Menu

ਅਮਰੀਕਾ ਦੇ ਸਾਬਕਾ ਰਾਸ਼ਟਰਪਤੀਆਂ ਨੇ ਲਾਈ ਟਰੰਪ ਦੀ ਕਲਾਸ

ਫਰਿਜ਼ਨੋ (ਕੈਲੀਫੋਰਨੀਆਂ) 8 ਜਨਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦਾ ਕੈਪੀਟਲ ਹਾਊਸ ਜਾਣੀ ਸੰਸਦ ਭਵਨ ਵਾਸ਼ਿੰਗਟਨ ਡੀਸੀ ਵਿੇਚ ਸਥਿਤ ਹੈ, ਅਤੇ ਇਹ  ਸੰਨ 1800 ਵਿੱਚ ਹੋਂਦ ਵਿੱਚ ਆਇਆ ਸੀ। ਯੁੱਧਾਂ ਜੰਗਾਂ ਵਿੱਚ ਇਸ ਦਾ ਕਈ ਵਾਰ ਨੁਕਸਾਨ ਹੋਇਆ ਪਰ ਪਾਵਰ ਆਫ ਟਰਾਂਸਫਰ ਦੀ ਪ੍ਰਕਿਰਿਆ ਦੌਰਾਨ ਇਹ ਪਹਿਲੀ ਵਾਰ ਹੋਇਆ ਕਿ ਕਿਸੇ ਰਾਸ਼ਟਰਪਤੀ ਦੇ ਉਕਸਾਵੇ ਤੇ ਉਸਦੇ ਸਪੋਰਟਰਾਂ ਵੱਲੋਂ ਸੰਸਦ ਭਵਨ ਦੀ ਭੰਨ-ਤੋੜ ਕੀਤੀ ਗਈ ਹੋਵੇ। ਜਿੱਥੇ ਸਾਰੀ ਦੁਨੀਆਂ ਵਿੱਚ ਇਸ ਘਟਨਾਂ ਦੀ ਤੋਏ ਤੋਏ ਹੋ ਰਹੀ ਹੈ ਉੱਥੇ ਅਮਰੀਕਾ ਦੇ ਚਾਰ ਸਾਬਕਾ ਰਾਸ਼ਟਰਪਤੀਆਂ ਬਰਾਕ ਓਬਾਮਾ, ਜਾਰਜ ਡਬਲਯੂ. ਬੁਸ਼, ਬਿਲ ਕਲਿੰਟਨ ਅਤੇ ਜਿੰਮੀ ਕਾਰਟਰ ਨੇ ਸੰਸਦ ਭਵਨ ’ਚ ਹੋਈ ਗੜਬੜ ਨੂੰ ਲੈ ਕੇ ਟਰੰਪ ਨੂੰ ਘੇਰਿਆ ਅਤੇ ਉਨ੍ਹਾਂ ਦੇ ਸਮਰਥਕਾਂ ਵਿਰੁੱਧ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਨੇ ਸ਼ਾਂਤੀਮਈ ਢੰਗ ਨਾਲ ਸੱਤਾ ਤਬਦੀਲ ਕਰਨ ਦੀ ਵੀ ਅਪੀਲ ਕੀਤੀ ਹੈ। ਓਬਾਮਾ ਨੇ ਇਕ ਬਿਆਨ ’ਚ ਕਿਹਾ ਕਿ ਅੱਜ ਦੀ ਹਿੰਸਾ ਇਕ ਮੌਜੂਦਾ ਰਾਸ਼ਟਰਪਤੀ ਦੇ ਉਕਸਾਵੇ ’ਤੇ ਹੋਈ। ਉਹ ਕਾਨੂੰਨੀ ਚੋਣ ਨਤੀਜਿਆਂ ਦੇ ਬਾਰੇ ’ਚ ਲਗਾਤਾਰ ਬੇਬੁਨਿਆਦ ਝੂਠ ਬੋਲ ਰਹੇ ਹਨ। ਬੁਸ਼ ਨੇ ਕਿਹਾ ਕਿ ਮੈਂ ਹਰਕਤ ਨੂੰ ਦੇਖ ਕੇ ਹੈਰਾਨ ਹਾਂ। ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਦੇਸ਼ਾਂ ਦੀਆਂ ਸੰਸਥਾਵਾਂ, ਰਵਾਇਤਾਂ ਅਤੇ ਕਾਨੂੰਨ ਦਾ ਸਨਮਾਨ ਕਰਨ। ਇਸੇ ਤਰਾਂ ਬਿੱਲ ਕਲਿੰਟਨ ਅਤੇ ਜਿੰਮੀ ਕਾਰਟਰ ਨੇ ਵੀ ਟਰੰਪ ਦੀ ਰੱਜਕੇ ਕਲਾਸ ਲਾਈ। ਇਸ ਮੰਦਭਾਗੀ ਘਟਨਾਂ ਪਿੱਛੋਂ ਟਰੰਪ ਦੇ ਆਪਣੇ ਖਾਸਮ ਖ਼ਾਸ ਵੀ ਉਸਦਾ ਸਾਥ ਛੱਡ ਰਹੇ ਹਨ।

ਮੰਦਿਰ ਦੀ ਬਾਲਕੋਨੀ ਦਾ ਲੈਂਟਰ ਡਿੱਗਣ ਕਾਰਨ…

ਹਰਿਆਣਾ ,13 ਮਈ 2024- ਅੰਬਾਲਾ ‘ਚ ਸੋਮਵਾਰ ਨੂੰ ਅਚਾਨਕ ਮੰਦਰ ‘ਚ ਬਾਲਕੋਨੀ ਦਾ ਲੈਂਟਰ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ…

ਸੁਪਰੀਮ ਕੋਰਟ ਵਲੋਂ ਕੇਜਰੀਵਾਲ ਨੂੰ…

ਨਵੀਂ ਦਿੱਲੀ, 13 ਮਈ : ਦਿੱਲੀ ਦੇ…

ਚੌਥੇ ਪੜਾਅ ਤਹਿਤ 9 ਸੂਬਿਆਂ…

ਨਵੀਂ ਦਿੱਲੀ, 13 ਮਈ : ਲੋਕ ਸਭਾ…

ਕੇਸਰੀ ਦਸਤਾਰ ਸਜਾ ਕੇ ਗੁਰਦੁਆਰਾ…

ਨਵੀਂ ਦਿੱਲੀ, 13 ਮਈ 2024: ਬਿਹਾਰ ਦੌਰੇ…

Listen Live

Subscription Radio Punjab Today

ਕੈਨੇਡਾ ਵਿਚ ਲੱਖਾਂ ਡਾਲਰ ਦਾ ਸੋਨਾ ਚੋਰੀ…

13 ਮਈ 2024- : ਕੈਨੇਡਾ ਦੇ ਟੋਰਾਂਟੋ ਦੇ ਮੁੱਖ ਹਵਾਈ ਅੱਡੇ ਤੋਂ ਲੱਖਾਂ ਡਾਲਰ ਦਾ ਸੋਨਾ ਚੋਰੀ ਕਰਨ ਦੇ…

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40313 posts
  • 0 comments
  • 0 fans