Menu

ਰੋਜ਼ਗਾਰ ਮੇਲੇ ਦੌਰਾਨ 52 ਪ੍ਰਾਰਥੀਆਂ ਦੀ ਮੌਕੇ ਤੇ ਕੀਤੀ ਗਈ ਚੋਣ: ਜ਼ਿਲ੍ਹਾ ਰੋਜ਼ਗਾਰ ਅਫ਼ਸਰ ਫਿਰੋਜ਼ਪੁਰ

ਫਿਰੋਜ਼ਪੁਰ, 8 ਜਨਵਰੀ (ਗੁਰਨਾਮ ਸਿੱਧੂ, ਗੁਰਦਰਸ਼ਨ ਸੰਧੂ)- ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ  ਬੇਰੁਜ਼ਗਾਰ ਪ੍ਰਾਰਥੀਆਂ ਨੂੰ ਵੱਧ ਤੋਂ ਵੱਂਧ ਰੋਜ਼ਗਾਰ ਦੇ ਮੌਕੇ ਮੁਹਈਆਂ ਕਰਵਾਉਣ ਦੇ ਮੰਤਵ ਨਾਲ ਜ਼ਿਲ੍ਹਾ ਬਿਉਰੋ ਆੱਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਫਿਰੋਜ਼ਪੁਰ ਵਿਖ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੇਲੇ ਵਿੱਚ ਪੁਖਰਾਜ ਹਰਬਲ ਹੈਲਥ ਕੇਅਰ ਪ੍ਰਾਈਵੇਟ ਲਿਮਿਟਡ ਕੰਪਨੀ ਵੱਲੋਂ ਮੈਨੇਜਰ ਦੀਆਂ 50 ਅਸਾਮੀਆਂ ਅਤੇ ਐੱਚ.ਡੀ.ਐੱਫ.ਸੀ. ਲਾਈਫ ਇੰਸ਼ੋਰੈਂਸ ਕੰਪਨੀ ਵੱਲੋਂ ਬਲਾਕ ਡਵੈੱਲਪ ਮੈਨੇਜਰ/ ਫਾਈਨੈਂਨਸ਼ਲ ਅਸਿੱਸਟੈਂਟ ਦੀਆਂ 50 ਅਸਾਮੀਆਂ ਲਈ 106 ਪ੍ਰਾਰਥੀਆਂ ਵੱਲੋਂ ਭਾਗ ਲਿਆ ਗਿਆ, ਜਿਸ ਵਿਚੋਂ ਇੰਟਰਵਿਊ ਦੀ ਪ੍ਰਕਿਰਿਆ ਰਾਹੀਂ 52 ਪ੍ਰਾਰਥੀਆਂ ਦੀ ਮੌਕੇ ਤੇ ਚੋਣ ਕੀਤੀ ਗਈ। ਇਹ ਜਾਣਕਾਰੀ  ਸ਼੍ਰੀ ਅਸ਼ੋਕ ਜਿੰਦਲ, ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਨੇ ਦਿੱਤੀ।
ਸ੍ਰੀ ਅਸ਼ੋਕ ਜਿੰਦਲ  ਵੱਲੋਂ ਮੌਕੇ ਤੇ ਹਾਜ਼ਰ ਹੋਏ ਪ੍ਰਾਰਥੀਆਂ ਨਾਲ ਗਲਬਾਤ ਕਰਦੇ ਹੋਏ ਉਹਨਾਂ ਨੂੰ ਜਿੰਦਗੀ ਵਿੱਚ ਕੋਈ ਵੀ ਕੰਮ ਛੋਟਾ ਵੱਡਾ ਨਾ ਹੋਣ ਦੇ ਨਾਲ ਨਾਲ, ਪੰਜਾਬ ਸਰਕਾਰ ਦੁਆਰਾ ਘਰ- ਘਰ ਰੋਜ਼ਗਾਰ ਮਿਸ਼ਨ ਤਹਿਤ ਲਗਾਏ ਜਾ ਰਹੇ ਰੋਜ਼ਗਾਰ ਮੇਲਿਆਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਹਾਜ਼ਰ ਹੋਣ ਲਈ ਜਾਗਰੂਕ ਕੀਤਾ ਗਿਆ ਅਤੇ ਸ. ਗੁਰਜੰਟ ਸਿੰਘ, ਪਲੇਸਮੈਂਟ ਅਫਸਰ, ਫਿਰੋਜਪੁਰ ਅਤੇ ਸ਼੍ਰੀ ਰਾਹੁਲ ਵੋਹਰਾ, ਵਾਈ.ਪੀ., ਮਾਡਲ ਕਰੀਅਰ ਸੈਂਟਰ  ਵੱਲੋਂ ਹਾਜ਼ਰ ਹੋਏ ਪ੍ਰਾਰਥੀਆਂ ਨੂੰ ਸਵੈ- ਰੋਜ਼ਗਾਰ ਦੀ ਵੱਖ-ਵੱਖ ਸਕੀਮਾਂ ਨਾਲ ਜਾਣੂ ਕਰਵਾਉਂਦਿਆਂ ਟਾਟਾ ਕੰਸਲਟੈਂਸੀ ਕੰਪਨੀ ਵਿੱਚ ਜਾੱਬ ਕਰਨ ਲਈ ਉਹਨਾਂ ਵੱਲੋਂ ਦਿੱਤੀ ਜਾਣ ਵਾਲੀ 100 ਘੰਟੇ ਦੀ ਟ੍ਰੇਨਿੰਗ ਉਪਰੰਤ ਲਿਖਤੀ ਪ੍ਰੀਖਿਆ ਸਬੰਧੀ ਜਾਣਕਾਰੀ ਦਿੱਤੀ ਗਈ।

Listen Live

Subscription Radio Punjab Today

Our Facebook

Social Counter

  • 18511 posts
  • 1 comments
  • 0 fans

Log In