨੋ (ਕੈਲੀਫੋਰਨੀਆਂ), 9 ਜਨਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਟੈਕਸਾਸ ਦੇ ਫਰਿਸਕੋ ਦੀ ਰਹਿਣ ਵਾਲੀ ਇੱਕ ਮਹਿਲਾ ਜੋ ਕਿ ਰੀਅਲ  ਐਸਟੇਟ ਦੇ ਕਿੱਤੇ ਨਾਲ ਸੰਬੰਧਤ ਰੱਖਦੀ ਹੈ, ਨੇ ਬੁੱਧਵਾਰ ਨੂੰ ਕੈਪੀਟਲ ਵਿੱਚ ਹੋਏ ਪ੍ਰਦਰਸ਼ਨ ਲਈ ਦੋਸਤਾਂ ਸਮੇਤ ਇੱਕ ਨਿੱਜੀ ਜਹਾਜ਼ ‘ਤੇ ਉਡਾਣ ਭਰੀ। ਜੀਨਾ ਰਿਆਨ ਨਾਮ ਦੀ ਇਹ ਮਹਿਲਾ ਜੋ ਇੱਕ ਰੇਡੀਓ ਹੋਸਟ ਵੀ ਹੈ, ਨੇ ਡੈਂਟਨ, ਟੈਕਸਾਸ ਵਿੱਚ ਯੂ ਐਸ ਟ੍ਰਿਨਿਟੀ ਐਵੀਏਸ਼ਨ ਤੋਂ ਉਡਾਨ ਭਰੀ ਸੀ। ਟਰੰਪ ਦੀ ਹਮਾਇਤੀ ਇਸ ਮਹਿਲਾ ਨੂੰ ਫੇਸਬੁੱਕ ‘ਤੇ ਮਲਟੀਪਲ ਫੋਟੋਆਂ’ ਚ ਟੈਗ ਕੀਤਾ ਗਿਆ ਹੈ , ਜਿਹਨਾਂ ਵਿੱਚ ਉਹ ਆਪਣੇ ਸਾਮਾਨ ਸਮੇਤ ਵੱਡੀ ਮੁਸਕੁਰਾਹਟ ਦਿੰਦੀ ਦਿਖਾਈ ਦੇ ਰਹੀ ਹੈ। ਇਸਦੇ ਇਲਾਵਾ ਰਿਆਨ ਨੇ ਆਪਣੀਆਂ ਪੋਸਟ ਕੀਤੀਆਂ ਫੋਟੋਆਂ ਵਿੱਚ ਟਰੰਪ ਦੇ ਹੱਕ ਵਿੱਚ ਮਾਰਚ ਟੂ ਸੇਵ ਅਮੇਰਿਕਾ, ਸਟਾਪ ਦ ਸਟੀਲ ਆਦਿ ਸ਼ਬਦ ਪ੍ਰਯੋਗ ਕੀਤੇ ਹਨ। ਬੁੱਧਵਾਰ ਦੰਗਿਆਂ ਦੀ ਸਵੇਰ ਨੂੰ ਰਿਆਨ ਨੇ ਕੈਪੀਟਲ  ਇਮਾਰਤ ਵੱਲ ਜਾਂਦਿਆਂ ਹੋਇਆ ਇੱਕ ਲਾਈਵ ਸਟ੍ਰੀਮ ਕਰਦਿਆਂ ਰਾਜਧਾਨੀ ਵਿੱਚ ਆਉਣ ਦੇ ਮਕਸਦ ਬਾਰੇ ਦਸਦਿਆਂ ਟਰੰਪ ਨੂੰ ਆਪਣਾ ਰਾਸ਼ਟਰਪਤੀ ਕਿਹਾ। ਇੰਨਾ ਹੀ ਨਹੀ ਰਿਆਨ ਨੇ ਪ੍ਰਦਰਸ਼ਨ ਦੌਰਾਨ ਕੈਪੀਟਲ ਇਮਾਰਤ ਵਿੱਚ ਵੀ ਆਪਣੀ ਸਰਗਰਮੀ ਜਾਰੀ ਰੱਖਦਿਆਂ ਉਸਨੇ ਅਮਰੀਕੀ ਇਤਿਹਾਸ ਦੇ ਸਭ ਤੋਂ ਕਾਲੇ ਦਿਨ ਦੇ ਅੰਤ ਵਿੱਚ ,ਇਸਨੂੰ ਆਪਣੀ ਜਿੰਦਗੀ ਦਾ ਸਭ ਤੋਂ ਵਧੀਆ ਦਿਨ ਦੱਸਿਆ।ਇਸ ਮਹਿਲਾ ਦੇ ਲੋੜੀਂਦੇ ਪ੍ਰਦਰਸ਼ਨਕਾਰੀਆਂ ਵਿੱਚ ਸ਼ਾਮਿਲ ਹੋਣ ਬਾਰੇ ਮੈਟਰੋਪੋਲੀਟਨ ਪੁਲਿਸ ਨੇ ਕੋਈ ਜਵਾਬ ਨਹੀਂ ਦਿੱਤਾ ਹੈ।

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਅਮਿਤ ਸ਼ਾਹ ਨੇ ਗਾਂਧੀਨਗਰ ਲੋਕ…

ਨਵੀਂ ਦਿੱਲੀ, 19 ਅਪ੍ਰੈਲ 2024- ਕੇਂਦਰੀ ਗ੍ਰਹਿ…

“ਯਾਦ ਰੱਖੋ, ਤੁਹਾਡੀ ਇੱਕ-ਇੱਕ ਵੋਟ…

ਨਵੀਂ ਦਿੱਲੀ, 19 ਅਪ੍ਰੈਲ: ਲੋਕ ਸਭਾ ਚੋਣਾਂ…

ਜੇਜੇਪੀ ਨੂੰ ਇਕ ਹੋਰ ਝਟਕਾ,ਅੰਬਾਲਾ…

ਅੰਬਾਲਾ, 19 ਅਪ੍ਰੈਲ : ਲੋਕ ਸਭਾ ਚੋਣਾਂ ਤੋਂ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39822 posts
  • 0 comments
  • 0 fans