Menu

ਕੈਲੀਫੋਰਨੀਆਂ ਦੀਆਂ ਜੇਲ੍ਹਾਂ ਵਿੱਚ ਘਟੇ ਕੈਦੀ, 5 ਜੇਲ੍ਹਾਂ ਨੂੰ ਬੰਦ ਕਰਨ ਦੀ ਮੰਗ

ਕੈਲੀਫੋਰਨੀਆਂ, 21  ਨਵੰਬਰ( ਗੁਰਿੰਦਰਜੀਤ ਨੀਟਾ ਮਾਛੀਕੇ)- ਕੈਲੀਫੋਰਨੀਆ ਦੇ ਲੈਜਿਸਟੇਟਿਵ ਐਨਾਲਿਸਟ ਆਫਿਸ ਨੇ ਸਿਫਾਰਸ਼ ਕੀਤੀ ਹੈ ਕਿ ਰਾਜ ਵਿੱਚ ਕੈਦੀਆਂ ਦੀ ਗਿਣਤੀ ਘੱਟ ਹੋਣ ਤੇ ਆਰਥਿਕ  ਬੱਚਤ ਹਾਸਿਲ ਕਰਨ ਲਈ ਰਾਜ ਵਿੱਚ ਜੇਲ੍ਹਾਂ ਬੰਦ ਕਰਨੀਆਂ ਚਾਹੀਦੀਆਂ ਹਨ। ਇੱਕ ਰਿਪੋਰਟ ਅਨੁਸਾਰ  ਪੰਜ ਬਾਲਗ ਜੇਲ੍ਹਾਂ ਨੂੰ ਬੰਦ ਕਰਨ ਨਾਲ 2025 ਤੱਕ ਰਾਜ ਨੂੰ ਹਰ ਸਾਲ 1.5 ਬਿਲੀਅਨ ਡਾਲਰ ਦੀ ਬੱਚਤ ਹੋਵੇਗੀ। ਕੈਦੀ ਆਬਾਦੀ ਦੇ ਅੰਕੜਿਆਂ ਦੇ ਅਧਾਰ ‘ਤੇ ਇਹ ਸਿਫਾਰਸ਼ ਇਸ ਸਾਲ ਦੇ ਸ਼ੁਰੂ ਵਿਚ ਗਵਰਨਰ ਗੈਵਿਨ ਨਿਊਸਮ ਦੇ ਦੋ ਰਾਜ ਜੇਲ੍ਹਾਂ ਨੂੰ ਬੰਦ ਕਰਨ ਦੀ ਯੋਜਨਾ ਦੇ ਐਲਾਨ ਤੋਂ ਬਾਅਦ ਆਈ ਹੈ।ਇਹਨਾਂ ਵਿੱਚ ਇੱਕ ਟ੍ਰੇਸੀ ਦੀ ਡੀਯੂਲ ਵੋਕੇਸ਼ਨਲ ਸੰਸਥਾ ਹੈ, ਜਿਸ ਨੂੰ ਸੁਧਾਰ ਵਿਭਾਗ ਸਤੰਬਰ ਵਿਚ ਬੰਦ ਕਰਨ ਦੀ ਯੋਜਨਾ ਬਣਾ ਰਿਹਾ ਹੈ। ਰਾਜ ਦੀਆਂ 35 ਜੇਲ੍ਹਾਂ ਵਿਚ ਕੋਰੋਨਾਂ ਵਾਇਰਸ ਦੇ ਆਉਣ ਨਾਲ 21% ਕੈਦੀ ਘਟੇ ਹਨ ।ਇੱਕ ਰਿਪੋਰਟ ਅਨੁਸਾਰ ਅਕਤੂਬਰ ਦੇ ਅਖੀਰ ਤੱਕ ਕੈਦੀਆਂ ਦੀ ਗਿਣਤੀ ਘਟ ਕੇ 97,700  ਹੋ ਗਈ ਸੀ, ਕਿਉਂਕਿ ਸੁਧਾਰ ਵਿਭਾਗ ਨੇ ਲਗਭੱਗ 25000 ਅਹਿੰਸਕ ਕੈਦੀਆਂ ਨੂੰ ਰਿਹਾ ਕੀਤਾ ਹੈ ਜਦਕਿ ਮਹਾਂਮਾਰੀ ਦੇ ਦੌਰਾਨ ਅਪਰਾਧ ਵਿੱਚ ਵੀ ਗਿਰਾਵਟ ਆਈ ਹੈ। ਰਾਜ ਜੇਲ੍ਹ ਸੁਧਾਰਾਂ ‘ਤੇ ਪ੍ਰਤੀ ਸਾਲ  16 ਬਿਲੀਅਨ ਡਾਲਰ ਖਰਚ ਕਰਦਾ ਹੈ ਅਤੇ ਇਸ ਸਾਲ ਸੁਧਾਰ ਅਤੇ ਮੁੜ ਵਸੇਬੇ ਵਿਭਾਗ ਦਾ ਬਜ਼ਟ 13.4 ਬਿਲੀਅਨ ਡਾਲਰ ਹੈ।ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬਿਨਾਂ ਕਿਸੇ ਤਬਦੀਲੀ ਦੇ ਰਾਜ ਦਾ ਜੇਲ੍ਹ ਪ੍ਰਤੀ ਖਰਚਾ ਵੱਧਦਾ ਰਹੇਗਾ, ਜੋ ਕਿ ਵੱਡੇ ਪੱਧਰ ‘ਤੇ ਕਰਮਚਾਰੀਆਂ ਦੇ ਮੁਆਵਜ਼ੇ ਦੇ ਖਰਚਿਆਂ ਦੁਆਰਾ ਚਲਾਇਆ ਜਾਂਦਾ ਹੈ।ਇੱਕ ਜੇਲ੍ਹ ਸੰਸਥਾ ਨੂੰ ਬੰਦ ਕਰਨਾ ਸਿਸਟਮ ਦੇ ਅੰਦਰ ਬਹੁਤ ਸਾਰਾ ਪੈਸਾ ਬਚਾਉਣ ਦੇ ਕੁੱਝ ਤਰੀਕਿਆਂ ਵਿੱਚੋਂ ਇੱਕ ਹੈ। ਰਾਜ ਦੁਆਰਾ ਜਾਰੀ ਕੀਤੇ ਗਏ ਇੱਕ ਅਧਿਐਨ ਅਨੁਸਾਰ 12 ਸਭ ਤੋਂ ਪੁਰਾਣੀਆਂ ਜੇਲ੍ਹਾਂ ਨੂੰ 11 ਬਿਲੀਅਨ ਡਾਲਰ ਦੀ ਮੁਰੰਮਤ ਦੀ ਜ਼ਰੂਰਤ ਹੈ, ਜਦੋਂ ਕਿ ਬਾਕੀ 22 ਜੇਲ੍ਹਾਂ ਨੂੰ 8 ਬਿਲੀਅਨ ਡਾਲਰ ਦੇ ਕੰਮ ਦੀ ਜ਼ਰੂਰਤ ਹੈ।

