Menu

ਰਾਸ਼ਟਰਪਤੀ ਟਰੰਪ ਨੇ ਕੀਤਾ ਅਗਲੇ ਹਫਤੇ ਜਾਰਜੀਆ ‘ਚ ਰੈਲੀ ਦਾ ਐਲਾਨ

ਫਰਿਜ਼ਨੋ (ਕੈਲੀਫੋਰਨੀਆਂ), 29 ਦਸੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਰਾਸ਼ਟਰਪਤੀ ਟਰੰਪ ਨੇ ਐਤਵਾਰ ਨੂੰ ਘੋਸ਼ਣਾ ਕੀਤੀ ਕਿ ਉਹ   ਰਾਜ ਦੀ ਮਹੱਤਵਪੂਰਨ ਸੈਨੇਟ ਦੀ ਚੋਣ ਤੋਂ ਪਹਿਲਾਂ 4ਜਨਵਰੀ ਨੂੰ ਜਾਰਜੀਆ ਦੇ ਡਾਲਟਨ ਵਿੱਚ ਇੱਕ ਰੈਲੀ ਕਰਨਗੇ।  ਰਿਪਬਲੀਕਨ ਨੂੰ ਸੈਨੇਟ ਦੀ ਬਹੁਮਤ ਬਣਾਈ ਰੱਖਣ ਲਈ ਸੈਨੇਟ ਵਿਚੋਂ ਘੱਟੋ ਘੱਟ ਇੱਕ ਸੀਟ ‘ਤੇ ਕਬਜ਼ਾ ਕਰਨ ਦੀ ਜ਼ਰੂਰਤ ਹੈ, ਜਦੋਂ ਕਿ ਡੈਮੋਕਰੇਟਸ ਨੂੰ 50-50 ਦੀ ਬਰਾਬਰੀ ਕਰਨ ਲਈ ਦੋਵਾਂ ਨੂੰ ਜਿਤਾਉਣ ਦੀ ਜ਼ਰੂਰਤ ਹੈ।ਆਪਣੀ ਇਸ ਰੈਲੀ ਦੀ ਟਵਿੱਟਰ ‘ਤੇ ਘੋਸ਼ਣਾ ਕਰਦਿਆਂ ਟਰੰਪ ਨੇ ਕਿਹਾ ਕਿ ਉਹ ਦੋ ਸੈਨੇਟਰਾਂ ਸੇਨ ਡੇਵਿਡ ਪਰਡਿਊ ਅਤੇ ਕੇ ਲੌਫਲਰ ਦੀ ਤਰਫੋਂ, ਇੱਕ ਵਿਸ਼ਾਲ ਅਤੇ ਸ਼ਾਨਦਾਰ ਰੈਲੀ ਕਰਨ ਲਈ ਸੋਮਵਾਰ, 4 ਜਨਵਰੀ ਨੂੰ ਜਾਰਜੀਆ ਜਾਣਗੇ।ਜੀ ਓ ਪੀ ਦੇ ਮੌਜੂਦਾ ਸੈਨੇਟਰਾਂ ਡੇਵਿਡ ਪਰਡਿਊ ਅਤੇ ਕੈਲੀ ਲੋਫਲਰ ਦੀ ਚੋਣ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਇੱਕ ਦਿਨ ਰਾਜ ਵਿਚ ਬਿਤਾਉਣਾ ਪਵੇਗਾ।ਇਹਨਾਂ  ਚੋਣਾਂ ਵਿੱਚ ਡੈਮੋਕ੍ਰੇਟਸ ਉਮੀਦਵਾਰ ਜੋਨ ਓਸੋਫ ਅਤੇ  ਰਾਫੇਲ ਵਾਰਨੌਕ , ਰਿਪਬਲਿਕਨ ਦੀਆਂ ਦੋ ਸੀਟਾਂ ਵਾਲੇ ਬਹੁਮਤ ਨੂੰ ਸਦਨ ਤੋਂ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਦਕਿ ਦੋਵਾਂ ਉਮੀਦਵਾਰਾਂ ਨੇ 200 ਮਿਲੀਅਨ ਡਾਲਰ ਤੋਂ ਵੱਧ ਦੇ ਫੰਡ ਇਕੱਠੇ ਕੀਤੇ ਹਨ ਜੋ ਕਿ ਇਸ ਸਾਲ ਦੀ ਸੈਨੇਟ ਦੀ ਦੌੜ ਵਿੱਚ ਸਭ ਤੋਂ ਵੱਧ ਹਨ ਅਤੇ  20 ਲੱਖ ਤੋਂ ਵੱਧ ਜਾਰਜੀਅਨ ਲੋਕਾਂ ਨੇ ਇਸ ਦੌੜ ਵਿੱਚ ਸ਼ੁਰੂਆਤੀ ਵੋਟਾਂ ਪਾਈਆਂ ਹਨ। ਇਸ ਰੈਲੀ ਦੇ ਇਲਾਵਾ ਟਰੰਪ ਨੇ  ਟਵੀਟ ਰਾਹੀ ਦੱਸਿਆ ਕਿ ਉਹ 6 ਜਨਵਰੀ ਨੂੰ ਡੀ.ਸੀ. ਵਿੱਚ ਹੋਣਗੇ ,ਜਦੋਂ ਕਿ ਸੰਸਦ ਮੈਂਬਰ ਉਸਦੀ ਇਲੈਕਟ੍ਰੋਲ ਕੋਲੇਜ ਹਾਰ ਦੀ ਪੁਸ਼ਟੀ ਕਰਨ ਜਾ ਰਹੇ ਹਨ ।

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ ਲੈ ਕੇ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਵਿਚਾਲੇ ਮੰਗਲਸੂਤਰ ਅਤੇ ਜਾਇਦਾਦ ਦਾ…

ਡਿਬਰੂਗੜ੍ਹ ਜੇਲ੍ਹ ‘ਚੋਂ ਲੋਕ ਸਭਾ…

24 ਅਪ੍ਰੈਲ 2024-: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 24 ਅਪ੍ਰੈਲ 2024 : ਦਿੱਲੀ…

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39908 posts
  • 0 comments
  • 0 fans