Menu

ਫਰਿਜ਼ਨੋ ਖੇਤਰ ‘ਚ ਤਿੰਨ ਦਿਨਾਂ ਦੌਰਾਨ 2,100 ਤੋਂ ਵੱਧ ਕੋਰੋਨਾਂ ਦੇ ਨਵੇਂ ਕੇਸ ਆਏ ਸਾਹਮਣੇ

ਫਰਿਜ਼ਨੋ (ਕੈਲੀਫੋਰਨੀਆਂ), 25 ਨਵੰਬਰ(ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੇ ਸੂਬੇ ਕੈਲੀਫੋਰਨੀਆਂ ਵਿੱਚ ਕੋਰੋਨਾਂ ਵਾਇਰਸ ਦੀ ਲਾਗ ਦਾ ਪ੍ਰਸਾਰ ਜਾਰੀ ਹੈ। ਇਸਦੇ ਫਰਿਜ਼ਨੋ ਖੇਤਰ ਵਿੱਚ ਵੀ ਇਹ ਵਾਧਾ ਹੋ ਰਿਹਾ ਹੈ। ਪਿਛਲੇ ਹਫਤੇ ਦੇ ਸ਼ਨੀਵਾਰ, ਐਤਵਾਰ ਅਤੇ ਸੋਮਵਾਰ ਨੂੰ ਹਰ ਦਿਨ ਘੱਟੋ ਘੱਟ 300 ਕੇਸਾਂ ਦੇ ਨਾਲ ਇਕ ਹਜ਼ਾਰ ਤੋਂ ਵੱਧ ਨਵੇਂ ਕੋਰੋਨਾਂ ਵਾਇਰਸ ਦੇ ਸੰਕਰਮਣ ਹੋਏ ਹਨ। ਫਰਿਜ਼ਨੋ ਤੋਂ ਇਲਾਵਾ ਕਿੰਗਜ਼, ਮਡੇਰਾ, ਮਰੀਪੋਸਾ, ਮਰਸਡੀ ਅਤੇ ਤੁਲਾਰੇ ਕਾਉਂਟੀਜ਼ ਨੇ ਸ਼ੁੱਕਰਵਾਰ ਤੋਂ ਸਮੂਹਿਕ ਰੂਪ ਵਿੱਚ ਤਕਰੀਬਨ 2,200 ਨਵੇਂ ਕੇਸ ਦਰਜ ਕੀਤੇ ਹਨ ਜਿਨ੍ਹਾਂ ਵਿਚ ਸੋਮਵਾਰ ਨੂੰ 1,270 ਤੋਂ ਵੱਧ ਕੇਸ਼ ਸ਼ਾਮਲ ਹਨ ਜਦਕਿ ਕਈ ਕਾਉਂਟੀਆਂ ਨੇ ਸੋਮਵਾਰ ਤੱਕ ਹਫਤੇ ਦੇ ਅੰਤ ਵਿੱਚ ਅਪਡੇਟਾਂ ਜ਼ਾਰੀ ਨਹੀਂ ਕੀਤੀਆਂ ਹਨ। ਫਰਿਜ਼ਨੋ ਕਾਉਂਟੀ ਲਈ, ਕੈਲੀਫੋਰਨੀਆਂ ਦੇ ਜਨ ਸਿਹਤ ਵਿਭਾਗ ਨੇ ਸੋਮਵਾਰ ਨੂੰ ਰਿਪੋਰਟ ਦਿੱਤੀ ਕਿ ਇੱਥੇ ਸ਼ਨੀਵਾਰ ਨੂੰ 357 ਅਤੇ ਐਤਵਾਰ ਨੂੰ 338 ਕੇਸਾਂ ਦੇ ਖੁਲਾਸੇ ਤੋਂ ਬਾਅਦ 342 ਨਵੇਂ ਕੇਸਾਂ ਲਈ ਸਕਾਰਾਤਮਕ ਟੈਸਟ ਦੇ ਨਤੀਜੇ ਪ੍ਰਾਪਤ ਹੋਏ ਹਨ।ਜਿਸ ਦੇ ਨਤੀਜੇ ਵਜੋਂ ਸ਼ੁੱਕਰਵਾਰ ਤੋਂ ਕੁੱਲ 1,037 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਇਹਨਾਂ ਨਾਲ ਅਗਸਤ ਦੇ ਅੱਧ ਤੋਂ ਬਾਅਦ ਪਹਿਲੀ ਵਾਰ ਫਰਿਜ਼ਨੋ  ਨੇ ਲਗਾਤਾਰ ਤਿੰਨ ਦਿਨ 300 ਤੋਂ ਵੱਧ ਨਵੇਂ ਲਾਗ ਦੇ ਮਰੀਜ਼ਾਂ ਨੂੰ ਦਰਜ਼ ਕੀਤਾ ਹੈ। ਇਸਦੇ ਨਾਲ ਹੀ ਫਰਿਜ਼ਨੋ ਦੇ ਹਸਪਤਾਲਾਂ ਵਿੱਚ ਇਲਾਜ ਕੀਤੇ ਜਾ ਰਹੇ ਮਰੀਜ਼ਾਂ ਦੀ ਗਿਣਤੀ ਵੀ ਪਿਛਲੇ ਦੋ ਹਫ਼ਤਿਆਂ ਵਿੱਚ ਦੁੱਗਣੀ ਤੋਂ ਵੀ ਵੱਧ ਹੋ ਗਈ ਹੈ ਜਿਸ ਅਨੁਸਾਰ ਐਤਵਾਰ ਨੂੰ 232 ਪੁਸ਼ਟੀ ਕੀਤੇ ਕੇਸ ਹਸਪਤਾਲ ਵਿੱਚ ਸਨ, ਜਿਨ੍ਹਾਂ ਵਿੱਚ 34 ਆਈ ਸੀ ਯੂ ਵਿੱਚ ਸਨ ਜਦਕਿ ਦੋ ਹਫ਼ਤੇ ਪਹਿਲਾਂ ਇਹ ਗਿਣਤੀ 109 ਸੀ ਜਿਨ੍ਹਾਂ ਵਿੱਚੋਂ 26  ਇੰਟੈਂਸਿਵ ਕੇਅਰ ਯੂਨਿਟ ਵਿੱਚ ਇਲਾਜ ਅਧੀਨ ਸਨ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans