Menu

ਕੈਲੀਫੋਰਨੀਆ ਯੂਨੀਵਰਸਿਟੀ ਨੇ ਲਗਵਾਈਆਂ ਕੋਰੋਨਾ ਟੈਸਟਾਂ ਲਈ ਵੈਂਡਿੰਗ ਮਸ਼ੀਨਾਂ

ਫਰਿਜ਼ਨੋ (ਕੈਲੀਫੋਰਨੀਆਂ), 7 ਜਨਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਕੈਲੀਫੋਰਨੀਆ ਯੂਨੀਵਰਸਿਟੀ ਨੇ ਸੈਨ ਡਿਏਗੋ ਕੈਂਪਸ ਵਿਚਲੇ ਵਿਦਿਆਰਥੀਆਂ ਲਈ ਕੋਰੋਨਾਂ ਵਾਇਰਸ ਟੈਸਟ ਦੀ ਪ੍ਰਕਿਰਿਆ ਨੂੰ ਤੇਜ਼ ਅਤੇ ਸਰਲ ਬਨਾਉਣ ਦੇ ਮੰਤਵ ਨਾਲ ਟੈਸਟ ਲਈ ਲੋੜੀਦੀਆਂ ਕਿੱਟਾਂ ਮੁਹੱਈਆ ਕਰਵਾਉਣ ਲਈ ਵੈਂਡਿੰਗ ਮਸ਼ੀਨਾਂ ਦੀ ਵਰਤੋਂ ਸ਼ੁਰੂ ਕੀਤੀ ਹੈ।ਯੂਨੀਵਰਸਿਟੀ ਆਫ ਕੈਲੀਫੋਰਨੀਆਂ ਸੈਨ ਡਿਏਗੋ (ਯੂ ਸੀ ਐਸ ਡੀ) ਦੇ ਚਾਂਸਲਰ, ਪ੍ਰਦੀਪ ਖੋਸਲਾ ਅਨੁਸਾਰ ਮਹਾਂਮਾਰੀ ਦੇ ਦੌਰਾਨ ਸੰਸਥਾ ਵਿੱਚ ਵਾਇਰਸ ਦੀਆਂ ਸਾਵਧਾਨੀਆਂ ਪ੍ਰਤੀ ਪੂਰਾ ਧਿਆਨ ਰੱਖਿਆ ਗਿਆ ਹੈ ਜਦਕਿ 1 ਮਾਰਚ ਤੋਂ ਸਿਰਫ 581 ਵਿਦਿਆਰਥੀ, ਅਤੇ ਕੈਂਪਸ ਵਿੱਚ ਰਹਿੰਦੇ ਲੱਗਭਗ 10,000 ਵਿੱਚੋਂ 183 ਵਿਦਿਆਰਥੀਆਂ ਨੇ ਵਾਇਰਸ ਲਈ ਪਾਜੀਟਿਵ ਟੈਸਟ ਕੀਤਾ ਹੈ।ਸੰਸਥਾ ਦੇ ਅਧਿਕਾਰੀਆਂ ਨੇ ਹੁਣ ਟੈਸਟ ਨੂੰ ਵਧੇਰੇ ਵਿਆਪਕ ਰੂਪ ਵਿੱਚ ਉਪਲੱਬਧ ਕਰਾਉਣ ਲਈ ਇਹ ਨਵਾਂ ਉਪਰਾਲਾ ਕੀਤਾ ਹੈ।ਯੂਨੀਵਰਸਿਟੀ ਸਟੂਡੈਂਟਸ ਹੈਲਥ ਦੀ ਮੁਖੀ ਡਾ.ਏਂਜਲਾ ਸਾਈਓਸੀਆ ਅਨੁਸਾਰ ਸ਼ਨੀਵਾਰ ਤੋਂ ਲਾਗੂ ਹੋਏ ਇਸ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਦੁਆਰਾ ਆਪਣੀ ਸਹੂਲਤ ਅਨੁਸਾਰ ਕਿੱਟ ਲੈ ਕੇ ਵਰਤੋਂ ਤੋਂ ਬਾਅਦ ਕਿੱਟ ਫਿਰ ਡ੍ਰੌਪਬਾਕਸ ਵਿੱਚ ਵਾਪਸ ਕਰਨ ਤੋਂ ਬਾਅਦ ਟੈਸਟ ਦੇ  ਨਤੀਜੇ ਜ਼ਿਆਦਾਤਰ ਉਸੇ ਦਿਨ ਹੀ ਵਿਦਿਆਰਥੀਆਂ ਦੇ ਪੋਰਟਲ ਤੇ ਅਪਲੋਡ ਕਰ ਦਿੱਤੇ ਜਾਂਦੇ ਹਨ।
ਸਾਈਓਸੀਆ ਅਨੁਸਾਰ ਮਸ਼ੀਨਾਂ ਦੁਆਰਾ ਬਿਨਾਂ ਕਿਸੇ ਕੀਮਤ ਦੇ ਸ਼ਨੀਵਾਰ ਨੂੰ ਕੁਝ ਸੌ , ਐਤਵਾਰ ਨੂੰ 1,000 ਤੋਂ ਵੱਧ ਅਤੇ ਸੋਮਵਾਰ ਨੂੰ 2,000 ਤੋਂ ਵੱਧ ਟੈਸਟ ਕਿੱਟਾਂ ਵੰਡੀਆਂ ਗਈਆਂ।ਯੂਨੀਵਰਸਿਟੀ ਅਨੁਸਾਰ ਵਿਦਿਆਰਥੀਆਂ ਲਈ ਸਮੈਸਟਰ ਸ਼ੁਰੂ ਕਰਨ ਮੌਕੇ ਟੈਸਟ ਲਾਜ਼ਮੀ ਹੁੰਦੇ ਹਨ । ਵਾਇਰਸ ਦਾ ਪਹਿਲਾ ਟੈਸਟ ਸੰਸਥਾ ਵਿੱਚ ਆਉਣ ਦੇ 24 ਘੰਟਿਆਂ ਦੇ ਅੰਦਰ, ਫਿਰ ਪੰਜ ਅਤੇ 10 ਦਿਨਾਂ ਬਾਅਦ ਕੀਤਾ ਜਾਂਦਾ ਹੈ। ਇਸਦੇ ਇਲਾਵਾ 10 ਦਿਨਾਂ ਦੇ ਟੈਸਟ ਤੋਂ ਬਾਅਦ, ਜਿਹੜੇ ਵਿਦਿਆਰਥੀ ਕੈਂਪਸ ਵਿੱਚ ਰਹਿੰਦੇ ਹਨ, ਉਨ੍ਹਾਂ ਨੂੰ ਹਫਤਾਵਾਰੀ ਟੈਸਟ ਕਰਵਾਉਣਾ ਪੈਂਦਾ ਹੈ ਜਾਂ ਫਿਰ ਅਜਿਹਾ ਨਾਂ ਕਰਨ ਤੇ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰਨਾ ਪੈਂਦਾ ਹੈ।

