Menu

ਟੈਕਸਾਸ ਵਿੱਚ 40 ਗੈਰਕਾਨੂੰਨੀ ਪ੍ਰਵਾਸੀਆਂ ਦੀ ਤਸ਼ਕਰੀ ਲਈ ਟਰੱਕ ਡਰਾਈਵਰ ਨੇ ਆਪਣਾ ਦੋਸ਼ ਕਬੂਲਿਆ

ਕੈਲੀਫੋਰਨੀਆਂ,10  ਦਸੰਬਰ ,( ਗੁਰਿੰਦਰਜੀਤ ਨੀਟਾ ਮਾਛੀਕੇ ) –  ਅਮਰੀਕੀ ਸੂਬੇ ਟੈਕਸਾਸ ਵਿੱਚ ਅਧਿਕਾਰੀਆਂ ਦੁਆਰਾ ਇੱਕ ਟਰੱਕ ਰਾਹੀ ਗੈਰਕਾਨੂੰਨੀ ਤੌਰ ਤੇ ਦਾਖਲ ਹੋ ਰਹੇ 40 ਪ੍ਰਵਾਸੀਆਂ ਨੂੰ ਸਮੇਤ ਡਰਾਈਵਰ ਗ੍ਰਿਫਤਾਰ ਕੀਤਾ ਗਿਆ ਹੈ।ਅਧਿਕਾਰੀਆਂ ਅਨੁਸਾਰ ਇਸ ਮਾਮਲੇ ਵਿੱਚ ਦੱਖਣੀ ਕੈਰੋਲਿਨਾ ਦੇ ਇੱਕ ਵਿਅਕਤੀ ਨੇ ਸੰਯੁਕਤ ਰਾਜ ਦੀ ਸਰਹੱਦ ‘ਤੇ  ਟਰੱਕ  ਅੰਦਰ ਦਰਜਨਾਂ ਪ੍ਰਵਾਸੀਆਂ ਦੀ ਤਸਕਰੀ ਕਰਨ ਦਾ ਦੋਸ਼ ਮੰਨਿਆ ਹੈ। ਟੈਕਸਾਸ ਦੇ ਦੱਖਣੀ ਜ਼ਿਲ੍ਹੇ ਦੇ ਅਟਾਰਨੀ ਅਨੁਸਾਰ ਰਿਜਲੈਂਡ ਦੇ 35 ਸਾਲਾ ਐਲੋਈ ਮਾਰਟੀਨੇਜ਼-ਕੈਰਨਜ਼ਾ ਨੂੰ ਆਪਣੇ ਵਾਹਨ ਵਿੱਚ ਗ਼ੈਰਕਾਨੂੰਨੀ ਪਰਵਾਸੀਆਂ ਨੂੰ ਲਿਜਾਣ ਦੀ ਸਾਜਿਸ਼ ਰਚਣ ਲਈ ਦੋਸ਼ੀ ਮੰਨਿਆ ਗਿਆ ਹੈ।ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਕਤੂਬਰ ਵਿੱਚ  ਗਸ਼ਤ ਦੌਰਾਨ ਪੁਲਿਸ ਦੇ ਖੋਜੀ ਕੁੱਤੇ ਨੇ ਅਧਿਕਾਰੀਆਂ ਨੂੰ ਲਾਰੇਡੋ ਚੌਕੀ ‘ਤੇ ਇਸ ਡਰਾਈਵਰ ਦੁਆਰਾ ਟਰੱਕ ਅੰਦਰ ਲਿਜਾਏ ਜਾ ਰਹੇ ਲੋਕਾਂ ਬਾਰੇ ਸੁਚੇਤ ਕਰਨ ਤੇ ਅਧਿਕਾਰੀਆਂ ਨੇ ਟਰੱਕ ਅੰਦਰੋਂ 40 ਗੈਰ ਪ੍ਰਮਾਣਿਤ ਪ੍ਰਵਾਸੀਆਂ ਨੂੰ ਬਰਾਮਦ ਕੀਤਾ ਜਿਹਨਾਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਸਨ। ਇਸ ਮਾਮਲੇ ਦੀ ਅਗਲੀ ਜਾਂਚ ਨੇ ਏਜੰਟਾਂ ਨੂੰ  ਇੱਕ ਘਰ ਵਿੱਚ 22 ਹੋਰ ਬਿਨਾਂ ਦਸਤਾਵੇਜਾਂ ਦੇ ਪ੍ਰਵਾਸੀਆਂ ਨੂੰ ਲੱਭਣ ਵਿੱਚ ਸਫਲਤਾ ਮਿਲੀ ਅਤੇ ਅਦਾਲਤੀ ਦਸਤਾਵੇਜ਼ਾਂ ਅਨੁਸਾਰ ਇੱਕ ਹੋਰ 28 ਸਾਲਾ ਲਾਰੇਡੋ ਦੇ ਵਿਅਕਤੀ ਜੋਸ ਮਾਰੀਆ ਰਮੀਰੇਜ਼ ਨੂੰ ਦੋਸ਼ੀ ਮੰਨਿਆ ਗਿਆ। ਇਸ ਅਪਰਾਧਿਕ ਗਤੀਵਿਧੀ ਲਈ ਦੋਵੇ ਵਿਅਕਤੀ ਮਾਰਚ ਵਿੱਚ ਸਜ਼ਾ ਸੁਣਾਏ ਜਾਣ ‘ਤੇ 10 ਸਾਲ ਤੱਕ ਜੇਲ੍ਹ ਵਿੱਚ ਜਾ ਸਕਦੇ ਹਨ।

ਪਹਿਲਾਂ ਪਤਨੀ ਨੇ ਲਿਆ ਫਾਹਾ , ਫਿਰ…

23 ਅਪ੍ਰੈਲ 2024-  :ਉੱਤਰ ਪ੍ਰਦੇਸ਼ ਦੇ ਚਿਤਰਕੂਟ ‘ਚ ਇਕ ਕਾਂਸਟੇਬਲ ਨੇ ਸਰਕਾਰੀ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਲਈ…

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ…

ਦਰਦਨਾਕ ਹਾਦਸਾ ਬੱਸ ਅਤੇ ਟਰੱਕ…

ਕਨੌਜ, 23 ਅਪ੍ਰੈਲ 2024 :  ਆਗਰਾ-ਲਖਨਊ ਐਕਸਪ੍ਰੈੱਸ…

ਪੰਜਾਬ ‘ਚ ਕਿਸਾਨਾਂ ਨੇ ਭਾਜਪਾ…

ਚੰਡੀਗੜ੍ਹ 23 ਅਪ੍ਰੈਲ 2024- ਇੱਕ ਪਾਸੇ ਪੂਰੇ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39878 posts
  • 0 comments
  • 0 fans