Menu

ਫਰਿਜ਼ਨੋ ਦੇ ਫੋਸਟਰ ਪੋਲਟਰੀ ਫਾਰਮ ਵਿੱਚ ਕੋਰੋਨਾ ਦੇ ਪ੍ਰਕੋਪ ਤੋਂ ਬਾਅਦ ਹੋਈ ਕਰਮਚਾਰੀ ਦੀ ਮੌਤ

ਫਰਿਜ਼ਨੋ (ਕੈਲੀਫੋਰਨੀਆਂ), 1 ਜਨਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਫਰਿਜ਼ਨੋ ਕਾਉਂਟੀ ਵਿੱਚ ਇੱਕ ਪੋਲਟਰੀ ਫਾਰਮ ਦੇ ਕਾਮੇ ਦੀ ਕੋਰੋਨਾਂ ਵਾਇਰਸ ਨਾਲ ਪੀੜਤ ਹੋਣ ਤੋਂ ਬਾਅਦ ਹੋ ਗਈ ਹੈ।ਕੈਲੀਫੋਰਨੀਆਂ ਆਕੂਪੇਸ਼ਨਲ ਸੇਫਟੀ ਐਂਡ ਹੈਲਥ(ਕੈਲ/ਓ.ਐੱਸ.ਐੱਚ.ਏ.) ਦੇ ਬੁਲਾਰੇ ਫਰੈਂਕ ਪੋਲੀਜ਼ੀ ਅਨੁਸਾਰ ਦੱਖਣੀ ਫਰਿਜ਼ਨੋ “ਚ ਚੈਰੀ ਐਵੇਨਿਊ ਫੋਸਟਰ ਫਾਰਮ ਦੇ ਪੋਲਟਰੀ ਪਲਾਂਟ ਵਿੱਚ ਇਸ ਮਹੀਨੇ 193 ਵਰਕਰਾਂ ਵਿਚਕਾਰ ਕੋਰੋਨਾਂ ਵਾਇਰਸ ਫੈਲਣ ਤੋਂ ਬਾਅਦ, ਇੱਕ ਕਰਮਚਾਰੀ ਦੀ 28 ਦਸੰਬਰ ਨੂੰ ਵਾਇਰਸ ਨਾਲ ਸਬੰਧਤ ਪੇਚੀਦਗੀਆਂ ਕਾਰਨ ਮੌਤ ਹੋ ਗਈ ਹੈ।ਇਸਦੇ ਇਲਾਵਾ ਫੋਸਟਰ ਫਾਰਮਾਂ ਦੇ ਸੰਚਾਰ ਵਿਭਾਗ ਦੀ ਉਪ ਪ੍ਰਧਾਨ ਈਰਾ ਬ੍ਰਿਲ ਨੇ ਵੀ ਇਸ ਮੌਤ ਸੰਬੰਧੀ ਪੁਸ਼ਟੀ ਕਰਦਿਆਂ ਦੁੱਖ ਪ੍ਰਗਟ ਕੀਤਾ ਹੈ।ਇਸ ਸਾਲ ਮਹਾਂਮਾਰੀ ਦੇ ਦੌਰਾਨ 21 ਸਤੰਬਰ ਅਤੇ 25 ਨਵੰਬਰ ਨੂੰ ਵੀ ਚੈਰੀ ਐਵੀਨਿਊ ਪਲਾਂਟ ਵਿੱਚ ਕੋਰੋਨਾਂ ਵਾਇਰਸ ਕਾਰਨ ਘੱਟੋ ਘੱਟ ਤਿੰਨ ਵਿਅਕਤੀਆਂ ਦੀ ਮੌਤ ਹੋਈ ਹੈ।ਜਿਕਰਯੋਗ ਹੈ ਕਿ 1,400 ਕਾਮਿਆਂ ਦੇ ਇਸ ਚੈਰੀ ਐਵੀਨਿਊ ਪਲਾਂਟ ਵਿੱਚ 4 ਦਸੰਬਰ ਨੂੰ 193 ਵਰਕਰਾਂ ਦਰਮਿਆਨ ਕੋਰੋਨਾਂ ਵਾਇਰਸ ਦੀ ਲਾਗ ਫੈਲਣ ਦੀ ਪੁਸ਼ਟੀ ਕੀਤੀ ਗਈ ਸੀ ਜੋ ਕਿ ਫਰਿਜ਼ਨੋ ਕਾਉਂਟੀ ਵਿੱਚ ਕਿਸੇ ਕੰਮ ਕਰਨ ਵਾਲੀ ਜਗ੍ਹਾ ਤੇ ਵਾਇਰਸ ਦਾ ਸਭ ਤੋਂ ਵੱਡਾ ਪ੍ਰਕੋਪ ਮੰਨਿਆ ਜਾਂਦਾ ਹੈ।ਹਾਲਾਂਕਿ ਬ੍ਰਿਲ ਨੇ ਕਿਹਾ ਕਿ 23 ਦਸੰਬਰ ਤੋਂ ਤਾਜ਼ਾ ਟੈਸਟਿੰਗ ਨਤੀਜਿਆਂ ਦੇ ਅਨੁਸਾਰ, ਚੈਰੀ ਐਵੇਨਿਊ ਪਲਾਂਟ ਵਿੱਚ 0% ਕਰਮਚਾਰੀਆਂ ਨੇ ਕੋਰੋਨਾਂ ਲਈ ਸਕਾਰਾਤਮਕ ਟੈਸਟ ਕੀਤਾ ਸੀ।ਪਲਾਂਟ ਵਿੱਚ ਫੈਲੇ ਵਾਇਰਸ ਦੇ ਪ੍ਰਕੋਪ ਸੰਬੰਧੀ ਜਕਾਰਾ ਅੰਦੋਲਨ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਫੋਸਟਰ ਫਾਰਮਜ਼ ਕਰਮਚਾਰੀਆਂ ਦੇ ਵਕੀਲ ਦੀਪ ਸਿੰਘ ਨੇ ਇਸ ਮੌਤ ਨੂੰ ਪਲਾਂਟ ਵਿੱਚ ਕਾਮਿਆਂ ਦੀ ਸੁਰੱਖਿਆ ਦੀ ਘਾਟ ਨੂੰ ਜ਼ਿੰਮੇਵਾਰ ਠਹਿਰਾਇਆ ਹੈ।ਇੰਨਾ ਹੀ ਨਹੀਂ ਫੋਸਟਰ ਫਾਰਮਜ਼ ਆਪਣੇ ਪਲਾਂਟਾਂ ਵਿੱਚ ਵਰਕਰਾਂ ਦੀ ਸੁਰੱਖਿਆ ਸੰਬੰਧੀ ਰਾਸ਼ਟਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਾਂ ਕਰਨ ਦੇ ਸੰਬੰਧ ਵਿੱਚ ਮੁਕੱਦਮੇ ਦਾ ਸਾਹਮਣਾ ਵੀ ਕਰ ਰਿਹਾ ਹੈ ਜਿਸਦੀ 29 ਜਨਵਰੀ ਨੂੰ ਅਦਾਲਤ ਵਿੱਚ ਸੁਣਵਾਈ ਹੋਣ ਵਾਲੀ ਹੈ।

Listen Live

Subscription Radio Punjab Today

Our Facebook

Social Counter

  • 18577 posts
  • 1 comments
  • 0 fans

Log In