Menu

ਐਰੀਜੋਨਾਂ ਵਿੱਚ ਮਿਲੇ ਦੋ ਅਲੱਗ ਥਾਵਾਂ ‘ਤੇ ਮਨੁੱਖੀ ਸਰੀਰ ਦੇ ਅੰਗ

ਫਰਿਜ਼ਨੋ (ਕੈਲੀਫੋਰਨੀਆਂ), 29 ਦਸੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕੀ ਸੂਬੇ ਐਰੀਜੋਨਾਂ ਵਿੱਚ ਦੋ ਅਲੱਗ ਸਥਾਨਾਂ ‘ਤੇ ਮਨੁੱਖੀ ਸਰੀਰ ਦੇ ਅੰਗ ਮਿਲੇ ਹਨ ਅਤੇ ਅਧਿਕਾਰੀਆਂ ਅਨੁਸਾਰ ਇਹ ਅੰਗ ਕਿਸੇ ਤਰ੍ਹਾਂ ਦੀ ਡਾਕਟਰੀ ਖੋਜਾਂ ਦਾ ਹਿੱਸਾ ਹੋ ਸਕਦੇ ਹਨ।ਯੈਵਾਪਾਈ ਕਾਉਂਟੀ ਸ਼ੈਰਿਫ ਦੇ ਦਫਤਰ ਦੁਆਰਾ ਐਤਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਅਨੁਸਾਰ, ਸ਼ਨੀਵਾਰ ਨੂੰ ਪ੍ਰੈਸਕੋਟ ਦੇ ਨਜ਼ਦੀਕ ਅਧਿਕਾਰੀਆਂ ਨੂੰ ਇਹਨਾਂ ਅੰਗਾਂ ਬਾਰੇ ਸੂਚਿਤ ਕੀਤਾ ਗਿਆ,ਜਿਸਦੇ ਬਾਅਦ ਇੱਕ ਜਾਂਚ ਦੌਰਾਨ ਇਹਨਾਂ ਅੰਗਾਂ ਦੇ ਮਨੁੱਖੀ ਅੰਗ ਹੋਣ ਦੀ ਪੁਸ਼ਟੀ ਕੀਤੀ ਗਈ।ਕਾਰਵਾਈ ਦੌਰਾਨ ਇਸ ਖੇਤਰ ਨੂੰ ਸੁਰੱਖਿਅਤ ਕਰਨ ਦੇ ਨਾਲ ਇਸ ਬਾਰੇ ਕਰਿਮੀਨਲ ਜਾਂਚ ਬਿਊਰੋ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਸੀ। ਇਸ ਸੰਬੰਧੀ ਤਫ਼ਤੀਸ਼ ਹਨੇਰੇ ਤੱਕ ਜਾਰੀ ਰਹੀ ਅਤੇ ਯੈਵਾਪਾਈ ਕਾਉਂਟੀ ਮੈਡੀਕਲ ਐਗਜ਼ਾਮੀਨਰ ਦੇ ਦਫਤਰ ਦੀ ਸਹਾਇਤਾ ਨਾਲ ਐਤਵਾਰ ਸਵੇਰੇ ਦੁਬਾਰਾ ਫਿਰ ਸ਼ੁਰੂ ਕੀਤੀ ਗਈ। ਇਸ ਮੌਕੇ ਪ੍ਰੈਸਕੋਟ ਦੇ ਉੱਤਰ ਪੱਛਮ ਵਿੱਚ ਵਿਲੀਅਮਸਨ ਵੈਲੀ ਦੇ ਨੇੜੇ ਕੈਂਪ ਵੁੱਡ ਖੇਤਰ ਵਿੱਚ ਐਤਵਾਰ ਨੂੰ ਹੋਰ ਬਾਕੀ ਰਹਿੰਦੇ ਮਨੁੱਖੀ ਅੰਗ ਪ੍ਰਾਪਤ ਹੋਏ।ਇਹਨਾਂ ਅੰਗਾਂ ਦੇ ਮਾਮਲੇ ਵਿੱਚ ਯੈਵਾਪਾਈ ਕਾਉਂਟੀ ਮੈਡੀਕਲ ਐਗਜਾਮੀਨਰ ਡਾ. ਜੇਫਰੀ ਨਾਈਨ ਦੇ ਅਨੁਸਾਰ ਇਹਨਾਂ ਦੋਵੇਂ ਸਾਈਟਾਂ ਦੀਆਂ ਲਾਸ਼ਾਂ ਇੱਕ ਮੈਡੀਕਲ ਸੰਸਥਾ ਦੀਆਂ ਪ੍ਰਤੀਤ ਹੁੰਦੀਆਂ ਹਨ ਅਤੇ ਵਿਦਿਅਕ ਅਤੇ ਖੋਜ ਖੇਤਰ ਵਿੱਚ ਵਰਤੋਂ ਕੀਤੀਆਂ ਹੋ ਸਕਦੀਆਂ ਹਨ। ਜਦਕਿ ਸ਼ੈਰਿਫ ਦੇ ਦਫ਼ਤਰ ਨੇ ਕਿਹਾ ਕਿ ਇਸ ਤਫ਼ਤੀਸ਼ ਨੂੰ ਕੁੱਝ ਸਾਬਤ ਨਾਂ ਹੋ ਜਾਣ ਤੱਕ ਇੱਕ ਕਤਲ ਦੇ ਤੌਰ ‘ਤੇ ਮੰਨਿਆ ਜਾਵੇਗਾ।ਇਹਨਾਂ ਮਨੁੱਖੀ ਅਵਸ਼ੇਸ਼ਾਂ ਦੇ ਮਾਮਲੇ ਵਿੱਚ ਪੁਲਿਸ ਵਿਭਾਗ ਦੁਆਰਾ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅਧਿਕਾਰੀਆਂ ਨੂੰ ਯਕੀਨ ਹੈ ਕਿ ਉਹ ਜਲਦੀ ਹੀ ਇਸ ਕੇਸ ਨੂੰ ਸੁਲਝਾਉਣ ਵਿੱਚ ਸਫਲਤਾ ਪ੍ਰਾਪਤ ਕਰਨਗੇ।

