Menu

ਅਮਰੀਕੀ ਕਾਂਗਰਸ ਨੇ 900 ਬਿਲੀਅਨ ਡਾਲਰ ਦੇ ਕੋਵਿਡ ਰਾਹਤ ਬਿੱਲ ‘ਤੇ ਜਤਾਈ ਸਹਿਮਤੀ: ਮੈਕਕੋਨਲ

ਫਰਿਜ਼ਨੋ (ਕੈਲੀਫੋਰਨੀਆਂ), 22ਦਸੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕੀ ਪ੍ਰਸ਼ਾਸਨ ਵਿੱਚ ਕਾਫੀ ਸਮੇਂ ਤੋਂ ਚੱਲ ਰਹੀ ਕੋਰੋਨਾਂ ਵਾਇਰਸ ਰਾਹਤ ਫੰਡ ਸੰਬੰਧੀ ਗੱਲਬਾਤ ਤੇ ਕਾਂਗਰਸ ਨੇ ਐਤਵਾਰ ਨੂੰ ਲੱਗਭਗ 900 ਬਿਲੀਅਨ ਡਾਲਰ ਦੇ ਕੋਰੋਨਾਂ ਵਾਇਰਸ ਰਾਹਤ ਪੈਕੇਜ ਦੇ ਸੌਦੇ’ ਤੇ ਮੋਹਰ ਲਗਾਈ ਹੈ। ਸੈਨੇਟ ਦੇ ਬਹੁਗਿਣਤੀ ਨੇਤਾ ਮਿੱਚ ਮੈਕਕੋਨਲ ਨੇ ਇਸ ਸਫਲਤਾ ਦਾ ਐਲਾਨ ਕਰਦਿਆਂ ਅਜੇ ਬਾਕੀ ਹੋਰ ਸਹਾਇਤਾ ਦੇ ਮਿਲਣ ਬਾਰੇ ਵੀ ਕਿਹਾ। ਸਹਿਮਤੀ ਦੀ ਇਸ ਪ੍ਰਕਿਰਿਆ ਤੋਂ ਬਾਅਦ ਕਾਂਗਰਸ ਦੇ ਦੋਵੇਂ ਚੈਂਬਰਾਂ ਵੱਲੋਂ ਸੋਮਵਾਰ ਨੂੰ ਪੈਕੇਜ ‘ਤੇ ਵੋਟ ਪਾਉਣ ਦੀ ਉਮੀਦ ਹੈ।ਇਸ ਵੱਡੇ ਸਮਝੌਤੇ ਵਿੱਚ ਬੇਰੁਜ਼ਗਾਰ ਲੋਕਾਂ ਲਈ ਹਫਤਾਵਰੀ ਆਧਾਰ ਤੇ 300 ਡਾਲਰ ਅਤੇ ਨਾਲ ਹੀ 75,000 ਡਾਲਰ ਤੱਕ ਦੀ ਸਾਲਾਨਾ ਆਮਦਨ ਵਾਲੇ ਅਮਰੀਕੀ ਵਾਸੀਆਂ ਨੂੰ ਸਿੱਧੇ 600 ਡਾਲਰ ਦਿੱਤੇ ਜਾਣਗੇ ਅਤੇ 75,000 ਤੋਂ 100,000 ਡਾਲਰ ਦੇ ਵਿਚਕਾਰ ਆਮਦਨ ਵਾਲੇ ਲੋਕਾਂ ਲਈ ਇਸ ਭੁਗਤਾਨ ਦੀ ਰਾਸ਼ੀ ਘਟ ਜਾਵੇਗੀ ਜਦਕਿ 100,000 ਡਾਲਰ ਜਾਂ ਇਸ ਤੋਂ ਵੱਧ ਆਮਦਨ ਵਾਲੇ ਚੈੱਕ ਪ੍ਰਾਪਤ ਨਹੀਂ ਕਰ ਸਕਦੇ।ਇਸ ਰਾਹਤ ਫੰਡ ਅਧੀਨ ਹੋਰ ਪ੍ਰੋਗਰਾਮਾਂ ਲਈ ਫੰਡਿੰਗ ਵਿੱਚ ਸਿੱਖਿਆ ਫੰਡਾਂ ਲਈ 82 ਬਿਲੀਅਨ, ਜਨਤਕ ਆਵਾਜਾਈ ਪ੍ਰਣਾਲੀਆਂ ਲਈ 45 ਬਿਲੀਅਨ
