Menu

ਫਰਿਜ਼ਨੋ ਨੇੜੇ ਇੱਕ ਘਰ ‘ਚ ਲੱਗੀ ਅੱਗ ਨਾਲ ਝੁਲਸੀ ਔਰਤ

ਫਰਿਜ਼ਨੋ (ਕੈਲੀਫੋਰਨੀਆਂ), 31 ਦਸੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਫਰਿਜ਼ਨੋ ਕਾਉਂਟੀ ਦੇ ਨੇੜਲੇ ਖੇਤਰ ਵਿੱਚ ਮੰਗਲਵਾਰ ਰਾਤ ਨੂੰ ਅੱਗ ਦੀਆਂ ਲਪਟਾਂ ਨੇ ਇੱਕ ਘਰ ਨੂੰ ਜਲ੍ਹਾ ਕੇ ਤਬਾਹ ਕਰਨ ਦੇ ਨਾਲ ਪਰਿਵਾਰਕ ਮੈਂਬਰਾਂ ਨੂੰ ਵੀ ਜਖਮੀ ਕਰ ਦਿੱਤਾ ਹੈ।ਇਸ ਅੱਗ ਦੀ ਘਟਨਾ ਵਿੱਚ ਇੱਕ ਮਹਿਲਾ ਕਾਫੀ ਹੱਦ ਤੱਕ ਝੁਲਸ ਗਈ ਹੈ ਅਤੇ ਘਰ ਦੇ ਸੜ ਜਾਣ ਕਾਰਨ ਪੰਜ ਬੱਚਿਆਂ ਵਾਲਾ ਇਹ ਪਰਿਵਾਰ ਬੇਘਰ ਹੋ ਗਿਆ ਹੈ।ਮੰਗਲਵਾਰ ਰਾਤ ਨੂੰ ਅੱਗ ਲੱਗਣ ਦੀ ਸੂਚਨਾ ਮਿਲਣ ਤੇ ਕਲੋਵਿਸ ਫਾਇਰ, ਫਰਿਜ਼ਨੋ ਫਾਇਰ ਅਤੇ ਫਰਿਜ਼ਨੋ ਕਾਉਂਟੀ ਫਾਇਰ ਵਿਭਾਗਾਂ ਦੀਆਂ ਯੂਨਿਟਾਂ ਨੇ ਸ਼ੀਲਡਜ਼ ਐਵੀਨਿਊ ਨੇੜੇ ਨੌਰਥ ਲੋਕੇਨ ਐਵੀਨਿਊ ਦੇ 3000 ਵੇਂ ਬਲਾਕ ਵਿੱਚ ਸਥਿਤ ਇਸ ਘਰ ਨੂੰ ਲੱਗੀ ਅੱਗ ਬੁਝਾਉਣ ਦੀ ਕਾਰਵਾਈ ਕਰਦਿਆਂ ਪੀੜਤ ਮਹਿਲਾ ਨੂੰ ਸਥਾਨਕ ਹਸਪਤਾਲ ਲਿਜਾਉਣ ਤੋਂ ਪਹਿਲਾਂ ਮੁੱਢਲੀ ਸਹਾਇਤਾ ਵੀ ਦਿੱਤੀ।ਫਰਿਜ਼ਨੋ ਫਾਇਰ ਵਿਭਾਗ ਦੇ ਚੀਫ ਰਿਆਨ ਮਾਈਕਲਜ਼ ਦੇ ਅਨੁਸਾਰ, ਘਰ ਦੇ ਸਾਰੇ ਬੈੱਡਰੂਮ ਅਤੇ ਹੋਰ ਕਮਰੇ ਤਬਾਹ ਹੋਣ ਤੋਂ ਬਾਅਦ ਪਰਿਵਾਰਕ ਮੈਂਬਰ ਘਰ ਛੱਡਣ ਲਈ ਮਜਬੂਰ ਹੋਏ ਹਨ ।ਇਸ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਜਦਕਿ ਮਾਈਕਲਜ਼ ਅਨੁਸਾਰ ਅੱਗ ਘਰ ਦੇ ਅੰਦਰ ਵਾਟਰ ਹੀਟਰ ਨੇੜੇ ਲੱਗੀ ਸੀ।ਇਸ ਹਾਦਸੇ ਨਾਲ ਪ੍ਰਭਾਵਿਤ  ਪਰਿਵਾਰ ਦੀ ਕੁੱਝ ਸਮੇਂ ਲਈ ਕਿਸੇ ਹੋਰ ਸਥਾਨ ਤੇ ਰਹਿਣ ਦੀ ਉਮੀਦ ਹੈ।

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ ਲੈ ਕੇ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਵਿਚਾਲੇ ਮੰਗਲਸੂਤਰ ਅਤੇ ਜਾਇਦਾਦ ਦਾ…

ਡਿਬਰੂਗੜ੍ਹ ਜੇਲ੍ਹ ‘ਚੋਂ ਲੋਕ ਸਭਾ…

24 ਅਪ੍ਰੈਲ 2024-: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 24 ਅਪ੍ਰੈਲ 2024 : ਦਿੱਲੀ…

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39908 posts
  • 0 comments
  • 0 fans