Menu

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜ਼ਨੋ ਵਿਖੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮ

ਫਰਿਜ਼ਨੋ, ਕੈਲੀਫੋਰਨੀਆਂ, 30 ਨਵੰਬਰ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ) – ਧੰਨ-ਧੰਨ ਗੁਰੂ ਨਾਨਕ ਦੇਵ ਜੀ ਦੇ 551 ਸਾਲਾ ਗੁਰਪੁਰਬ ਨੂੰ ਸਮਰਪਿਤ ਸਮਾਗਮ ਦਮਦਮੀ ਟਕਸਾਲ ਦੀ ਰਹਿਨੁਮਾਈ ਅਧੀਨ ਚਲਾਏ ਜਾ ਰਹੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜ਼ਨੋ, ਕੈਲੀਫੋਰਨੀਆ ਵਿਖੇ ਕਰਵਾਏ ਗਏ।  ਜਿਸ ਦੌਰਾਨ ਅਖੰਡ ਪਾਠ ਦੇ ਭੋਗ, ਕਥਾ-ਕੀਰਤਨ ਅਤੇ ਰੈਣ-ਸਵਾਈ ਕੀਰਤਨ ਤੋਂ ਇਲਾਵਾ ਗੁਰੂਘਰ ਦੀ ਚਾਰ ਦਿਵਾਰੀ ਅੰਦਰ ਗੁਰੂ ਗ੍ਰੰਥ ਸਹਿਬ ਜੀ ਨੂੰ ਸੁੰਦਰ ਪਾਲਕੀ ਵਿੱਚ ਸੰਸੋਭਿਤ ਕਰਕੇ ਪਰਕਰਮਾ ਕੀਤੀ ਗਈ। ਜਿਸ ਬੱਚਿਆ ਵੱਲੋਂ ਗਤਕੇ ਦੇ ਜੌਹਰ ਅਤੇ ਸੰਗਤਾਂ ਵੱਲੋਂ ਸ਼ਬਦ ਕੀਰਤਨ ਕੀਤਾ ਜਾ ਰਿਹਾ ਸੀ। ਅੰਤ ਸਮਾਪਤੀ ‘ਤੇ ਬਾਹਰ ਖੁੱਲੇ ਪੰਡਾਲ ਵਿੱਚ ਦੀਵਾਨ ਸਜਾਏ ਗਏ।  ਕੋਵਿੰਡ-19 ਦੇ ਚੱਲਦਿਆਂ ਇਸ ਸਾਲ ਵੱਡੇ ਪੱਧਰ ‘ਤੇ ਬੇਸੱਕ ਨਗਰ ਕੀਰਤਨ ਨਹੀਂ ਸਜ਼ਾ ਸਕੇ, ਪਰ ਗੁਰੂਘਰ ਵਿੱਚ ਹਾਜ਼ਰ ਸੰਗਤਾਂ ਵਿੱਚ ਇਸ ਸਮੇਂ ਬਹੁਤ ਉਤਸ਼ਾਹ ਅਤੇ ਸਰਧਾ ਪਾਈ ਜਾ ਰਹੀ ਸੀ।  ਇਸ ਸਮੇਂ ਹਾਜ਼ਰ ਸੰਗਤਾਂ ਵੱਲੋਂ ਭਾਰਤ ਵਿੱਚ ਚਲ ਰਹੇ ਕਿਸਾਨ ਅੰਦੋਲਨ ਦੀ ਹਿਮਾਇਤ ਅਤੇ ਆਰਥਿਕ ਮਦਦ ਦਾ ਐਲਾਨ ਵੀ ਕੀਤਾ ਗਿਆ।  ਕਿਸਾਨਾਂ ਦੇ ਹੱਕ ਵਿੱਚ ਅਤੇ ਮੋਦੀ ਸਰਕਾਰ ਦੇ ਵਿਰੋਧ ਵਿੱਚ ਨਾਅਰੇ ਵੀ ਲਾਏ ਗਏ।  ਗੁਰੂ ਦਾ ਲੰਗਰ ਅਤੁੱਟ ਵਰਤਿਆਂ ਅਤੇ ਕੁਝ ਸਟਾਲ ਵੀ ਲੱਗੇ ਹੋਏ ਸਨ।  ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਬਹੁਤਾ ਇਕੱਠ ਨਹੀਂ ਜੁੜ ਰਿਹਾ ਸੀ, ਸੰਗਤਾਂ ਗੁਰੂ ਨੂੰ ਨਤਮਸਤਕ ਹੋਣ ਲਈ ਆ ਅਤੇ ਜਾ ਰਹੀਆਂ ਸਨ।

21 ਸੇਵਾਮੁਕਤ ਜੱਜਾਂ ਨੇ CJI ਨੂੰ ਲਿਖੀ…

ਨਵੀਂ ਦਿੱਲੀ, 15 ਅਪ੍ਰੈਲ 2024 – ਸੁਪਰੀਮ ਕੋਰਟ ਅਤੇ ਹਾਈ ਕੋਰਟਾਂ ਦੇ 21 ਸੇਵਾਮੁਕਤ ਜੱਜਾਂ ਨੇ ਸੀਜੇਆਈ ਡੀਵਾਈ ਚੰਦਰਚੂੜ…

ਰਾਹੁਲ ਗਾਂਧੀ ਦੇ ਹੈਲੀਕਾਪਟਰ ਦੀ…

15 ਅਪ੍ਰੈਲ 2024 : ਤਾਮਿਲਨਾਡੂ ਦੇ ਨੀਲਗਿਰੀ…

ਅਰਵਿੰਦ ਕੇਜਰੀਵਾਲ ਨਾਲ ਤਿਹਾੜ ਜੇਲ੍ਹ…

ਨਵੀਂ ਦਿੱਲੀ, 15 ਅਪ੍ਰੈਲ : ਪੰਜਾਬ ਦੇ…

ਰਾਊਸ ਐਵੇਨਿਊ ਅਦਾਲਤ ਨੇ ਕੇਜਰੀਵਾਲ…

ਨਵੀਂ ਦਿੱਲੀ, 15 ਅਪ੍ਰੈਲ 2024- ਦਿੱਲੀ ਸ਼ਰਾਬ…

Listen Live

Subscription Radio Punjab Today

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ ਨੌਜਵਾਨਾਂ ਦੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ ਟੱਕਰ ‘ਚ ਜਾਨ ਗਵਾਉਣ ਵਾਲੇ ਦੋ ਦੋਸਤਾਂ ਦੀਆਂ ਲਾਸ਼ਾਂ ਸ਼ੁੱਕਰਵਾਰ ਨੂੰ ਦਸੂਹਾ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

ਮੰਦਭਾਗੀ ਖਬਰ-ਅਮਰੀਕਾ ‘ਚ ਭਾਰਤੀ ਵਿਦਿਅਰਥੀ…

6 ਅਪ੍ਰੈਲ 2024- ਅਮਰੀਕੀ ਸੂਬੇ ਓਹਾਇਉ ’ਚ…

Our Facebook

Social Counter

  • 39736 posts
  • 0 comments
  • 0 fans