Menu

ਰੇਲਗੱਡੀਆਂ ਦੀ ਆਵਾਜਾਈ ਸ਼ੁਰੂ ਹੋਣ ਨਾਲ ਸਨਅਤਕਾਰਾਂ ਨੂੰ ਮੁੜ ਕਾਰੋਬਾਰ ਚਾਲੂ ਹੋਣ ਦੀ ਉਮੀਦ ਬੱਝੀ

ਸੰਗਰੂਰ, 26 ਨਵੰਬਰ – ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਕਿਸਾਨ ਮਾਰੂ ਖੇਤੀ ਬਿਲਾਂ ਤੋਂ ਸਤਾਏ ਕਿਸਾਨਾਂ ਨੇ ਪਿਛਲੇ ਦੋ ਮਹੀਨੇ ਤੋਂ ਰੇਲਗੱਡੀਆਂ ਦੀ ਆਵਾਜਾਈ ਨੂੰ ਰੋਕ ਰੱਖਿਆ ਸੀ ਜਿਸਦਾ ਅਸਰ ਸਿੱਧੇ ਤੌਰ ਤੇ ਸਨਅਤਕਾਰਾਂ ਦੇ ਕਾਰੋਬਾਰ ਤੇ ਵੀ ਪੈ ਰਿਹਾ ਸੀ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਸੋਚ ਸਦਕਾ ਕਿਸਾਨ ਜੱਥੇਬੰਦੀਆਂ ਵੱਲੋਂ ਰੇਲਵੇ ਪਟੜੀਆਂ ਤੋਂ ਧਰਨੇ ਚੁੱਕਣ ਲਈ ਸਹਿਮਤੀ ਪ੍ਰਗਟਾਉਣ ਤੇ ਰੇਲਗੱਡੀਆਂ ਦੀ ਆਵਾਜਾਈ ਸੁਰੂ ਹੋਣ ਨਾਲ ਸਨਅਤਕਾਰਾਂ ਨੂੰ ਮੁੜ ਕਾਰੋਬਾਰ ਚਾਲੂ ਹੋਣ ਦੀ ਉਮੀਦ ਬੱਝੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਇੰਡੀਸ਼ਟਰੀਅਲ ਚੈਂਬਰ ਸੰਗਰੂਰ ਦੇ ਜ਼ਿਲਾ ਪ੍ਰਧਾਨ ਸ੍ਰੀ ਘਨਸ਼ਿਆਮ ਕਾਂਸਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਸ੍ਰੀ ਕਾਂਸਲ ਨੇ ਕਿਹਾ ਕਿ ਜ਼ਿਲਾ ਸੰਗਰੂਰ ’ਚ ਸਥਿਤ ਰਾਈਸੀਲਾ ਇੰਡਸ਼ਟਰੀਜ਼ ਤੋਂ ਲਗਭਗ 17 ਮੁਲਕਾਂ ਨੂੰ ਜਾਣ ਵਾਲਾ ਤਿਆਰ ਮਾਲ ਦੇਸ਼ ਦੀਆਂ ਵੱਖ ਵੱਖ ਬੰਦਰਗਾਹਾਂ ’ਤੇ ਨਾ ਪਹੁੰਚਣ ਕਾਰਣ ਕਾਫ਼ੀ ਦਿੱਕਤ ਆ ਰਹੀ ਸੀ, ਪਰ ਹੁਣ ਰੇਲਗੱਡੀਆਂ ਦੀ ਆਵਾਜਾਈ ਨਾਲ ਕੱਚੇ ਮਾਲ ਦੀ ਆਮਦ ਅਤੇ ਤਿਆਰ ਮਾਲ ਦੀ ਢੋਅ ਢੁਆਈ ਢੁੱਕਵੇਂ ਢੰਗ ਨਾਲ ਹੋ ਸਕੇਗੀ। ਉਨਾਂ ਕਿਹਾ ਕਿ ਜ਼ਿਲਾ ਸੰਗਰੂਰ ਦੇ ਵੱਖ-ਵੱਖ ਉਦਯੋਗਾਂ ਅੰਦਰ ਕੱਚੇ ਮਾਲ ਕੀ ਘਾਟ ਹੋਣ ਕਾਰਣ ਕਾਰੋਬਾਰ ਦੀ ਸਥਿਤੀ ਠੱਪ ਹੋਣ ਤੇ ਕਗਾਰ ’ਤੇ ਸੀ, ਪਰੰਤੂ ਪੰਜਾਬ ਅੰਦਰ ਮੁੜ ਤੋਂ ਰੇਲਗੱਡੀਆਂ ਚਾਲੂ ਹੋਣ ਨਾਲ ਵਪਾਰੀ ਵਰਗ ਅੰਦਰ ਖੁਸ਼ੀ ਦਾ ਮਾਹੌਲ ਹੈ।
ਉਨਾਂ ਕਿਹਾ ਕਿ ਜ਼ਿਲਾ ਸੰਗਰੂਰ ਦੇ ਵੱਖ-ਵੱਖ ਉਦਯੋਗਿਕ ਯੂਨਿਟਾਂ ’ਤੇ ਪਹੁੰਚਣ ਵਾਲੇ ਕੱਚੇ ਮਾਲ ਦੇ ਕਰੀਬ 400 ਕੰਨਟੇਟਰ ਅੰਮਿਤਸਰ, ਜਲੰਧਰ, ਲੁਧਿਆਣਾ ਅਤੇ ਰਾਜਪੁਰਾ ਦੇ ਵੱਖ-ਵੱਖ ਸਟੇਸ਼ਨਾਂ ਤੇ ਰੁਕੇ ਹੋਏ ਸਨ, ਜਿਹੜੇ ਹੁਣ ਰੇਲਗੱਡੀਆਂ ਦੇ ਚਲਣ ਨਾਲ ਜਲਦ ਉਦਯੋਗਿਕ ਯੂਨਿਟਾਂ ਤੱਕ ਪਹੁੰਚ ਸਕਣਗੇ ਅਤੇ ਕਾਰੋਬਾਰ ਮੁੜ ਲੀਹਾਂ ਤੇ ਆਵੇਗਾ। ਉਨਾਂ ਦੱਸਿਆ ਕਿ ਯਾਤਰੂ ਰੇਲਗੱਡੀਆਂ ਚਲਣ ਨਾਲ ਦੂਜੇ ਰਾਜਾਂ ਤੋਂ ਆਉਣ ਵਾਲੀ ਲੇਬਰ (ਮਜ਼ਦੂਰ) ਉਦਯੋਗਾਂ ’ਚ ਕੰਮ ਕਰਨ ਲਈ ਪਹੁੰਚ ਸਕੇਗੀ। ਉਨਾਂ ਕਿਹਾ ਕਿ ਜ਼ਿਲਾ ਸੰਗਰੂਰ ਵਿਖੇ ਰੇਲ ਗੱਡੀਆਂ ਬੰਦ ਹੋਣ ਨਾਲ ਮਾਲ ਨਾ ਆਉਣ ਅਤੇ ਜਾਣ ਕਾਰਣ ਕਰੀਬ 4 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਸਨਅਤਕਾਰਾਂ ਨੂੰ ਝੱਲਣਾ ਪਿਆ ਹੈ, ਜਿਸਦੇ ਵਿੱਚੋਂ 1800 ਕਰੋੜ ਰੁਪਏ ਦਾ ਨੂਕਸਾਨ ਜ਼ਿਲੇ ’ਚ ਆਉਣ ਵਾਲੇ ਮਾਲ ਅਤੇ 2200 ਕਰੋੜ ਰੁਪਏ ਦਾ ਨੁਕਸਾਨ ਤਿਆਰ ਮਾਲ ਬਾਹਰ ਨਾ ਭੇਜ ਸਕਣ ਕਾਰਣ ਹੋਇਆ ਹੈ।
ਉਨਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਰੇਲਗੱਡੀਆਂ ਦੀ ਬਹਾਲੀ ਲਈ ਲਗਾਤਾਰ ਕੇਂਦਰ ਸਰਕਾਰ ਅਤੇ ਕਿਸਾਨ ਜੱਥੇਬੰਦੀਆਂ ਨਾਲ ਗੱਲਬਾਤ ਕਰਕੇ ਸੂਬੇ ਦੇ ਹੱਕ ’ਚ ਆਵਾਜ਼ ਬੁਲੰਦ ਕੀਤੀ ਹੈ, ਜਿਸਦੇ ਲਈ ਜ਼ਿਲਾ ਸੰਗਰੂਰ ਦੇ ਉਦਯੋਗਪਤੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਕਿਸਾਨ ਜੱਥੇਬੰਦੀਆਂ ਦਾ ਧੰਨਵਾਦ ਕਰਦੇ ਹਨ।

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ ਲੈ ਕੇ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਵਿਚਾਲੇ ਮੰਗਲਸੂਤਰ ਅਤੇ ਜਾਇਦਾਦ ਦਾ…

ਡਿਬਰੂਗੜ੍ਹ ਜੇਲ੍ਹ ‘ਚੋਂ ਲੋਕ ਸਭਾ…

24 ਅਪ੍ਰੈਲ 2024-: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 24 ਅਪ੍ਰੈਲ 2024 : ਦਿੱਲੀ…

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39908 posts
  • 0 comments
  • 0 fans