Menu

ਫਰਿਜ਼ਨੋ ਵਾਸੀਆਂ ਨੇ ਕੋਰੋਨਾਂ ਵਾਇਰਸ ਕਰਫਿਊ ਦਾ ਕੀਤਾ ਵਿਰੋਧ

ਫਰਿਜ਼ਨੋ (ਕੈਲੀਫੋਰਨੀਆਂ), 23 ਨਵੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਕੋਰੋਨਾਂ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਦੁਆਰਾ ਲਾਗੂ ਕੀਤੇ ਗਏ ਰਾਤ ਦੇ ਕਰਫਿਊ ਦਾ ਕੈਲੀਫੋਰਨੀਆਂ ਵਾਸੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਸੂਬੇ ਦੇ ਖੇਤਰ ਫਰਿਜ਼ਨੋ ਵਿੱਚ ਦੇ ਨਵੇਂ ਕਰਫਿਊ ਦੀ ਪਹਿਲੀ ਰਾਤ ਨੂੰ, ਲਗਭਗ 50 ਫਰਿਜ਼ਨੋ ਪ੍ਰਦਰਸ਼ਨਕਾਰੀਆਂ ਦਾ ਸਮੂਹ ਸ਼ਨੀਵਾਰ  ਰਾਤ 10 ਵਜੇ ਨਵੇਂ ਆਰਡਰ ਦੀ ਉਲੰਘਣਾ ਕਰਨ ਲਈ ਜਾਣਬੁੱਝ ਕੇ ਇਕੱਠਾ ਹੋਇਆ।
ਗਵਰਨ ਗੈਵਿਨ ਨਿਊਸਮ ਨੇ ਵੀਰਵਾਰ ਨੂੰ ਜਿਆਦਾ ਲਾਗ ਦੇ ਅਸਰ ਵਾਲੇ ਜਾਮਨੀ ਰੰਗ ਦੇ ਵੱਧ ਖਤਰੇ ਵਾਲੇ ਖੇਤਰ ਜਿਹਨਾਂ ਵਿੱਚ ਫਰਿਜ਼ਨੋ ਵੀ ਸ਼ਾਮਿਲ ਹੈ ਨੂੰ ਰਾਤ ਦੇ ਕਰਫਿਊ ਅਧੀਨ ਕੀਤਾ ਸੀ। ਜਿਸ ਵਿੱਚ ਰਾਤ 10 ਵਜੇ ਤੋਂ ਸਵੇਰ ਦੇ 5 ਵਜੇ ਤੱਕ ਗੈਰ ਜਰੂਰੀ ਕੰਮਾਂ ਲਈ ਇਕੱਠ ਕਰਨ ‘ਤੇ ਰੋਕ ਲਗਾਈ ਗਈ ਸੀ। ਫਿਰ ਵੀ ਇਹ ਪ੍ਰਦਰਸ਼ਨਕਾਰੀ  ਬਲੈਕ ਸਟੋਨ ਅਤੇ ਸ਼ਾਅ ਐਵੀਨਿਊ  ‘ਤੇ ਇਕੱਠੇ ਹੋਏ ਸਨ। ਇਹਨਾਂ ਅਨੁਸਾਰ ਤਾਜ਼ਾ ਪਾਬੰਦੀ ਵਾਲੇ ਆਦੇਸ਼ ਦੀ ਪਾਲਣਾ ਕਰਨ ਦੀ ਕੋਈ ਵਜ੍ਹਾ ਨਹੀਂ ਹੈ।ਇਸ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਏ ਵਾਸੀਆਂ ਅਨੁਸਾਰ ਉਹ ਆਪਣੀ ਮਰਜ਼ੀ ਨਾਲ ਕਿਤੇ ਵੀ ਜਾ ਸਕਦੇ ਹਨ ਅਤੇ ਇਹ ਜਰੂਰੀ ਨਹੀਂ ਹੈ ਕਿ ਸਾਨੂੰ ਆਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ ਅਤੇ ਸਰਕਾਰ ਦੁਆਰਾ ਲਗਾਏ ਗਏ ਹੋਰ ਕਰਫਿਊ ਕਾਰਨ  ਅਰਥ ਵਿਵਸਥਾ ਹੋਰ ਕਮਜ਼ੋਰ ਹੋ ਜਾਵੇਗੀ। ਇਸਦੇ ਇਲਾਵਾ ਇੱਕ ਪ੍ਰਦਰਸ਼ਨਕਾਰੀ ਹਾਰਡਿਨ ਨੇ ਕਿਹਾ ਕਿ  ਲੋਕ ਪਾਬੰਦੀਆਂ ਤੋਂ  ਤੰਗ ਆ ਚੁੱਕੇ ਹਨ ਅਤੇ ਆਪਣੇ ਘਰਾਂ ਵਿਚ ਬੰਦ ਹੋ ਕੇ ਥੱਕ ਗਏ ਹਨ।ਲੋਕਾਂ ਕੋਲ ਸੰਯੁਕਤ ਰਾਜ ਦੇ ਨਾਗਰਿਕ ਬਣਨ ਦੇ ਸਾਰੇ ਅਧਿਕਾਰ ਹਨ ਇਸ ਲਈ ਉਹ ਨਿਊਸਮ ਦੇ ਆਦੇਸ਼ ਦੀ ਪਾਲਣਾ ਨਹੀਂ ਕਰਨਗੇ। ਫਰਿਜ਼ਨੋ ਦਾ ਇਹ ਕਰਫਿਊ ਵਿਰੋਧੀ ਪ੍ਰਦਰਸ਼ਨ ਬਹੁਤ ਸਾਰੇ ਲੋਕਾਂ ਦੇ ਚਲੇ ਜਾਣ ਤੋਂ ਪਹਿਲਾਂ ਇੱਕ ਘੰਟਾ ਜਾਰੀ ਰਿਹਾ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39934 posts
  • 0 comments
  • 0 fans