Menu

ਐਫ ਡੀ ਏ ਨੇ ਘਰੇਲੂ ਰੈਪਿਡ ਕੋਰੋਨਾਂ ਵਾਇਰਸ ਟੈਸਟ ਲਈ ਦਿੱਤੀ ਮਨਜ਼ੂਰੀ

ਕੈਲੀਫੋਰਨੀਆਂ  19  ਨਵੰਬਰ( ਗੁਰਿੰਦਰਜੀਤ ਨੀਟਾ ਮਾਛੀਕੇ  ) – ਕੋਰੋਨਾਂ ਵਾਇਰਸ ਤੋਂ ਬਚਾਅ ਲਈ ਇਸਦੀ ਲਾਗ ਦਾ ਟੈਸਟ ਹੋਣਾ ਬਹੁਤ ਜਰੂਰੀ ਹੈ ਪਰ ਕਈ ਲੋਕ ਕਿਸੇ ਕਾਰਨ ਕਰਕੇ ਇਸ ਦਾ ਟੈਸਟ ਕਰਵਾਉਣ ਤੋਂ ਵਾਂਝੇ ਰਹਿ ਜਾਂਦੇ ਹਨ। ਪਰ ਹੁਣ ਐਮਰਜੈਂਸੀ ਹਾਲਤਾਂ ਨੂੰ ਵੇਖਦੇ ਹੋਏ ਸੰਯੁਕਤ ਰਾਜ ਨੇ ਮੰਗਲਵਾਰ ਨੂੰ ਪਹਿਲੇ ਤੇਜ਼ ਕੋਰੋਨਾਂ ਵਾਇਰਸ ਟੈਸਟ ਦੀ ਐਮਰਜੈਂਸੀ ਵਰਤੋਂ ਦੀ ਆਗਿਆ ਦਿੱਤੀ ਹੈ ਜਿਹੜੀ ਕਿ ਘਰ ਵਿੱਚ ਹੀ ਕੀਤੀ ਜਾ ਸਕਦੀ ਹੈ।  ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੁਆਰਾ ਘੋਸ਼ਣਾ ਕੀਤੀ ਗਈ ਹੈ ਕਿ ਸੰਯੁਕਤ ਰਾਜ ਦੇ ਕੋਵਿਡ -19 ਲਈ ਸਿਹਤ ਸੰਭਾਲ ਸਹੂਲਤਾਂ ਅਤੇ ਟੈਸਟਿੰਗ ਸਾਈਟਾਂ ਤੋਂ ਇਲਾਵਾ ਟੈਸਟਿੰਗ ਵਿਕਲਪਾਂ ਦਾ ਵਿਸਥਾਰ ਕਰਨ ਦੇ ਯਤਨਾਂ ਵਿੱਚ ਇਹ ਇੱਕ ਮਹੱਤਵਪੂਰਣ ਕਦਮ ਹੈ ਪਰ ਇਹਨਾਂ ਟੈਸਟਾਂ ਦੀ ਸ਼ੁਰੂਆਤੀ ਵਰਤੋਂ ਸੀਮਤ ਹੋਵੇਗੀ। ਐਫ ਡੀ ਏ ਨੇ ਇਸ ਪ੍ਰਕਿਰਿਆ ਲਈ ਕੈਲੀਫੋਰਨੀਆਂ ਦੀ ਕੰਪਨੀ ਲੂਸੀਰਾ ਹੈਲਥ ਦੀ 30 ਮਿੰਟ ਦੀ ਟੈਸਟ ਕਿੱਟ ਨੂੰ ਐਮਰਜੈਂਸੀ ਤੌਰ ਤੇ ਵਰਤਣ ਦਾ ਅਧਿਕਾਰ ਦਿੱਤਾ ਹੈ। ਇਸ ਟੈਸਟ ਕਿੱਟ ਨਾਲ ਉਪਭੋਗਤਾ ਆਪਣੇ ਘਰ ਵਿੱਚ ਹੀ ਨੱਕ ਦੇ ਨਮੂਨੇ ਨਾਲ ਇੱਕ ਪੋਰਟੇਬਲ ਡਿਵਾਈਸ ਦੀ ਮੱਦਦ ਨਾਲ ਵਾਇਰਸ ਦੀ ਪੁਸ਼ਟੀ ਕਰ ਸਕਦੇ ਹਨ। ਆਮ ਤੌਰ ਤੇ ਅਧਿਕਾਰਿਤ ਸਥਾਨ ਤੇ ਟੈਸਟ ਦੇ ਨਤੀਜੇ ਵਿੱਚ ਕੁੱਝ ਸਮਾਂ ਲੱਗਦਾ ਹੈ ਪਰ ਇਸ ਕਿੱਟ ਨਾਲ ਨਤੀਜੇ ਨੂੰ ਜਲਦੀ ਪ੍ਰਾਪਤ ਕੀਤਾ ਜਾ ਸਕਦਾ ਹੈ।ਏਜੰਸੀ ਨੇ ਅਜੇ ਕੋਰੋਨਾਂ ਵਾਇਰਸ ਲਈ ਲਗਭੱਗ 300 ਟੈਸਟ ਅਧਿਕਾਰਤ ਕੀਤੇ ਹਨ। ਜਿਕਰਯੋਗ ਹੈ ਕਿ ਸਿਹਤ ਮਾਹਿਰਾਂ ਨੇ ਮਹੀਨਿਆਂ ਤੋਂ ਲੋਕਾਂ ਨੂੰ ਘਰ ਵਿਚ ਹੀ ਆਪਣੇ ਆਪ ਨੂੰ ਟੈਸਟ ਕਰਨ ਲਈ ਵਿਕਲਪਾਂ ਦੀ ਮੰਗ ਕੀਤੀ ਸੀ।

ਮਜਬੂਰ ਮਾਪੇ ਨਾ ਚੁਕਾ ਸਕੇ ਛੇ ਹਜ਼ਾਰ…

25 ਅਪ੍ਰੈਲ 2024: ਉੱਤਰ ਪ੍ਰਦੇਸ਼  ਦੇ ਫ਼ਿਰੋਜ਼ਾਬਾਦ  ਤੋਂ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਮਾਪਿਆਂ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

ਦਿੱਲੀ ‘ਚ ਐਨਕਾਊਂਟਰ, ਮੁਕਾਬਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024: ਦਿੱਲੀ ਦੇ…

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ…

Listen Live

Subscription Radio Punjab Today

ਭੈਣ ਦੇ ਵਿਆਹ ਲਈ ਕੈਨੇਡਾ ਤੋਂ ਆਏ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ ਪਹਿਲਾਂ ਭੈਣ ਦੇ ਵਿਆਹ ‘ਤੇ ਆਏ ਨੌਜਵਾਨ ਦਾ ਕਤਲ ਕਰ ਦਿਤਾ ਗਿਆ।…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

Our Facebook

Social Counter

  • 39917 posts
  • 0 comments
  • 0 fans