Menu

ਫਰਿਜ਼ਨੋ ਕੌਂਸਲ ਇਕੱਠਾਂ ਸੰਬੰਧੀ ਨਿਯਮਾਂ ਨੂੰ ਸੋਧਣ ਲਈ ਕਰੇਗੀ ਵਿਚਾਰ : ਕੌਂਸਲ ਮੈਂਬਰ

ਫਰਿਜ਼ਨੋ (ਕੈਲੀਫੋਰਨੀਆਂ), 12 ਦਸੰਬਰ  (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਫਰਿਜ਼ਨੋ ਕਾਉਂਟੀ ਦੇ ਕੌਂਸਲ ਮੈਂਬਰ ਲੁਈਸ ਚਾਵੇਜ਼ ਦੇ ਅਨੁਸਾਰ, ਫਰਿਜ਼ਨੋ ਸਿਟੀ ਕੌਂਸਲ ਕੋਰੋਨਾਂ ਵਾਇਰਸ ਇਕੱਠਾਂ ਸੰਬੰਧੀ ਇੱਕ ਵੱਖਰੇ ਵਿਵਾਦਪੂਰਨ ਆਦੇਸ਼ ਨੂੰ ਵਿਚਾਰ ਵਟਾਂਦਰੇ ਲਈ ਪੇਸ਼ ਕੀਤੇ ਜਾਣ  ਤੋਂ ਦੋ ਦਿਨਾਂ ਬਾਅਦ ਘਰੇਲੂ ਅਤੇ ਜਨਤਕ ਇਕੱਠਾਂ ਨਾਲ ਸਬੰਧਤ ਇੱਕ ਸੋਧੇ ਹੋਏ ਆਰਡੀਨੈਂਸ ‘ਤੇ ਵੀ ਵਿਚਾਰ ਕਰੇਗੀ।ਇਸ ਮਤੇ ਅਨੁਸਾਰ, ਜੇ ਫਰਿਜ਼ਨੋ ਕਾਉਂਟੀ ਵਿੱਚ ਇੰਟੈਂਸਿਵ ਕੇਅਰ ਯੂਨਿਟ ਬੈੱਡਾਂ ਦੀ ਗਿਣਤੀ ਘਟਦੀ  ਹੈ ਤਾਂ ਇਸ ਆਦੇਸ਼ ਦਾ ਨਵਾਂ ਸੰਸਕਰਣ ਸ਼ਹਿਰ ਦੇ ਵੱਡੇ ਇਕੱਠਾਂ ਜਾਂ ਸਮਾਰੋਹਾਂ ਲਈ ਕੋਰੋਨਾਂ ਵਾਇਰਸ ਸੁਰੱਖਿਆ ਆਦੇਸ਼ਾਂ ਨੂੰ ਲਾਗੂ ਕਰਨ ਲਈ ਛੋਟ ਦਿੰਦਾ ਹੈ।ਫਰਿਜ਼ਨੋ ਕਾਉਂਟੀ ਵਿੱਚ ਹਰ ਦਿਨ ਕੋਰੋਨਾਂ ਵਾਇਰਸ ਦੇ ਕੇਸਾਂ ਵਿੱਚ ਵਾਧਾ ਹੋਣ ਕਾਰਨ ਲਈ ਕਾਉਂਟੀ ਦੇ ਹਸਪਤਾਲਾਂ ਵਿੱਚ ਇੰਟੈਂਸਿਵ ਕੇਅਰ ਬੈੱਡਾਂ ਦੀ ਗਿਣਤੀ ਘੱਟ ਹੋ ਰਹੀ ਹੈ।ਚਾਵੇਜ਼ ਦੇ ਅਨੁਸਾਰ, ਇੱਕ ਤੋਂ ਜ਼ਿਆਦਾ ਪੀੜ੍ਹੀਆਂ ਦੇ ਘਰਾਂ ਵਿੱਚ 15 ਜਾਂ ਵੱਧ ਲੋਕਾਂ ਦਾ  ਇੱਕ ਘਰ ਵਿੱਚ ਰਹਿਣਾ ਅਸਧਾਰਨ ਨਹੀਂ ਹੈ, ਇਸ ਲਈ ਅਸਲੀ ਆਰਡੀਨੈਂਸ ਨੇ ਕਦੇ ਕੋਈ ਸਾਰਥਿਕਤਾ ਨਹੀਂ ਦਿਖਾਈ ਸੀ।ਜਦਕਿ ਫਰਿਜ਼ਨੋ ਦੁਆਰਾ ਪਾਸ ਕੀਤੇ ਗਏ ਸ਼ਹਿਰ ਦੇ ਬਹੁਤ ਸਾਰੇ ਕੋਵਿਡ -19 ਨਿਯਮਾਂ ਦਾ ਵਿਰੋਧ ਕਰਨ ਵਾਲੇ ਕੌਂਸਲ ਮੈਂਬਰ ਗੈਰੀ ਬ੍ਰੈਡਫੀਲਡ ਨੇ ਨਵੇਂ ਪ੍ਰਸਤਾਵਿਤ ਆਰਡੀਨੈਂਸ ਨੂੰ ਪੁਰਾਣੇ ਵਾਲੇ ਤੋਂ ਅਲੱਗ ਨਹੀਂ ਦੱਸਿਆ ਹੈ।ਇਸਦੇ ਨਾਲ ਹੀ ਬ੍ਰੈਡਫੀਲਡ ਅਨੁਸਾਰ ਉਹ ਮਹੀਨਿਆਂ ਤੋਂ ਲੋਕਾਂ ਨੂੰ ਵਿਸ਼ਾਣੂ ਬਾਰੇ ਜਾਗਰੂਕ ਕਰ ਰਿਹਾ ਹੈ ਅਤੇ ਲੋਕਾਂ ਨੂੰ ਆਪਣੇ ਫੈਸਲੇ ਲੈਣ ਦੀ ਆਗਿਆ ਵੀ ਦਿੰਦਾ ਹੈ। ਜਦਕਿ ਕਾਉਂਟੀ ਦੇ ਅਧਿਕਾਰੀਆਂ ਅਨੁਸਾਰ ਪਰਿਵਾਰਕ ਇਕੱਠ ਵਾਇਰਸ ਦੇ  ਨਵੇਂ ਮਾਮਲਿਆਂ ਦਾ ਕਾਰਨ ਬਣਦੇ ਹਨ। ਇਹਨਾਂ ਨਵੇਂ ਸੋਧੇ ਹੋਏ ਆਦੇਸ਼ਾ ਵਿੱਚ ਗਵਰਨਰ ਗੈਵਿਨ ਨਿਊਸਮ ਨੂੰ ਹਸਪਤਾਲਾਂ ਦੇ ਬਿਸਤਰੇ, ਮੈਡੀਕਲ ਸਟਾਫ ਅਤੇ ਫਰਿਜ਼ਨੋ ਕਾਉਂਟੀ ਲਈ ਟੀਕਿਆਂ ਦੀ ਗਿਣਤੀ ਵਧਾਉਣ ਦੀ ਬੇਨਤੀ ਵੀ ਸ਼ਾਮਲ ਹੈ।