ਨਦੀ ‘ਚ ਪਲਟੀ ਸਕੂਲੀ ਬੱਚਿਆਂ ਨਾਲ ਭਰੀ…

ਸ੍ਰੀਨਗਰ, 16 ਅਪ੍ਰੈਲ 2024 : ਸ੍ਰੀਨਗਰ ਦੇ ਗੰਦਬਲ ਇਲਾਕੇ ਵਿੱਚ ਬੀਬੀ ਕੈਂਟ ਆਰਮੀ ਹੈੱਡਕੁਆਰਟਰ ਨੇੜੇ ਜੇਹਲਮ ਨਦੀ ਵਿੱਚ ਸਕੂਲੀ…

ਅਜੇ ਵੀ ਜਿਊਂਦਾ ਹੈ ਭਾਰਤੀ…

ਲਾਹੌਰ, 16 ਅਪ੍ਰੈਲ 2024 –  ਮੌਤ ਦੀ…

21 ਸੇਵਾਮੁਕਤ ਜੱਜਾਂ ਨੇ CJI…

ਨਵੀਂ ਦਿੱਲੀ, 15 ਅਪ੍ਰੈਲ 2024 – ਸੁਪਰੀਮ…

ਰਾਹੁਲ ਗਾਂਧੀ ਦੇ ਹੈਲੀਕਾਪਟਰ ਦੀ…

15 ਅਪ੍ਰੈਲ 2024 : ਤਾਮਿਲਨਾਡੂ ਦੇ ਨੀਲਗਿਰੀ…

Listen Live

Subscription Radio Punjab Today

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ ਨੌਜਵਾਨਾਂ ਦੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ ਟੱਕਰ ‘ਚ ਜਾਨ ਗਵਾਉਣ ਵਾਲੇ ਦੋ ਦੋਸਤਾਂ ਦੀਆਂ ਲਾਸ਼ਾਂ ਸ਼ੁੱਕਰਵਾਰ ਨੂੰ ਦਸੂਹਾ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

ਮੰਦਭਾਗੀ ਖਬਰ-ਅਮਰੀਕਾ ‘ਚ ਭਾਰਤੀ ਵਿਦਿਅਰਥੀ…

6 ਅਪ੍ਰੈਲ 2024- ਅਮਰੀਕੀ ਸੂਬੇ ਓਹਾਇਉ ’ਚ…

Our Facebook

Social Counter

  • 39745 posts
  • 0 comments
  • 0 fans