Menu

ਐਨ.ਬੀ.ਏ ਖਿਡਾਰੀਆਂ ‘ਤੇ ਲੱਗੀਆਂ ਕੋਰੋਨਾਂ ਸੇਫਟੀ ਪ੍ਰੋਟੋਕੋਲ ਅਧੀਨ ਨਵੀਆਂ ਪਾਬੰਦੀਆਂ

ਫਰਿਜ਼ਨੋ (ਕੈਲੀਫੋਰਨੀਆਂ), 8 ਦਸੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਐਨ.ਬੀ.ਏ. ਦੇ ਖਿਡਾਰੀਆਂ ਅਤੇ ਸਟਾਫ ਦੀ ਕੋਰੋਨਾਂ ਵਾਇਰਸ ਤੋਂ ਸੁਰੱਖਿਆ ਕਲਨ ਦੇ ਉਦੇਸ਼ ਨਾਲ ਕੁੱਝ ਨਵੇਂ ਨਿਯਮ ਜਾਰੀ ਕੀਤੇ ਗਏ ਹਨ।ਇਸ ਸੰਬੰਧੀ 2020-21 ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਸ਼ਨੀਵਾਰ ਨੂੰ ਟੀਮਾਂ ਨੂੰ ਭੇਜੇ ਗਏ ਇੱਕ ਮੈਮੋ ਦੇ ਅਨੁਸਾਰ ਨਵੇਂ ਕੋਵਿਡ -19 ਸਿਹਤ ਅਤੇ ਸੁਰੱਖਿਆ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਖੇਡ ਨਾਲ ਸੰਬੰਧਤ ਵਿਅਕਤੀਆਂ ਦੇ ਬਾਰਾਂ ਅਤੇ ਕਲੱਬਾਂ ‘ਚ ਜਾਣ ‘ਤੇ ਪਾਬੰਦੀ ਹੋਵੇਗੀ।ਇਸਦੇ ਨਾਲ ਹੀ ਮੈਮੋ ਅਨੁਸਾਰ ਖਿਡਾਰੀ, ਕੋਚ,ਸਟਾਫ ਅਤੇ ਉਨ੍ਹਾਂ ਦੇ ਨਾਲ ਘਰ ਵਿੱਚ ਕੰਮ ਕਰਨ ਵਾਲਿਆਂ ਦਾ ਬਾਰਾਂ, ਕਲੱਬਾਂ,ਲਾਈਵ ਮਨੋਰੰਜਨ ਸਥਾਨਾਂ, ਜਨਤਕ ਜਿੰਮਾਂ ਅਤੇ 15 ਜਾਂ ਵੱਧ ਵਿਅਕਤੀਆਂ ਦੇ ਇਨਡੋਰ ਇਕੱਠਾਂ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਹੈ।ਇਸਦੇ ਇਲਾਵਾ ਖਿਡਾਰੀਆਂ ਨੂੰ ਉਨ੍ਹਾਂ ਦੇ ਹੋਟਲ ਦੇ ਬਾਹਰ ਖਾਣਾ ਖਾਣ ਦੀ ਆਗਿਆ ਕੇਵਲ ਲੀਗ ਦੁਆਰਾ ਮਨਜ਼ੂਰਸ਼ੁਦਾ ਕਿਸੇ ਰੈਸਟੋਰੈਂਟ ਤੇ ਹੀ ਦਿੱਤੀ ਜਾਵੇਗੀ। ਇਸ ਮੈਮੋ ਅਨੁਸਾਰ, ਟੀਮਾਂ ਨੂੰ ਇਸ ਸੁਰੱਖਿਆ ਪ੍ਰੋਟੋਕੋਲ ਦੀ ਉਲੰਘਣਾ ਕਰਨ ਦੇ ਨਤੀਜੇ ਵਜੋਂ ਜੁਰਮਾਨੇ, ਮੁਅੱਤਲੀ, ਚੋਣ ਪ੍ਰਕਿਰਿਆ ਸੰਬੰਧਿਤ ਕਿਸੇ ਤਰ੍ਹਾਂ ਦੀ ਸਜ਼ਾ ਹੋ ਸਕਦੀ ਹੈ। ਇਹਨਾਂ ਪਾਬੰਦੀਆਂ ਦੀ ਰੂਪਰੇਖਾ ਵਾਲੇ ਮੈਮੋ ਦੇ ਵੇਰਵਿਆਂ ਦੀ ਜਾਣਕਾਰੀ ਪਹਿਲਾਂ ਈ ਐਸ ਪੀ ਐਨ ਦੁਆਰਾ ਦਿੱਤੀ ਗਈ ਸੀ। ਐਨ ਬੀ ਏ  ਨੇ ਆਪਣੇ 2019-20 ਦੇ ਸੀਜ਼ਨ ਨੂੰ ਇਕ ਵੀ ਖਿਡਾਰੀ, ਕੋਚ ਜਾਂ ਸਟਾਫ ਦੀ ਸਕਾਰਾਤਮਕ ਕੋਰੋਨਾਂ ਪ੍ਰੀਖਿਆ ਤੋਂ ਬਿਨਾਂ ਸਫਲਤਾ ਪੂਰਵਕ ਪੂਰਾ ਕਰਨ ਦੇ ਯੋਗ ਬਣਾਇਆ ਸੀ ਅਤੇ ਹੁਣ ਅਗਲਾ ਸੀਜ਼ਨ, 22 ਦਸੰਬਰ ਨੂੰ ਸ਼ੁਰੂ ਹੋਣ ਵਾਲਾ ਹੈ ਜੋ ਕਿ ਪਹਿਲਾਂ ਨਾਲੋਂ ਵੱਖਰਾ ਹੋਵੇਗਾ।ਇਸ ਵਿੱਚ ਟੀਮਾਂ ਆਪਣੇ ਖੇਤਰ ਵਿੱਚ ਹੀ ਗੇਮਾਂ ਖੇਡਦੀਆਂ ਅਤੇ ਯਾਤਰਾ ਕਰਦੀਆਂ ਹਨ ਜਦਕਿ ਬਹੁਤ ਸਾਰੀਆਂ ਟੀਮਾਂ ਨੇ ਕਿਹਾ ਹੈ ਕਿ ਉਹ ਅਗਲੇ ਨੋਟਿਸ ਤੱਕ ਬਿਨਾਂ ਪ੍ਰਸ਼ੰਸਕਾਂ ਤੋਂ ਵੀ ਖੇਡ ਸਕਦੀਆਂ ਹਨ।

Listen Live

Subscription Radio Punjab Today

Our Facebook

Social Counter

  • 18577 posts
  • 1 comments
  • 0 fans

Log In