ਭਾਜਪਾ ਸੱਤਾ ‘ਚ ਵਾਪਸ ਨਹੀਂ ਆਵੇਗੀ ਅਤੇ…

ਨਵੀਂ ਦਿੱਲੀ, 11 ਮਈ 2024 – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਜੇਕਰ…

50 ਸੀਟਾਂ ਵੀ ਨਹੀਂ ਜਿੱਤੇਗੀ…

ਨਵੀਂ ਦਿੱਲੀ , 11 ਮਈ 2024- ਪ੍ਰਧਾਨ…

ਮੋਦੀ ਜੀ ਜੋ ਵੀ ਬੋਲਦੇ…

ਨਵੀਂ ਦਿੱਲੀ ,11 ਮਈ- ਕਾਂਗਰਸ ਨੇਤਾ ਪ੍ਰਿਯੰਕਾ…

ਕੇਜਰੀਵਾਲ ਨੇ ਆਪਣੀ ਪਤਨੀ ਸੁਨੀਤਾ…

ਨਵੀਂ ਦਿੱਲੀ , 11 ਮਈ – ਦਿੱਲੀ…

Listen Live

Subscription Radio Punjab Today

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼ ਗਈ ਨੂੰਹ,…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼  ਗਈ ਇਕ ਹੋ ਕੁੜੀ  ਨੇ ਆਪਣੇ ਪਤੀ ਅਤੇ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40286 posts
  • 0 comments
  • 0 fans