Menu

ਪੈਂਟਾਗਨ ਅਫਗਾਨਿਸਤਾਨ ਅਤੇ ਇਰਾਕ ਵਿਚ ਘਟਾਵੇਗਾ ਅਮਰੀਕੀ ਫੌਜ ਦੀ ਗਿਣਤੀ

ਕੈਲੀਫੋਰਨੀਆਂ  19  ਨਵੰਬਰ( ਗੁਰਿੰਦਰਜੀਤ ਨੀਟਾ ਮਾਛੀਕੇ) –  ਪੈਂਟਾਗਨ ਅਫਗਾਨਿਸਤਾਨ ਅਤੇ ਇਰਾਕ ਵਿਚ ਫੌਜਾਂ ਦੀ ਗਿਣਤੀ ਘਟਾ ਕੇ ਰਿਹਾ ਹੈ। ਇਸ ਦੀ ਜਾਣਕਾਰੀ ਪੈਟਾਗਨ ਵਿੱਚ ਰੱਖਿਆ ਅਧਿਕਾਰੀ ਕ੍ਰਿਸਟੋਫਰ ਮਿਲਰ ਦੁਆਰਾ ਮੰਗਲਵਾਰ ਨੂੰ ਦਿੱਤੀ ਗਈ। ਜਾਣਕਾਰੀ ਅਨੁਸਾਰ ਅਫਗਾਨਿਸਤਾਨ ਵਿਚ ਲਗਭਗ 2,000 ਅਤੇ ਇਰਾਕ ਵਿਚ 500 ਤੱਕ ਦੀ ਗਿਰਾਵਟ ਕੀਤੀ ਜਾਵੇਗੀ। ਵਿਭਾਗ ਦਾ ਇਹ ਫੈਸਲਾ ਰਾਸ਼ਟਰਪਤੀ ਟਰੰਪ ਰਾਹੀਂ ਸਾਬਕਾ ਰੱਖਿਆ ਸੱਕਤਰ ਮਾਰਕ ਐਸਪਰ ਨੂੰ ਬਰਖਾਸਤ ਕਰਕੇ ਉਸਦੀ ਜਗ੍ਹਾ ਕ੍ਰਿਸਟੋਫਰ ਮਿਲਰ ਨੂੰ ਲਗਾਉਣ ਦੇ ਬਾਅਦ ਆਇਆ ਹੈ। ਟਰੰਪ ਨੇ ਲੰਮੇ ਸਮੇਂ ਤੋਂ ਮੱਧ ਪੂਰਬ ਵਿੱਚ ਫੌਜਾਂ ਦੀ ਗਿਣਤੀ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ।  ਸੈਨਿਕਾਂ ਦੀ ਕਟੌਤੀ ਦੀ ਪ੍ਰਭਾਵੀ ਤਾਰੀਖ, 15 ਜਨਵਰੀ ਜੋ ਕਿ ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਦੇ ਅਹੁਦੇ ਦੀ ਸਹੁੰ ਚੁੱਕਣ ਤੋਂ ਸਿਰਫ ਪੰਜ ਦਿਨ ਪਹਿਲਾਂ ਤੈਅ ਕੀਤੀ ਗਈ ਹੈ।ਇੱਕ ਅਧਿਕਾਰੀ ਨੇ ਇਸ ਫੈਸਲੇ ਨੂੰ ਪੈਂਟਾਗਨ ਦੇ ਰਾਜਨੀਤਿਕ ਤੌਰ ‘ਤੇ ਨਿਯੁਕਤ ਕੀਤੇ ਗਏ ਅਧਿਕਾਰੀਆਂ ਦੁਆਰਾ ਲਏ ਗਏ ਰਾਜਨੀਤਿਕ ਪ੍ਰਭਾਵ ਦੇ ਫੈਸਲੇ ਵਜੋਂ ਦਰਸਾਇਆ ਹੈ। ਇਸ ਸੰਬੰਧੀ ਹਫਤੇ ਦੇ ਅਖੀਰ ਵਿੱਚ ਮਿਲਰ ਨੇ ਰੱਖਿਆ ਵਿਭਾਗ ਦੇ ਕਰਮਚਾਰੀਆਂ ਨੂੰ ਦੱਸਿਆ ਕਿ ਇਸ ਕਾਰਵਾਈ ਨਾਲ ਉਹ ਇਹਨਾਂ ਖੇਤਰਾਂ ਵਿੱਚ ਮੌਜੂਦਾ ਯੁੱਧ ਨੂੰ ਜ਼ਿੰਮੇਵਾਰ  ਢੰਗ ਨਾਲ ਖਤਮ ਕਰਨਾ ਚਾਹੁੰਦੇ ਹਨ।ਇਸਦੇ ਨਾਲ ਹੀ ਇਹਨਾਂ ਸੈਨਿਕਾਂ ਦੀ ਮਈ ਤੱਕ ਘਰ ਵਾਪਸੀ ਦੀ ਉਮੀਦ ਹੈ।

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39943 posts
  • 0 comments
  • 0 fans