Menu

ਫਰਿਜ਼ਨੋ ਦੇ ਫੈਸ਼ਨ ਫੇਅਰ ਮਾਲ ‘ਚ ਹੋਈ ਗੋਲੀਬਾਰੀ ਦੌਰਾਨ ਮੱਚੀ ਭਗਦੜ

ਫਰਿਜ਼ਨੋ (ਕੈਲੀਫੋਰਨੀਆਂ), 4 ਜਨਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਕੈਲੀਫੋਰਨੀਆਂ ਸੂਬੇ ਦੀ ਫਰਿਜ਼ਨੋ ਕਾਉਂਟੀ ਵਿੱਚ ਪ੍ਰਤੀ ਦਿਨ ਹਿੰਸਕ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ।ਅਜਿਹੀ ਹੀ ਇੱਕ ਵਾਰਦਾਤ ਦੇ ਤਾਜਾ ਮਾਮਲੇ ਵਿੱਚ ਸ਼ਨੀਵਾਰ ਨੂੰ ਫਰਿਜ਼ਨੋ ਦੇ ਫੈਸ਼ਨ ਫੇਅਰ ਮਾਲ ਅੰਦਰ ਗੋਲੀਬਾਰੀ ਦੀ ਘਟਨਾ ਵਾਪਰੀ ਹੈ।ਇਸ ਗੋਲੀਬਾਰੀ ਦੌਰਾਨ ਮਾਲ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਲੋਕਾਂ ਵਿੱਚ ਜਾਨ ਬਚਾਉਣ ਲਈ ਭਗਦੜ ਮੱਚ ਗਈ ਸੀ।ਫਰਿਜ਼ਨੋ ਪੁਲਿਸ ਨੇ ਪੁਸ਼ਟੀ ਕੀਤੀ ਕਿ ਇਹ ਸ਼ੂਟਿੰਗ ਸ਼ਨੀਵਾਰ ਦੁਪਹਿਰ ਤੋਂ ਬਾਅਦ ਇੱਕ ਆਦਮੀ ਅਤੇ ਕੁੱਝ ਵਿਅਕਤੀਆਂ ਦੇ ਸਮੂਹ ਵਿਚਕਾਰ ਝੜਪ ਤੋਂ ਬਾਅਦ ਹੋਈ। ਫਰਿਜ਼ਨੋ ਪੁਲਿਸ ਦੇ ਲੈਫਟੀਨੈਂਟ ਆਂਡਰੇ ਬੈਂਸਨ ਨੇ ਇਸ ਗੋਲੀਬਾਰੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਲੜਾਈ ਵਿੱਚ ਗਰੁੱਪ ਵਿਚਲੇ ਇੱਕ ਵਿਅਕਤੀ ਵੱਲੋਂ ਦੂਜੇ ਵਿਅਕਤੀ ਉੱਪਰ ਝੜਪ ਤੋਂ ਬਾਅਦ ਹੈਂਡਗਨ ਨਾਲ ਗੋਲੀਆਂ ਚਲਾਈਆਂ ਗਈਆ। ਪੁਲਿਸ ਦੁਆਰਾ 4 ਵਜੇ ਤੋਂ ਪਹਿਲਾਂ ਹੋਈ ਗੋਲੀਬਾਰੀ ਤੋਂ ਬਾਅਦ ਮਾਲ ਨੂੰ ਖਾਲੀ ਕਰਵਾ ਲਿਆ ਗਿਆ ਸੀ ਅਤੇ ਸ਼ਨੀਵਾਰ ਰਾਤ ਨੂੰ ਬੰਦ ਰਹਿਣ ਦੇ ਬਾਅਦ ਮਾਲ ਦੇ ਐਤਵਾਰ ਨੂੰ ਸਵੇਰੇ ਦੁਬਾਰਾ ਖੁੱਲ੍ਹਣ ਦੀ ਉਮੀਦ ਹੈ।ਅਧਿਕਾਰੀ ਬੈਂਸਨ ਅਨੁਸਾਰ ਸਮੂਹ ਵਿੱਚੋਂ ਗੋਲੀ ਚਲਾਉਣ ਵਾਲੇ ਵਿਅਕਤੀ ਦੇ ਇੱਕ ਕਾਲੇ ਰੰਗ ਦੀ ਸੈਡਾਨ ਵਿੱਚ ਭੱਜਣ ਤੋਂ ਬਾਅਦ ਪੁਲਿਸ ਦੁਆਰਾ ਹੈਲੀਕਾਪਟਰਾਂ ਦੀ ਵਰਤੋਂ ਕਰਕੇ ਉਸਨੂੰ ਅਤੇ ਸ਼ੱਕੀ ਵਿਅਕਤੀਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ।ਅਖੀਰ ਵਿੱਚ ਪੁਲਿਸ ਦੁਆਰਾ ਪੀੜਤ ਵਿਅਕਤੀ ਨੂੰ ਲੱਭਿਆ ਗਿਆ ਜਿਸ ਉੱਪਰ ਗੋਲੀ ਚਲਾਈ ਗਈ ਸੀ, ਪਰ ਉਸ ਨੂੰ ਗੋਲੀ ਨਾਲ ਕੋਈ ਨੁਕਸਾਨ ਨਹੀਂ ਹੋਇਆ ਸੀ।ਪੁਲਿਸ ਅਜੇ ਵੀ ਇਸ ਗੋਲੀਬਾਰੀ ਪਿੱਛੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ ਅਤੇ ਮਾਲ ਦੀ ਵੀਡਿਓ ਫੁਟੇਜ ਤੋਂ ਵੀ ਹੋਰ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

Listen Live

Subscription Radio Punjab Today

Our Facebook

Social Counter

  • 18577 posts
  • 1 comments
  • 0 fans

Log In