Menu

ਕੈਲੀਫੋਰਨੀਆ ਦੇ ਫਿਉਨਰਲ ਘਰਾਂ ‘ਚ ਕੋਰੋਨਾ ਮੌਤਾਂ ਕਾਰਨ ਹੋਈ ਜਗ੍ਹਾ ਦੀ ਕਿੱਲਤ

ਫਰਿਜ਼ਨੋ (ਕੈਲੀਫੋਰਨੀਆਂ), 4 ਜਨਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਪਿਛਲੇ ਸਾਲ ਕੋਰੋਨਾਂ ਵਾਇਰਸ ਮਹਾਂਮਾਰੀ ਦੌਰਾਨ ਅਮਰੀਕਾ ਦਾ ਸੰਘਣੀ ਵਸੋਂ ਵਾਲਾ ਸੂਬਾ ਕੈਲੀਫੋਰਨੀਆਂ ਵੱਡੀ ਪੱਧਰ ‘ਤੇ ਪ੍ਰਭਾਵਿਤ ਹੋਇਆ ਹੈ। ਰਾਜ ਦੇ ਖੇਤਰਾਂ ਵਿੱਚ ਵਾਇਰਸ ਦੀ ਲਾਗ ਵਿੱਚ ਵਾਧੇ ਦੇ ਨਾਲ ਵੱਡੀ ਤਾਦਾਦ ਵਿੱਚ ਮੌਤਾਂ ਵੀ ਹੋਈਆਂ ਹਨ।ਕੋਰੋਨਾਂ ਵਾਇਰਸ ਮੌਤਾਂ ਦੇ ਹੋਏ ਵਾਧੇ ਕਾਰਨ ਦੱਖਣੀ ਕੈਲੀਫੋਰਨੀਆਂ ਦੇ ਅੰਤਿਮ ਸੰਸਕਾਰ ਘਰਾਂ ਵਿੱਚ ਲਾਸ਼ਾਂ ਲਈ ਜਗ੍ਹਾ ਦੀ ਕਮੀ ਹੋ ਰਹੀ ਹੈ। ਰਾਜ ਦੇ ਫਿਉਨਰਲ ਡਾਇਰੈਕਟਰ ਐਸੋਸੀਏਸ਼ਨ ਅਨੁਸਾਰ ਸੰਯੁਕਤ ਰਾਜ ਅਮਰੀਕਾ ਵਿੱਚ ਕੋਰੋਨਾਂ ਮੌਤਾਂ ਦਾ ਅੰਕੜਾ 350,000
ਤੋਂ ਪਾਰ ਹੋਣ ਕਰਕੇ,ਮੁਰਦਾਘਰ ਲਾਸ਼ਾਂ ਨਾਲ ਭਰ ਰਹੇ ਹਨ। ਲਾਸ ਏਂਜਲਸ ਵਿੱਚ ਕੰਟੀਨੈਂਟਲ ਫਿਉਨਰਲ ਹੋਮ ਦੀ ਮਾਲਕ ਮਗਦਾ ਮਾਲਡੋਨਾਡੋ ਜੋ 40 ਸਾਲਾਂ ਤੋਂ ਇਸ ਕਿੱਤੇ ਵਿੱਚ ਹੈ, ਅਨੁਸਾਰ ਉਸਨੇ ਆਪਣੀ ਜ਼ਿੰਦਗੀ ਵਿੱਚ ਕਦੇ  ਅਜਿਹਾ ਹੋਣ ਬਾਰੇ ਨਹੀਂ ਸੋਚਿਆ ਸੀ ਅਤੇ ਲਾਸ਼ਾਂ ਦੇ ਹੜ੍ਹ ਨੂੰ ਸਾਭਣ ਲਈ, ਮਾਲਡੋਨਾਡੋ ਨੇ ਆਪਣੇ ਚਾਰਾਂ ਵਿੱਚੋਂ ਦੋ ਫਿਉਨਰਲ ਘਰਾਂ ਲਈ ਲੱਗਭਗ 50 ਫੁੱਟ (15 ਮੀਟਰ) ਦੇ ਫਰਿੱਜ ਕਿਰਾਏ ਤੇ ਲਏ ਹਨ । ਜਦਕਿ ਕੈਲੀਫੋਰਨੀਆਂ ਫਿਉਨਰਲ ਡਾਇਰੈਕਟਰਜ਼ ਐਸੋਸੀਏਸ਼ਨ ਦੇ ਕਾਰਜਕਾਰੀ ਡਾਇਰੈਕਟਰ, ਬੌਬ ਅਚਰਮੈਨ ਅਨੁਸਾਰ ਲਾਸ਼ਾਂ ਨੂੰ ਦਫਨਾਉਣ ਅਤੇ ਸਸਕਾਰ ਕਰਨ ਦੀ ਪੂਰੀ ਪ੍ਰਕਿਰਿਆ ਹੌਲੀ ਹੋ ਗਈ ਹੈ।ਆਮ ਸਮੇਂ ਦੌਰਾਨ ਸਸਕਾਰ ਇੱਕ ਜਾਂ ਦੋ ਦਿਨਾਂ ਵਿੱਚ ਹੋ ਸਕਦਾ ਹੈ ਪਰ ਹੁਣ ਇਸ ਪ੍ਰਕਿਰਿਆ ਨੂੰ ਘੱਟੋ ਘੱਟ ਇੱਕ ਹਫ਼ਤਾ ਜਾਂ ਇਸ ਤੋਂ ਵੱਧ ਸਮਾਂ ਲੱਗਦਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹਾਲਾਤ ਹੋਰ ਵੀ ਵਿਗੜ ਸਕਦੇ ਸਨ।ਕੈਲੀਫੋਰਨੀਆਂ ਵਿੱਚ ਲਾਸ ਏਂਜਲਸ ਕਾਉਂਟੀ ਨੇ 10,000 ਕੋਵਿਡ -19 ਮੌਤਾਂ ਨੂੰ ਪਾਰ ਕਰ ਲਿਆ ਹੈ ਅਤੇ ਖੇਤਰ ਦੇ ਹਸਪਤਾਲ ਵੀ ਆਪਣੀ ਸਮਰੱਥਾ ਤੋਂ ਬਾਹਰ ਹੋ ਰਹੇ ਹਨ ਜਦਕਿ ਆਕਸੀਜਨ ਵਰਗੀਆਂ ਮੁੱਢਲੀਆਂ ਸਹੂਲਤਾਂ ਨੂੰ ਜਾਰੀ ਰੱਖਣ ਲਈ ਵੀ ਸੰਘਰਸ਼ ਕਰ ਰਹੇ ਹਨ ।

CBI ਨੇ ਸੰਦੇਸ਼ਖਾਲੀ ਮਾਮਲੇ ‘ਚ ਦਰਜ ਕੀਤਾ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਜ਼ਮੀਨ ਹੜੱਪਣ ਅਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਤਹਿਤ ਪੱਛਮੀ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Listen Live

Subscription Radio Punjab Today

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ ਹੋਰ ਪੰਜਾਬੀ…

ਸਰੀ , 25 ਅਪ੍ਰੈਲ – ਕੈਨੇਡਾ ਦੇ ਸਰੀ ‘ਚ ਪੰਜਾਬੀ ਨੌਜਵਾਨ ਕੁਲਵਿੰਦਰ ਸਿੰਘ ਸੋਹੀ (27) ਦੀ ਵ੍ਹਾਈਟ ਰੌਕ ਵਾਟਰਫਰੰਟ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

Our Facebook

Social Counter

  • 39925 posts
  • 0 comments
  • 0 fans