Menu

ਟਰੰਪ ਟੀਮ ਨੇ ਜਾਰਜੀਆ ਵਿੱਚ ਮੁੜ ਵੋਟਾਂ ਗਿਣਨ ਦੀ ਕੀਤੀ ਬੇਨਤੀ

ਫਰਿਜ਼ਨੋ (ਕੈਲੀਫੋਰਨੀਆਂ), 23 ਨਵੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਨੇ 12,000 ਤੋਂ ਵੱਧ ਵੋਟਾਂ ਨਾਲ ਜਾਰਜੀਆ ਸੂਬੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਪਰ ਟਰੰਪ ਦੀ ਮੁਹਿੰਮ ਨੇ ਸ਼ਨੀਵਾਰ ਰਾਤ ਨੂੰ ਇਸ ਜਿੱਤ ‘ਤੇ ਸ਼ੰਕਾ ਪ੍ਰਗਟ ਕਰਦਿਆਂ ਜਾਰਜੀਆ ਵਿੱਚ ਮੁੜ ਵੋਟਾਂ ਗਿਣਨ ਦੀ ਬੇਨਤੀ ਕੀਤੀ ਹੈ। ਜਾਰਜੀਆ ਦੇ ਸੈਕਟਰੀ ਆਫ ਸਟੇਟ ਬ੍ਰੈਡ ਰਾਫੇਂਸਪੇਰਗਰ ਅਤੇ ਗਵਰਨਰ ਬ੍ਰਾਇਨ ਕੈਂਪ, ਦੋਵੇਂ ਰਿਪਬਲਿਕਨ ਹਨ ਅਤੇ ਪਹਿਲਾਂ ਹੀ ਚੋਣ ਨਤੀਜਿਆਂ ਦੀ ਤਸਦੀਕ ਕਰ ਚੁੱਕੇ ਹਨ।  ਜਾਰਜੀਆ ਪ੍ਰਾਂਤ ਜੇਕਰ ਜਿੱਤ ਦਾ ਅੰਤਰ .5 ਪ੍ਰਤੀਸ਼ਤ ਦੇ ਅੰਦਰ ਹੈ ਤਾਂ ਕਿਸੇ ਵੀ ਉਮੀਦਵਾਰ ਨੂੰ ਵੋਟਾਂ ਦੀ ਗਿਣਤੀ ਦੁਬਾਰਾ ਕਰਵਾਉਣ ਲਈ ਬੇਨਤੀ ਕਰਨ ਦੀ ਆਗਿਆ ਦਿੰਦਾ ਹੈ  ਜਦਕਿ ਬਾਈਡੇਨ .2%. ਦੇ ਥੋੜੇ ਜਿਹੇ ਫਰਕ ਨਾਲ ਜਿੱਤੇ ਹਨ। ਇਸ ਸੰਬੰਧੀ ਹੁਣ ਟਰੰਪ ਦੀ ਮੁਹਿੰਮ ਨੇ ਸ਼ਨੀਵਾਰ ਨੂੰ ਦੁਬਾਰਾ ਗਿਣਤੀ ਦੀ ਬੇਨਤੀ ਵਿੱਚ ਦਸਤਖਤ ਮੈਚਿੰਗ ਅਤੇ ਹੋਰ ਮਹੱਤਵਪੂਰਣ ਸੁਰੱਖਿਆ ਨੂੰ ਸ਼ਾਮਿਲ ਕਰਨ ‘ਤੇ ਜ਼ੋਰ ਦਿੱਤਾ ਹੈ। ਹਫਤੇ ਦੇ ਸ਼ੁਰੂ ਵਿਚ ਜਾਰਜੀਆ ਨੇ ਪਹਿਲਾਂ ਹੀ ਰਾਫੇਂਸਪੇਰਗਰ ਦੇ ਕਹਿਣ ‘ਤੇ ਰਾਜ ਦੇ ਸਾਰੇ ਬੈਲਟਾਂ ਦੀ ਦੁਬਾਰਾ ਇਕ ਵਾਰ ਪੂਰੀ ਹੱਥ ਗਿਣਤੀ ਕੀਤੀ ਸੀ ਜਿਸ ਦੌਰਾਨ  ਵੱਖ-ਵੱਖ ਕਾਉਂਟੀਆਂ ਵਿਚ ਕਈ ਮੈਮੋਰੀ ਕਾਰਡ ਮਿਲੇ ਸਨ ਜਿਨ੍ਹਾਂ ਵਿਚ ਵੋਟਾਂ ਸਨ ,ਜਿਨ੍ਹਾਂ ਦੀ ਸ਼ੁਰੂਆਤੀ ਗਿਣਤੀ ਵਿਚ ਰਿਪੋਰਟ ਨਹੀਂ ਕੀਤੀ ਗਈ ਸੀ।ਰਾਸ਼ਟਰਪਤੀ ਟਰੰਪ ਨੇ ਕਈਂ ਮੌਕਿਆਂ ਤੇ ਬਿਨਾਂ ਕਿਸੇ ਸਬੂਤ ਦੇ ਦਾਅਵਾ ਕੀਤਾ ਹੈ ਕਿ ਜਾਰਜੀਆ ਰਾਜ ਵਿੱਚ ਹਜ਼ਾਰਾਂ ਮਨਜ਼ੂਰਸ਼ੁਦਾ ਬੈਲਟਾਂ ਦੇ ਦਸਤਖਤ ਸਹੀ ਢੰਗ ਨਾਲ ਨਹੀਂ ਸਨ। ਜਦਕਿ ਜਾਰਜੀਆ ਦੇ ਸੈਕਟਰੀ ਆਫ ਸਟੇਟ ਦੇ ਦਫਤਰ ਨੇ ਕਿਹਾ ਹੈ ਕਿ ਇਸ ਪ੍ਰਕਿਰਿਆ ਵਿਚ ਹਸਤਾਖਰਾਂ ਦਾ ਮੇਲ ਹੋਣਾ ਸੰਭਵ ਨਹੀਂ ਹੈ।ਟਰੰਪ ਦੀ ਮੁਹਿੰਮ ਦੁਆਰਾ ਕੀਤੀ ਬੇਨਤੀ ਵਿੱਚ ਦੁਬਾਰਾ ਗਿਣਤੀ ਮਸ਼ੀਨ ਰਾਹੀਂ ਹੋਵੇਗੀ। ਜਿਕਰਯੋਗ ਹੈ ਕਿ ਜਾਰਜੀਆ ਉਹਨਾਂ ਪੰਜਾਂ ਰਾਜਾਂ ਵਿੱਚੋਂ ਇੱਕ ਹੈ ਜਿੱਥੇ 1992 ਵਿੱਚ ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਦੁਆਰਾ ਜਿੱਤਣ ਤੋਂ ਬਾਅਦ ਰਾਜ ਨੇ ਵ੍ਹਾਈਟ ਹਾਊਸ ਵਿੱਚ ਕਿਸੇ ਡੈਮੋਕਰੇਟ ਭੇਜਣ ਲਈ ਵੋਟ ਨਹੀਂ ਦਿੱਤੀ ਹੈ।

Listen Live

Subscription Radio Punjab Today

Our Facebook

Social Counter

  • 18549 posts
  • 1 comments
  • 0 fans

Log In