Menu

ਕੋਰੋਨਾਂ ਰਾਹਤ ਫੰਡ ਵਿੱਚ ਗਲਤ ਤਰੀਕੇ ਨਾਲ ਲਾਇਆ ਲੱਖਾਂ ਦਾ ਚੂਨਾ

 ਕੈਲੀਫੋਰਨੀਆਂ  19 ਨਵੰਬਰ (ਗੁਰਿੰਦਰਜੀਤ ਨੀਟਾ ਮਾਛੀਕੇ ) – ਸਰਕਾਰ ਦੁਆਰਾ ਦੇਸ਼ ਵਾਸੀਆਂ ਨੂੰ ਕੋਰੋਨਾਂ ਵਾਇਰਸ ਸੰਕਟ ਵਿੱਚ ਰਾਹਤ ਦੇਣ ਲਈ ਕਈ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ,ਜਿਹਨਾਂ ਵਿੱਚ ਆਰਥਿਕ ਮੱਦਦ ਵੀ ਸ਼ਾਮਿਲ ਹੈ। ਪਰ ਬਹੁਤ ਲੋਕਾਂ ਆਪਣੇ ਸਵਾਰਥ ਲਈ ਜੁਗਾੜ ਲਗਾ ਕੇ ਗਲਤ ਤਰੀਕੇ ਨਾਲ ਲਾਹਾ ਲੈਣ ਦੀ ਕੋਸ਼ਿਸ਼ ਕਰਦੇ ਹਨ। ਅਜਿਹਾ ਹੀ ਇੱਕ ਮਾਮਲਾ ਅਮਰੀਕਾ ਦੇ ਦੋ ਸੂਬਿਆਂ ਟੈਕਸਾਸ ਅਤੇ ਇਲੀਨੋਏ ਵਿੱਚ ਸਾਹਮਣੇ ਆਇਆ ਹੈ। ਜਸਟਿਸ ਵਿਭਾਗ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਇਹਨਾਂ  ਦੋ ਰਾਜਾਂ ਦੇ ਸੱਤ ਲੋਕਾਂ ‘ਤੇ ਕਰੋੜਾਂ ਡਾਲਰ ਦੇ ਕੋਰੋਨਾਂ ਵਾਇਰਸ ਰਾਹਤ ਫੰਡ ਚੋਰੀ ਕਰਨ ਅਤੇ ਲਗਜ਼ਰੀ ਉਤਪਾਦਾਂ’ ਤੇ ਖਰਚ ਕਰਨ ਲਈ ਧੋਖਾਧੜੀ ਦੇ ਦੋਸ਼ ਲਗਾਏ ਗਏ ਹਨ। ਦੋ ਸ਼ੱਕੀ ਵਿਅਕਤੀਆਂ, 52 ਸਾਲਾ ਅਮੀਰ ਅਕੀਲ ਅਤੇ ਸਿਦੀਕ ਅਜ਼ੀਮੂਦੀਨ (41) ‘ਤੇ ਮਨੀ ਲਾਂਡਰਿੰਗ ਦੇ ਦੋਸ਼ ਲਗਾਏ ਗਏ ਹਨ ਜਦਕਿ ਇਸ ਮੁਕੱਦਮੇ ਵਿਚ ਨਾਮਜ਼ਦ ਹੋਰ ਵਿਅਕਤੀ ਪਰਦੀਪ ਬਸਰਾ(51), ਰਿਫਤ ਬਾਜਵਾ( 51),  ਮੇਅਰ ਮਿਸਕ(40),  ਮੌਰਸੀਓ ਨਾਵੀਆ (41) ਅਤੇ ਰਿਚਰਡ ਰੀਥ ਹਨ।ਨਿਆਂ ਵਿਭਾਗ ਨੇ ਦੋਸ਼ ਲਾਇਆ ਕਿ ਇਹਨਾਂ ਦੋਸ਼ੀਆਂ ਨੇ ਧੋਖਾਧੜੀ ਲਈ ਦਰਜ਼ਨਾਂ ਲੋਨ ਅਰਜ਼ੀਆਂ ਜਮ੍ਹਾਂ ਕਰਵਾਈਆਂ ਜਿਨ੍ਹਾਂ ਵਿੱਚ ਝੂਠੀਆ ਤਨਖਾਹਾਂ ਦੇ ਖਰਚੇ, ਟੈਕਸ ਫਾਰਮ, ਬੈਂਕ ਰਿਕਾਰਡ ਅਤੇ ਹੋਰ ਦਸਤਾਵੇਜ਼ ਸ਼ਾਮਲ ਸਨ। ਇਹਨਾਂ ਨੇ ਸੈਂਕੜੇ ਜਾਅਲੀ ਅਤੇ ਝੂਠੇ ਕਰਮਚਾਰੀਆਂ ਲਈ ਨਕਦੀ ਪ੍ਰਾਪਤ ਕੀਤੀ ਹੈ। ਦੋਸ਼ੀਆਂ ਨੇ ਪੇਰੋਲ ਪ੍ਰੋਟੈਕਸ਼ਨ ਪ੍ਰੋਗਰਾਮ ਜੋ ਕਿ ਇੱਕ ਫੈਡਰਲ ਲੋਨ ਪ੍ਰੋਗਰਾਮ ਹੈ ਤੋਂ 30 ਮਿਲੀਅਨ ਡਾਲਰ ਦੀ ਮੰਗ ਕੀਤੀ ਸੀ ,ਇਸ ਪ੍ਰੋਗਰਾਮ ਨੇ ਇਸ ਸਾਲ ਕੋਰੋਨਾਂ ਵਾਇਰਸ ਮਹਾਂਮਾਰੀ ਦੌਰਾਨ ਛੋਟੇ ਕਾਰੋਬਾਰਾਂ ਦੀ ਸਹਾਇਤਾ ਲਈ 600 ਬਿਲੀਅਨ ਡਾਲਰ ਤੋਂ ਵੱਧ ਦਾ ਪ੍ਰਬੰਧ ਕੀਤਾ ਹੈ। ਅਧਿਕਾਰੀਆਂ ਅਨੁਸਾਰ ਫੈਡਰਲ ਏਜੰਟਾਂ ਦੁਆਰਾ ਵਾਰੰਟ ਜਾਰੀ ਕਰਨ  ਤੋਂ ਪਹਿਲਾਂ  ਇਹਨਾਂ ਨੇ ਤਕਰੀਬਨ 16 ਮਿਲੀਅਨ ਡਾਲਰ ਦੀ ਰਾਸ਼ੀ ਹਾਸਲ ਕੀਤੀ ਸੀ, ਜਿਸ ਨਾਲ ਲਗਜ਼ਰੀ ਗੱਡੀਆਂ ਲੈਂਬੋਰਗਿਨੀ,ਪੋਰਸ਼ ਆਦਿ ਖਰੀਦੀਆਂ ਸਨ ਜਿਹਨਾਂ ਨੂੰ ਜਾਇਦਾਦ ਸਮੇਤ ਜ਼ਬਤ ਕੀਤਾ ਗਿਆ ਹੈ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans