Menu

ਕੋਰੋਨਾਂ ਵਾਇਰਸ ਮਹਾਂਮਾਰੀ ਦੌਰਾਨ ਸੰਕਟ ਹੇਠ ਆਏ ਅਮਰੀਕੀ ਕਰ ਰਹੇ ਹਨ ਭੋਜਨ ਦੀ ਚੋਰੀ

ਫਰਿਜ਼ਨੋ (ਕੈਲੀਫੋਰਨੀਆਂ), 12 ਦਸੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਕੋਰੋਨਾਂ ਵਾਇਰਸ ਮਹਾਂਮਾਰੀ ਨੇ ਦੁਨੀਆਂ ਦੇ ਤਾਕਤਵਰ ਦੇਸ਼ਾਂ ਵਿੱਚੋਂ ਸਭ ਤੋਂ ਮੋਹਰੀ ਅਮਰੀਕਾ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ। ਹਜ਼ਾਰਾਂ ਹੀ ਲੋਕਾਂ ਦੀ ਮੌਤ ਦੇ ਨਾਲ ਦੇਸ਼ ਨੇ ਵੱਡੀ ਪੱਧਰ ‘ਤੇ ਆਰਥਿਕ ਮੰਦੀ ਅਤੇ ਬੇਰੁਜ਼ਗਾਰੀ ਦਾ ਸਾਹਮਣਾ ਵੀ ਕੀਤਾ ਹੈ।ਇਸ ਸੰਕਟ ਦੌਰਾਨ ਹਜਾਰਾਂ ਅਮਰੀਕਾ ਵਾਸੀਆਂ ਨੇ ਆਪਣੀਆਂ ਨੌਕਰੀਆਂ ਗਵਾਈਆਂ ਹਨ ਜਦਕਿ ਕਈਆਂ ਦੇ ਕਾਰੋਬਾਰ ਵੀ ਬੰਦ ਹੋਏ ਹਨ।ਇਸਦੇ ਨਾਲ ਹੀ ਵਾਇਰਸ ਤੋਂ ਸੁਰੱਖਿਆ ਲਈ ਲਗਾਈਆਂ ਗਈਆਂ ਪਾਬੰਦੀਆਂ ਨੇ ਵੀ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਮਜ਼ਬੂਰ ਕੀਤਾ ਹੈ। ਇਹਨਾਂ ਸਾਰੀਆਂ ਗੱਲਾਂ ਦੇ ਮੱਦੇਨਜ਼ਰ ਬਹੁਤ ਸਾਰੇ ਅਮਰੀਕਾ ਵਾਸੀ ਆਰਥਿਕ ਮੰਦੀ ਦੇ ਨਾਲ ਭੁੱਖਮਰੀ ਦਾ ਵੀ ਸਾਹਮਣਾ ਕਰ ਰਹੇ ਹਨ।ਇਸ ਲਈ ਭੁੱਖ ਦੇ ਸਤਾਏ ਲੋਕ ਬਿਨਾਂ ਕਿਸੇ ਸਹਾਇਤਾ ਦੇ ਦੁਕਾਨਾਂ ਵਿੱਚੋ ਜਿਉਂਦੇ ਰਹਿਣ ਲਈ ਭੋਜਨ ਅਤੇ ਹੋਰ ਜਰੂਰੀ ਸਮਾਨ ਚੁਰਾਉਣ ਲਈ ਮਜ਼ਬੂਰ ਹੋ ਰਹੇ ਹਨ।ਇਸ ਸੰਬੰਧੀ ਕਈ ਪ੍ਰਚੂਨ ਸਟੋਰਾਂ ਦੇ ਕਾਮਿਆਂ ਅਨੁਸਾਰ ਮਹਾਂਮਾਰੀ ਦੌਰਾਨ ਕਈ ਲੋਕ ਮੀਟ, ਚਾਵਲ ਜਾਂ ਹੋਰ ਭੋਜਨ ਦੇ ਸਮਾਨ ਤੋਂ ਇਲਾਵਾ ਡਾਇਪਰ, ਸ਼ੈਂਪੂ ਅਤੇ ਹੋਰ ਚੀਜ਼ਾਂ ਨੂੰ ਆਪਣੀ ਕੋਟੀ, ਜੈਕਟ ਜਾਂ ਬੈਗ ਵਿੱਚ ਪਾ ਕੇ ਗਾਇਬ ਕਰਦੇ ਸਨ।ਇਸ ਲਈ ਕਈ ਸਟੋਰਾਂ ਨੇ ਇਸ ਪ੍ਰਤੀ ਆਪਣੇ ਪ੍ਰਵੇਸ਼ ਦੁਆਰਾਂ ‘ਤੇ ਵਧੇਰੇ  ਸਾਵਧਾਨੀ ਵਰਤਣੀ ਸ਼ੁਰੂ ਕਰ ਦਿੱਤੀ ਹੈ।ਕੋਰੋਨਾਂ ਵਾਇਰਸ ਮੰਦੀ ਦੌਰਾਨ ਸਰਕਾਰੀ ਆਰਥਿਕ ਸਹਾਇਤਾ ਨੇ ਲੱਖਾਂ ਅਮਰੀਕੀਆਂ ਨੂੰ ਮਹਾਂਮਾਰੀ ਦੇ ਸ਼ੁਰੂ ਵਿੱਚ ਗਰੀਬੀ ਵਿੱਚ ਜਾਣ ਤੋਂ ਰੋਕਿਆ ਸੀ ਪਰ ਹੁਣ ਕਈ ਮਹੀਨਿਆਂ ਦੀ ਕਾਂਗਰਸ ਦੀ ਅਸਫਲਤਾ ਤੋਂ ਬਾਅਦ ਨਵੀਂ ਸਹਾਇਤਾ ਤੋਂ ਬਿਨਾਂ ਭੁੱਖਮਰੀ ਵਧ ਰਹੀ ਹੈ।ਇਸ ਸੰਬੰਧੀ ਦੇਸ਼ ਭਰ ਦੇ ਦਰਜਨਾਂ ਪ੍ਰਚੂਨ ਵਪਾਰੀਆਂ, ਸੁਰੱਖਿਆ ਮਾਹਰਾਂ ਅਤੇ ਪੁਲਿਸ ਵਿਭਾਗਾਂ ਦੇ ਅਨੁਸਾਰ ਮਹਾਂਮਾਰੀ ਦੀ ਸ਼ੁਰੂਆਤ ਦੇ ਬਾਅਦ ਸ਼ਾਪ ਲਿਫਟਿੰਗ ਵਿੱਚ ਵਾਧਾ ਹੋਇਆ ਹੈ। ਇਸ ਦੌਰਾਨ, ਸੰਯੁਕਤ ਰਾਜ ਦੇ ਖੇਤੀਬਾੜੀ ਵਿਭਾਗ ਦੇ ਅਨੁਸਾਰ, ਅੰਦਾਜ਼ਨ 54 ਮਿਲੀਅਨ ਅਮਰੀਕੀ ਆਉਣ ਵਾਲੇ ਦਿਨਾਂ ਵਿੱਚ ਭੁੱਖ ਦਾ ਸਾਹਮਣਾ ਕਰਨਗੇ, ਜੋ ਕਿ 2019 ਤੋਂ 45 ਪ੍ਰਤੀਸ਼ਤ ਵੱਧ ਹੈ। ਕਈ ਫੂਡ ਸਹਾਇਤਾ ਪ੍ਰੋਗਰਾਮ ਜਿਵੇਂ ਕਿ ਐਸ ਐਨ ਏ ਪੀ ਅਤੇ ਡਬਲਯੂ ਆਈ ਸੀ ਨੂੰ ਘਟਾਉਣ ਦੇ ਨਾਲ ਹੋਰ ਸਰਕਾਰੀ ਸਹਾਇਤਾ ਵੀ  ਸਮਾਪਤੀ ਦੇ ਕਿਨਾਰੇ ‘ਤੇ ਹਨ। ਕਿਸੇ ਸੰਸਥਾ ਦੁਆਰਾ ਭੋਜਨ ਪ੍ਰਦਾਨ ਕਰਨ ਵੇਲੇ ਲੋਕਾਂ ਦੀਆਂ ਲੰਮੀਆਂ ਲਾਈਨਾਂ ਹੋਂਦ ਵਿੱਚ ਆਉਂਦੀਆਂ ਹਨ। ਸਰਕਾਰ ਦੁਆਰਾ ਭੋਜਨ ਲਈ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਸਾਲ ਦੇ ਅਖੀਰ ਤੱਕ ਖਤਮ ਹੋ ਰਹੀ ਹੈ ਜਦਕਿ ਵਾਇਰਸ ਦੇ ਕੇਸਾਂ ਵਿੱਚ ਵਾਧਾ ਲਗਾਤਾਰ ਜਾਰੀ ਹੈ।ਇਸ ਲਈ ਮਾਹਿਰਾਂ ਅਨੁਸਾਰ ਆਉਣ ਵਾਲੇ ਸਮੇਂ ਦੌਰਾਨ ਭੁੱਖਮਰੀ ਦੇ ਹਾਲਾਤ ਹੋਰ ਬਦਤਰ ਹੋ ਸਕਦੇ ਹਨ।

ਮੰਦਿਰ ਦੀ ਬਾਲਕੋਨੀ ਦਾ ਲੈਂਟਰ ਡਿੱਗਣ ਕਾਰਨ…

ਹਰਿਆਣਾ ,13 ਮਈ 2024- ਅੰਬਾਲਾ ‘ਚ ਸੋਮਵਾਰ ਨੂੰ ਅਚਾਨਕ ਮੰਦਰ ‘ਚ ਬਾਲਕੋਨੀ ਦਾ ਲੈਂਟਰ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ…

ਸੁਪਰੀਮ ਕੋਰਟ ਵਲੋਂ ਕੇਜਰੀਵਾਲ ਨੂੰ…

ਨਵੀਂ ਦਿੱਲੀ, 13 ਮਈ : ਦਿੱਲੀ ਦੇ…

ਚੌਥੇ ਪੜਾਅ ਤਹਿਤ 9 ਸੂਬਿਆਂ…

ਨਵੀਂ ਦਿੱਲੀ, 13 ਮਈ : ਲੋਕ ਸਭਾ…

ਕੇਸਰੀ ਦਸਤਾਰ ਸਜਾ ਕੇ ਗੁਰਦੁਆਰਾ…

ਨਵੀਂ ਦਿੱਲੀ, 13 ਮਈ 2024: ਬਿਹਾਰ ਦੌਰੇ…

Listen Live

Subscription Radio Punjab Today

ਕੈਨੇਡਾ ਵਿਚ ਲੱਖਾਂ ਡਾਲਰ ਦਾ ਸੋਨਾ ਚੋਰੀ…

13 ਮਈ 2024- : ਕੈਨੇਡਾ ਦੇ ਟੋਰਾਂਟੋ ਦੇ ਮੁੱਖ ਹਵਾਈ ਅੱਡੇ ਤੋਂ ਲੱਖਾਂ ਡਾਲਰ ਦਾ ਸੋਨਾ ਚੋਰੀ ਕਰਨ ਦੇ…

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40313 posts
  • 0 comments
  • 0 fans