Menu

ਫਰਿਜ਼ਨੋ ‘ਚ ਹਾਦਸੇ ਦੌਰਾਨ ਕਾਰ ਨੂੰ ਲੱਗੀ ਅੱਗ, ਸੱਤ ਬੱਚਿਆਂ ਸਮੇਤ ਨੌਂ ਲੋਕਾਂ ਦੀ ਹੋਈ ਮੌਤ

ਫਰਿਜ਼ਨੋ (ਕੈਲੀਫੋਰਨੀਆਂ), 4 ਜਨਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਫਰਿਜ਼ਨੋ ਕਾਉਂਟੀ ਵਿੱਚ ਹੁੰਦੇ ਸੜਕ ਹਾਦਸਿਆਂ ‘ਚ ਇੱਕ ਹੋਰ ਭਿਆਨਕ ਹਾਦਸੇ ਦੀ ਗਿਣਤੀ ਸ਼ਾਮਲ ਹੋ ਗਈ ਹੈ। ਕੈਲੀਫੋਰਨੀਆਂ ਦੇ ਹਾਈਵੇ ਪੈਟਰੋਲ (ਸੀ.ਐੱਚ.ਪੀ) ਦੇ ਅਨੁਸਾਰ ਫਰਿਜ਼ਨੋ ਕਾਉਂਟੀ ਦੇ ਹਾਈਵੇ 33 ‘ਤੇ ਸ਼ੁੱਕਰਵਾਰ ਨੂੰ ਇੱਕ ਭਿਆਨਕ ਟੱਕਰ ਵਿੱਚ ਸੱਤ ਬੱਚਿਆਂ ਸਮੇਤ ਨੌਂ ਲੋਕਾਂ ਦੀ ਮੌਤ ਹੋ ਜਾਣ ਦੀ ਦਰਦਨਾਕ ਘਟਨਾ ਵਾਪਰੀ ਹੈ।ਸੀ ਐਚ ਪੀ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਤ ਦੇ ਤਕਰੀਬਨ 8 ਵਜੇ ਇੱਕ 28 ਸਾਲਾ ਵਿਅਕਤੀ ਡੋਜ ਕਾਰ ਵਿੱਚ ਸ਼ਟਰ ਐਵੀਨਿਊ ਦੇ ਦੱਖਣ ਵੱਲ ਹਾਈਵੇਅ 33 ਤੇ ਜਾ ਰਿਹਾ ਸੀ ਉਸੇ ਸਮੇਂ ਇੱਕ 2007 ਫੋਰਡ ਵਾਹਨ ਉੱਤਰ ਵੱਲ ਜਾ ਰਿਹਾ ਸੀ ਜਿਸ ਵਿੱਚ ਅੱਠ ਵਿਅਕਤੀ ਸਵਾਰ ਸਨ।ਅਧਿਕਾਰੀਆਂ ਅਨੁਸਾਰ ਡੋਜ਼ ਵਿਚਲੇ ਇਕ ਵਿਅਕਤੀ ਨੇ ਆਪਣੀ ਕਾਰ ਨੂੰ ਕਿਸੇ ਅਣਜਾਣ ਕਾਰਨ ਕਰਕੇ ਸੜਕ ਦੇ ਕੰਢੇ ‘ਤੇ ਉਤਾਰਿਆ ਅਤੇ ਦੁਬਾਰਾ ਲੇਨ ਵਿਚ ਜਾਣ ਤੇ ਦੋਨੋਂ ਵਾਹਨ ਐਵੇਨਾਲ ਦੇ ਪੱਛਮ ਵੱਲ ਹਾਈਵੇ ਤੇ ਆਪਸ ਵਿੱਚ ਟਕਰਾ ਗਏ , ਇਸ ਟੱਕਰ ਦੌਰਾਨ ਵਾਹਨ ਅੱਗ ਦੀ ਲਪੇਟ ਵਿੱਚ ਵੀ ਆ ਗਏ ਸਨ। ਡੋਜ਼ ਕਾਰ ਦੇ ਡਰਾਈਵਰ ਦੀ ਪਛਾਣ ਫਰਿਜ਼ਨੋ ਕਾਉਂਟੀ ਕੋਰੋਨਰ ਦੇ ਦਫਤਰ ਦੁਆਰਾ ਐਵੇਨਲ ਦੇ ਡੈਨੀਅਲ ਲੂਨਾ ਵਜੋਂ ਕੀਤੀ ਗਈ ਹੈ।ਸੀ ਐਚ ਪੀ ਦੇ ਅਨੁਸਾਰ ਐਮਰਜੈਂਸੀ ਅਮਲੇ ਦੇ ਘਟਨਾ ਸਥਾਨ ‘ਤੇ ਪਹੁੰਚਣ ਵੇਲੇ ਫੋਰਡ ਦਾ ਵਾਹਨ ਅੱਗ ਦੀਆਂ ਲਪਟਾਂ ਨਾਲ ਘਿਰਿਆ ਹੋਇਆ ਸੀ ਅਤੇ ਵਾਹਨ ਵਿੱਚ ਅੱਠ ਯਾਤਰੀ ਸਵਾਰ ਸਨ ਅਤੇ ਸਾਰੇ ਪੀੜਤਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ।ਸੀ ਐਚ ਪੀ ਨੇ ਸ਼ਨੀਵਾਰ ਸਵੇਰੇ ਜਾਣਕਾਰੀ ਦਿੱਤੀ ਕਿ ਹਾਦਸੇ ਦੇ ਕਾਰਨਾਂ ਦੀ ਅਜੇ ਜਾਂਚ ਚੱਲ ਰਹੀ ਹੈ ਜਦਕਿ ਫੋਰਡ ਵਿਚਲੇ ਯਾਤਰੀਆਂ ਦੀ ਫਿਲਹਾਲ ਕੋਈ ਪਛਾਣ ਜਾਂ ਨਾਮ ਜਾਰੀ ਨਹੀਂ ਕੀਤਾ ਗਿਆ ਹੈ,ਇਸ ਸੰਬੰਧੀ ਘੋਸ਼ਣਾ ਸੀ ਐਚ ਪੀ ਵੱਲੋਂ ਨਿਊਜ਼ ਕਾਨਫਰੰਸ ਵਿੱਚ ਕੀਤੀ ਜਾ ਸਕਦੀ ਹੈ।ਅਧਿਕਾਰੀਆਂ ਅਨੁਸਾਰ ਫੋਰਡ ਦਾ ਡਰਾਈਵਰ ਬਾਲਗ ਸੀ ਅਤੇ ਸਾਰੇ ਯਾਤਰੀ 6 ਤੋਂ 15 ਸਾਲ ਦੇ ਬੱਚੇ ਸਨ।

Listen Live

Subscription Radio Punjab Today

Our Facebook

Social Counter

  • 18577 posts
  • 1 comments
  • 0 fans

Log In