ਨੌਜਵਾਨ ਦਾ ਦਿਨ ਦਿਹਾੜੇ ਗੋ.ਲੀਆਂ ਮਾ.ਰ ਕੇ…

ਹਰਿਆਣਾ, 18 ਅਪ੍ਰੈਲ 2024- ਸੋਨੀਪਤ ਦੇ ਪਿੰਡ ਮੋਹਾਣਾ ‘ਚ ਦਿਨ ਦਿਹਾੜੇ ਇਕ ਨੌਜਵਾਨ ਦੀ ਗੋਲ਼ੀ ਮਾਰ ਕੇ ਹੱਤਿਆ ਕਰਨ…

ਸੀਨੀਅਰ ਵੱਲੋਂ ਅਪਮਾਨਿਤ ਕੀਤੇ ਜਾਣ…

ਆਂਧਰਾ ਪ੍ਰਦੇਸ਼ , 18 ਅਪ੍ਰੈਲ 2024- ਸਾਬਕਾ…

ਦੁਬਈ ‘ਚ ਭਾਰੀ ਮੀਂਹ ਤੇ…

18 ਅਪ੍ਰੈਲ 2024: ਦੁਬਈ ‘ਚ ਭਾਰੀ ਮੀਂਹ…

ਗੁਜਰਾਤ ਦੇ ਭਰੂਚ ‘ਚ ਭਗਵੰਤ…

ਚੰਡੀਗੜ੍ਹ, 17 ਅਪ੍ਰੈਲ 2024- ਪੰਜਾਬ ਦੇ ਮੁੱਖ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39795 posts
  • 0 comments
  • 0 fans