Menu

ਪੰਜਾਬੀ ਮੂਲ ਦੇ ਦੋ ਵਿਅਕਤੀ ਇੰਡੀਆਨਾ ਵਿੱਚ ਹੋਏ ਕੋਕੀਨ ਸਮੇਤ ਕਾਬੂ

ਫਰਿਜ਼ਨੋ (ਕੈਲੀਫੋਰਨੀਆਂ), 12 ਦਸੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਇੰਡੀਆਨਾ ਸਟੇਟ ਪੁਲਿਸ ਨੇ ਨਿਯਮਤ ਰੂਪ ਵਿੱਚ ਕੀਤੀ ਜਾਂਦੀ ਟਰੱਕਾਂ ਦੀ ਜਾਂਚ ਦੌਰਾਨ ਵੱਡੀ ਮਾਤਰਾ ‘ਚ ਕੋਕੀਨ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ।
ਇਸ ਹਫਤੇ ਦੇ ਸ਼ੁਰੂ ਵਿਚ, ਇੰਡੀਆਨਾ ਸਟੇਟ ਪੁਲਿਸ (ਆਈ ਐਸ ਪੀ) ਨੇ ਇੱਕ ਟਰੱਕ ਦੀ ਜਾਂਚ ਤੋਂ ਬਾਅਦ ਨਸ਼ਿਆਂ ਦੀ ਵੱਡੀ ਖੇਪ ਨੂੰ ਕਬਜ਼ੇ ਵਿੱਚ ਲਿਆ ਹੈ। ਪੁਲਿਸ ਨੂੰ ਇਹ ਸਫਲਤਾ ਸੋਮਵਾਰ 7 ਦਸੰਬਰ ਤਕਰੀਬਨ 1:15 ਵਜੇ ਇੰਡੀਆਨਾ ਦੀ ਪੋਰਟਰ ਕਾਉਂਟੀ ਦੇ  ਇੱਕ ਆਈ -94 ਈਸਟਬਾਉਡ ਵੇਟ ਸਟੇਸ਼ਨ ‘ਤੇ ਕੀਤੀ ਕਾਰਵਾਈ ਦੌਰਾਨ ਮਿਲੀ। ਇਸ ਕਾਰਵਾਈ ਦੌਰਾਨ ਅਧਿਕਾਰੀਆਂ ਨੇ 18,000 ਪੌਂਡ ਬਾਰੀਕ ਲਸਣ ਨਾਲ ਭਰੇ ਇੱਕ ਟਰੱਕ ਦੇ   ਮੁਆਇਨੇ ਦੌਰਾਨ ਟ੍ਰੇਲਰ ਦੇ ਅੰਦਰਲੇ ਸਮਾਨ ‘ਤੇ ਸ਼ੱਕ  ਜ਼ਾਹਰ ਕੀਤਾ ਅਤੇ ਅਧਿਕਾਰੀਆਂ ਦੁਆਰਾ ਟ੍ਰੇਲਰ ਵਿੱਚ ਮੌਜੂਦ ਕਾਲੇ ਬੈਗਾਂ ਦੀ ਜਾਂਚ ਕਰਨ ਤੇ ਚਿੱਟੇ ਪਦਾਰਥ ਦੇ ਕਈ ਪੈਕੇਜ ਸਾਹਮਣੇ ਆਏ ਜਿਹਨਾਂ ਵਿੱਚ ਅਗਲੀ ਜਾਂਚ ਹੋਣ ਤੋਂ ਬਾਅਦ ਕੋਕੀਨ ਮੌਜੂਦਗੀ ਦੀ ਪੁਸ਼ਟੀ ਹੋਈ।ਜਿਸਦੇ ਬਾਅਦ ਪੁਲਿਸ ਦੁਆਰਾ ਟਰੱਕ ‘ਚ ਸਵਾਰ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਇੰਡੀਆਨਾ ਪੁਲਿਸ ਦੇ ਅਨੁਸਾਰ ਟ੍ਰੇਲਰ ਵਿਚੋਂ ਕੁੱਲ 50 ਕਿੱਲੋ ਸ਼ੱਕੀ ਕੋਕੀਨ ਬਰਾਮਦ ਕੀਤੀ ਗਈ ਜਿਸਦੀ ਅੰਦਾਜ਼ਨ ਕੀਮਤ ਲੱਗਭਗ 1.5 ਤੋਂ 2 ਮਿਲੀਅਨ ਡਾਲਰ ਹੈ। ਇਸ ਮਾਮਲੇ ਵਿੱਚ ਕੈਲੀਫੋਰਨੀਆਂ ਦੇ ਰਹਿਣ ਵਾਲੇ ਬਲਜਿੰਦਰ ਸਿੰਘ (37) ਅਤੇ ਗੁਰਵਿੰਦਰ ਸਿੰਘ (32) ਉੱਤੇ ਕੋਕੀਨ ਦੇ ਸੰਬੰਧ ‘ਚ ਦੋਸ਼ ਲਗਾਏ ਗਏ ਹਨ।

Listen Live

Subscription Radio Punjab Today

Our Facebook

Social Counter

  • 18511 posts
  • 1 comments
  • 0 fans

Log In