,ਫੂਡ ਅਤੇ ਬੱਚਿਆਂ ਦੇ ਪੋਸ਼ਣ ਸੰਬੰਧੀ ਪੌਸ਼ਟਿਕ ਲਾਭ ਲਈ 13 ਬਿਲੀਅਨ ਡਾਲਰ ਸ਼ਾਮਲ ਹਨ।ਇਸਦੇ ਇਲਾਵਾ ਛੋਟੇ ਕਾਰੋਬਾਰਾਂ ਦੇ ਮਾਲਕਾਂ ਲਈ ਵੀ ਲਾਭ ਹਨ, ਜਿਹਨਾਂ ਵਿੱਚ ਘੱਟ ਗਿਣਤੀ ਮਾਲਕੀਅਤ ਵਾਲੇ ਜਾਂ ਬਹੁਤ ਛੋਟੇ ਕਾਰੋਬਾਰ ਲਈ 12 ਬਿਲੀਅਨ, ਅਤੇ ਥੀਏਟਰ ਅਪਰੇਟਰਾਂ ਤੇ ਛੋਟੇ ਸਥਾਨਾਂ ਦੇ ਮਾਲਕਾਂ ਲਈ 15 ਬਿਲੀਅਨ ਡਾਲਰ ਹਨ।ਆਰਥਿਕ ਰਾਹਤ ਤੋਂ ਇਲਾਵਾ, ਇਸ ਬਿੱਲ ਵਿੱਚ ਕੋਰੋਨਾਂ ਵਾਇਰਸ ਟੀਕੇ ਦੀ ਖਰੀਦ ਅਤੇ ਵੰਡ ਨੂੰ ਸਮਰਥਨ ਕਰਨ ਲਈ 30 ਬਿਲੀਅਨ ਡਾਲਰ ਤੋਂ ਵੱਧ ਜਦਕਿ ਟੈਸਟਿੰਗ ਅਤੇ ਰਾਜ ਸਿਹਤ ਦੇਖਭਾਲ ਪ੍ਰੋਗਰਾਮਾਂ ਲਈ ਵੀ 27 ਬਿਲੀਅਨ ਡਾਲਰ ਦੀ ਰਾਸ਼ੀ ਵੀ ਸ਼ਾਮਲ ਹੈ।ਇਹ ਰਾਹਤ ਡੀਲ ਕੋਰੋਨਾਂ ਮਹਾਂਮਾਰੀ ਦੌਰਾਨ ਸੰਕਟ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਸਹਾਇਕ ਸਿੱਧ ਹੋਵੇਗੀ ਅਤੇ ਰਾਸ਼ਟਰਪਤੀ ਟਰੰਪ ਨੇ ਵੀ ਐਤਵਾਰ ਨੂੰ ਟਵੀਟ ਕਰਦਿਆਂ ਕਾਂਗਰਸ ਨੂੰ ਲਾਜ਼ਮੀ ਤੌਰ ‘ਤੇ ਇਸ ਫੰਡ ਨੂੰ ਪੂਰਾ ਕਰਨ ਦੀ ਗੱਲ ਕੀਤੀ ਸੀ।

CBI ਨੇ ਸੰਦੇਸ਼ਖਾਲੀ ਮਾਮਲੇ ‘ਚ ਦਰਜ ਕੀਤਾ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਜ਼ਮੀਨ ਹੜੱਪਣ ਅਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਤਹਿਤ ਪੱਛਮੀ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Listen Live

Subscription Radio Punjab Today

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ ਹੋਰ ਪੰਜਾਬੀ…

ਸਰੀ , 25 ਅਪ੍ਰੈਲ – ਕੈਨੇਡਾ ਦੇ ਸਰੀ ‘ਚ ਪੰਜਾਬੀ ਨੌਜਵਾਨ ਕੁਲਵਿੰਦਰ ਸਿੰਘ ਸੋਹੀ (27) ਦੀ ਵ੍ਹਾਈਟ ਰੌਕ ਵਾਟਰਫਰੰਟ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

Our Facebook

Social Counter

  • 39924 posts
  • 0 comments
  • 0 fans