Menu

ਸਰਕਾਰ ਦੇ ਸ਼ਟਡਾਊਨ ਦਾ ਖਤਰਾ ਬਣਿਆ ਖਰਚੇ ਸੰਬੰਧੀ ਬਿੱਲ ਦੀਆਂ ਵੋਟਾਂ ‘ਚ ਅੜਿੱਕਾ

ਫਰਿਜ਼ਨੋ (ਕੈਲੀਫੋਰਨੀਆਂ), 12 ਦਸੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਕੋਰੋਨਾਂ ਵਾਇਰਸ ਮਹਾਂਮਾਰੀ ਦੌਰਾਨ ਇੱਕ ਵਿਸ਼ਾਲ ਸਰਕਾਰੀ ਫੰਡਿੰਗ ਦੇ ਪੈਕੇਜ ਬਾਰੇ ਖਰਚੇ ਦੇ ਬਿੱਲ ਪਾਸ ਕਰਨ ਸੰਬੰਧੀ ਵੋਟਾਂ ,ਸਰਕਾਰ ਦੇ ਸ਼ਟਡਾਊਨ ਦੇ ਖਤਰੇ ਕਰਕੇ ਅੱਗੇ ਪੈ ਗਈਆਂ ਹਨ ।ਇਸ ਸੰਬੰਧੀ ਸੈਨੇਟ ਦੇ ਨੇਤਾ ਦੋ ਲਾਜ਼ਮੀ ਬਿੱਲਾਂ ਬਾਰੇ ਆਖਰੀ ਮਿੰਟ ਦੇ ਇਤਰਾਜ਼ਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਕਿ  ਸਰਕਾਰ ਦੇ ਬੰਦ ਦੇ ਖਤਰੇ ਨੂੰ ਦੂਰ ਕਰ ਸਕਦੇ ਹਨ। ਸਾਊਥ ਡਕੋਟਾ ਸੈਨੇਟ ਦੇ ਬਹੁਗਿਣਤੀ ਨੇਤਾ ਵ੍ਹਿਪ ਜਾਨ ਥਿਨ ਅਨੁਸਾਰ ਸਰਕਾਰ ਦੇ ਸ਼ਟਡਾਊਨ ਨੂੰ ਟਾਲਣ ਲਈ ਛੋਟੀ ਮਿਆਦ ਦੇ ਖਰਚੇ ਦੇ ਬਿੱਲ ਉੱਤੇ ਵੋਟ ਨੂੰ ਸਮੇਟਣ ਅਤੇ ਬਚਾਅ ਨੀਤੀ ਬਿੱਲ ਨੂੰ ਖਤਮ ਕਰਨ ਦੀ ਕੋਸ਼ਿਸ਼ ਵਿੱਚ ਉਨ੍ਹਾਂ ਕੋਲ ਕਈ ਧਾਰਾਂਵਾ ਹਨ। ਜਦਕਿ ਸੈਨੇਟ ਨੇ ਸਰਕਾਰੀ ਸ਼ਟਡਾਊਨ ਤੋਂ ਬਚਣ ਲਈ ਵੋਟਿੰਗ ‘ਤੇ ਕੋਈ ਸਮਝੌਤਾ ਨਾ ਹੋਣ ‘ਤੇ ਵੀਰਵਾਰ ਨੂੰ ਮੁਲਤਵੀ ਕਰ ਦਿੱਤਾ ਹੈ।ਥੋੜ੍ਹੇ ਸਮੇਂ ਦੇ ਖਰਚੇ ਦਾ ਬਿੱਲ ਸਰਕਾਰੀ ਫੰਡਾਂ ਵਿੱਚ ਇਕ ਹਫ਼ਤੇ ਦਾ ਵਾਧਾ ਕਰੇਗਾ ਅਤੇ ਇਸਦਾ ਉਦੇਸ਼ ਕਾਨੂੰਨਸਾਜ਼ਾਂ ਨੂੰ ਨਵੇਂ ਵਿੱਤੀ ਵਰ੍ਹੇ ਲਈ ਕੋਵਿਡ ਰਾਹਤ ਅਤੇ ਵਿਆਪਕ ਫੰਡਿੰਗ ਕਾਨੂੰਨ ਬਾਰੇ ਸਮਝੌਤੇ ‘ਤੇ ਪਹੁੰਚਣ ਲਈ ਹੋਰ ਸਮਾਂ ਦੇਣਾ ਵੀ ਹੈ। ਸਰਕਾਰ ਦੇ ਬੰਦ ਨੂੰ ਟਾਲਣ ਲਈ ਫੰਡਿੰਗ ਬਿੱਲ ਨੂੰ ਸਮੇਂ ਸਿਰ ਪਾਸ ਕਰਨ ਲਈ ਸੰਸਦ ਮੈਂਬਰਾਂ ਦਰਮਿਆਨ ਸਮਝੌਤਾ ਹੋਣਾ ਅਜੇ ਬਾਕੀ ਹੈ, ਪਰ ਫਿਲਹਾਲ ਇਹ ਅਸਪਸ਼ਟ ਹੈ ਕਿ ਇਹ ਰੁਕਾਵਟ ਕਿਸ ਤਰ੍ਹਾਂ ਦੂਰ ਹਵੇਗੀ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans