Menu

ਕੈਲੀਫੋਰਨੀਆ ਪ੍ਰਸ਼ਾਸਨ ਕਰ ਰਿਹਾ ਹੈ ਕੋਰੋਨਾਂ ਮੌਤਾਂ ਨਾਲ ਨਜਿੱਠਣ ਦੀ ਤਿਆਰੀ,ਦਿੱਤਾ ਹਜ਼ਾਰਾਂ ਬਾਡੀ ਬੈਗਸ ਦਾ ਆਰਡਰ

ਫਰਿਜ਼ਨੋ (ਕੈਲੀਫੋਰਨੀਆਂ), 17 ਦਸੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕੀ ਸੂਬੇ ਕੈਲੀਫੋਰਨੀਆਂ ਵਿੱਚ ਕੋਰੋਨਾਂ ਵਾਇਰਸ ਨੇ ਬਹੁਤ ਵੱਡੇ ਪੱਧਰ ‘ਤੇ ਆਪਣਾ ਪ੍ਰਕੋਪ ਢਾਹਿਆ ਹੈ।ਸੂਬੇ ਵਿੱਚ ਵਾਇਰਸ ਦੀ ਲਾਗ ਦੇ ਮਾਮਲਿਆਂ ਨਾਲ ਮੌਤਾਂ ਵਿੱਚ ਵੀ ਲਗਾਤਾਰ ਵਾਧਾ ਜਾਰੀ ਹੈ।ਮੌਤਾਂ ਵਿੱਚ ਹੋ ਰਹੇ ਵਾਧੇ ਦੇ ਮੱਦੇਨਜ਼ਰ ਗਵਰਨਰ ਗੈਵਿਨ ਨਿਊਸਮ ਅਨੁਸਾਰ
ਕੈਲੀਫੋਰਨੀਆਂ ਨੇ ਮੰਗਲਵਾਰ ਨੂੰ ਮ੍ਰਿਤਕਾਂ ਨੂੰ ਸੰਭਾਲਣ ਲਈ 5 ਹਜ਼ਾਰ ਬਾਡੀ ਬੈਗ ਆਰਡਰ ਕਰਨ ਦੇ ਨਾਲ ਰਾਜ ਦੇ ਮਾਸ ਫੈਟੀਲਿਟੀ ਪ੍ਰੋਗਰਾਮ ਨੂੰ ਵੀ ਚਾਲੂ ਕੀਤਾ ਹੈ। ਵਾਇਰਸ ਦੇ ਸੰਬੰਧ ਵਿੱਚ ਰਾਜ ਦੇ ਸਿਹਤ ਵਿਭਾਗ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਪਿਛਲੇ ਹਫ਼ਤੇ ਕੈਲੀਫੋਰਨੀਆਂ ਵਿੱਚ ਇੱਕ ਹਜ਼ਾਰ ਤੋਂ ਵੱਧ ਅਤੇ ਮੰਗਲਵਾਰ ਨੂੰ 142 ਲੋਕਾਂ ਦੀ ਮੌਤ ਕੋਵਿਡ -19 ਦੀ ਵਜ੍ਹਾ ਹੋਈ ਹੈ ਅਤੇ ਅਗਲੇ ਦੋ ਹਫ਼ਤਿਆਂ ਵਿੱਚ ਹੋਰ ਮੌਤਾਂ ਹੋਣ ਦੀ ਸੰਭਾਵਨਾ ਹੈ ਕਿਉਂਕਿ ਪ੍ਰਾਂਤ ਵਿੱਚ ਲਾਗ ਦੇ ਕੇਸਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਇਸ ਦੌਰਾਨ ਸੋਮਵਾਰ ਨੂੰ 30,000 ਤੋਂ ਵੱਧ ਲੋਕਾਂ ਨੇ ਵਾਇਰਸ ਦਾ ਸਕਾਰਾਤਮਕ ਟੈਸਟ ਵੀ ਕੀਤਾ ਹੈ।ਇਹ ਮ੍ਰਿਤਕ ਸ਼ਰੀਰ ਨੂੰ ਸੰਭਾਲਣ ਵਾਲੇ ਬੈਗ ਸੂਬੇ ਦੀਆਂ ਤਿੰਨ ਕਾਉਂਟੀਜ਼ ਲਾਸ ਏਂਜਲਸ ,ਸੈਨ ਡਿਏਗੋ ਅਤੇ ਇਨਯੋ ਵਿੱਚ ਮੌਤਾਂ ਦੀ ਸਥਿਤੀ ਨਾਲ ਨਜਿੱਠਣ ਲਈ ਆਰਡਰ ਕੀਤੇ ਗਏ ਹਨ। ਇਸਦੇ ਇਲਾਵਾ  ਹਸਪਤਾਲਾਂ ਅਤੇ ਮੁਰਦਾ ਘਰਾਂ ਤੋਂ ਇਲਾਵਾ ਲਾਸ਼ਾਂ ਨੂੰ ਸਟੋਰ ਕਰਨ ਲਈ 60 ਰੈਫ੍ਰਿਜਰੇਟਿਡ ਸਟੋਰੇਜ ਟਰੱਕ ਵੀ ਸ਼ਾਮਲ ਹਨ। ਇਸਦੇ ਨਾਲ ਹੀ ਕੋਵਿਡ ਦੇ ਮਰੀਜ਼ਾਂ ਨਾਲ ਰਾਜ ਭਰ ਵਿੱਚ ਇੰਟੈਂਸਿਵ ਕੇਅਰ ਯੂਨਿਟਾਂ ਦੀ ਘਾਟ ਪੈਦਾ ਹੋ ਰਹੀ ਹੈ। ਜੌਨਸ ਹੌਪਕਿਨਜ਼ ਦੇ ਅੰਕੜਿਆਂ ਅਨੁਸਾਰ, ਕੈਲੀਫੋਰਨੀਆਂ ਜੋ ਕਿ ਦੇਸ਼ ‘ਚ ਵੱਧ ਅਬਾਦੀ ਵਾਲਾ ਰਾਜ ਹੈ,  ਵਿੱਚ 21,000 ਤੋਂ ਵੱਧ ਲੋਕ ਇਸ ਵਾਇਰਸ ਨਾਲ ਮਰ ਚੁੱਕੇ ਹਨ ਜਦਕਿ ਪੂਰੇ ਯੂ ਐਸ ਏ ਵਿੱਚ 300,000 ਤੋਂ ਵੱਧ ਲੋਕਾਂ ਦੀ ਮੌਤ ਕੋਵਿਡ-19 ਦਾ ਸ਼ਿਕਾਰ ਹੋਣ ਤੋਂ ਬਾਅਦ ਹੋਈ ਹੈ।

ਕਾਂਗਰਸ ਦਾ ਵੱਡਾ ਇਲਜ਼ਾਮ ਮਣੀਪੁਰ ਵਿੱਚ ਐਨਡੀਏ…

Lok Sabha Election 2024–26 ਅਪ੍ਰੈਲ  2024-: ਲੋਕ ਸਭਾ ਚੋਣਾਂ 2024 ਦੇ ਦੂਜੇ ਪੜਾਅ ਲਈ ਵੋਟਿੰਗ 26 ਅਪ੍ਰੈਲ ਯਾਨੀਕਿ ਅੱਜ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39955 posts
  • 0 comments
  • 0 fans