21 ਸੇਵਾਮੁਕਤ ਜੱਜਾਂ ਨੇ CJI ਨੂੰ ਲਿਖੀ…

ਨਵੀਂ ਦਿੱਲੀ, 15 ਅਪ੍ਰੈਲ 2024 – ਸੁਪਰੀਮ ਕੋਰਟ ਅਤੇ ਹਾਈ ਕੋਰਟਾਂ ਦੇ 21 ਸੇਵਾਮੁਕਤ ਜੱਜਾਂ ਨੇ ਸੀਜੇਆਈ ਡੀਵਾਈ ਚੰਦਰਚੂੜ…

ਰਾਹੁਲ ਗਾਂਧੀ ਦੇ ਹੈਲੀਕਾਪਟਰ ਦੀ…

15 ਅਪ੍ਰੈਲ 2024 : ਤਾਮਿਲਨਾਡੂ ਦੇ ਨੀਲਗਿਰੀ…

ਅਰਵਿੰਦ ਕੇਜਰੀਵਾਲ ਨਾਲ ਤਿਹਾੜ ਜੇਲ੍ਹ…

ਨਵੀਂ ਦਿੱਲੀ, 15 ਅਪ੍ਰੈਲ : ਪੰਜਾਬ ਦੇ…

ਰਾਊਸ ਐਵੇਨਿਊ ਅਦਾਲਤ ਨੇ ਕੇਜਰੀਵਾਲ…

ਨਵੀਂ ਦਿੱਲੀ, 15 ਅਪ੍ਰੈਲ 2024- ਦਿੱਲੀ ਸ਼ਰਾਬ…

Listen Live

Subscription Radio Punjab Today

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ ਨੌਜਵਾਨਾਂ ਦੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ ਟੱਕਰ ‘ਚ ਜਾਨ ਗਵਾਉਣ ਵਾਲੇ ਦੋ ਦੋਸਤਾਂ ਦੀਆਂ ਲਾਸ਼ਾਂ ਸ਼ੁੱਕਰਵਾਰ ਨੂੰ ਦਸੂਹਾ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

ਮੰਦਭਾਗੀ ਖਬਰ-ਅਮਰੀਕਾ ‘ਚ ਭਾਰਤੀ ਵਿਦਿਅਰਥੀ…

6 ਅਪ੍ਰੈਲ 2024- ਅਮਰੀਕੀ ਸੂਬੇ ਓਹਾਇਉ ’ਚ…

Our Facebook

Social Counter

  • 39736 posts
  • 0 comments
  • 0 fans