Menu

ਲੱਖਾਂ ਅਮਰੀਕੀ ਵਾਸੀਆਂ ਨੇ ਕੀਤਾ ਬੇਰੁਜ਼ਗਾਰੀ ਕਲੇਮ ਦਾ ਦਾਅਵਾ

ਕੈਲੀਫੋਰਨੀਆਂ  16  ਨਵੰਬਰ (ਗੁਰਿੰਦਰਜੀਤ ਨੀਟਾ ਮਾਛੀਕੇ ) – ਇਸ ਸਾਲ ਸ਼ੁਰੂ ਹੋਈ ਕੋਰੋਨਾਂ ਮਹਾਂਮਾਰੀ ਨੇ ਸੰਸਾਰ ਵਿੱਚ ਲੱਖਾਂ ਜਾਨਾਂ ਲੈਣ ਦੇ ਨਾਲ ਵੱਡੀਆਂ ਆਰਥਿਕ ਵਿਵਸਥਾਵਾਂ ਨੂੰ ਵੀ ਹਿਲਾ ਦਿੱਤਾ ਹੈ। ਅਮਰੀਕਾ ਵਿੱਚ ਵੀ ਇਸਦਾ ਅਸਰ ਵੇਖਣ ਨੂੰ ਮਿਲਿਆ ਹੈ। ਆਰਥਿਕ ਤੰਗੀ ਦੇ ਚਲਦਿਆਂ ਸੈਂਕੜੇ ਕਾਰੋਬਾਰ ਬੰਦ ਹੋ ਜਾਣ ਕਰਕੇ ਲੱਖਾਂ ਵਿਅਕਤੀ ਬੇਰੁਜ਼ਗਾਰ ਹੋ ਗਏ ਹਨ ਅਤੇ ਸਰਕਾਰ ਵੱਲੋਂ ਅਜਿਹੇ ਲੋਕਾਂ ਦੀ ਮੱਦਦ ਕੀਤੀ ਜਾਂਦੀ ਹੈ।  ਇਸੇ ਸੰਬੰਧ ਵਿੱਚ ਲਗਭੱਗ 709,000 ਅਮਰੀਕੀਆਂ ਨੇ ਪਿਛਲੇ ਹਫਤੇ ਮੌਸਮੀ ਤੌਰ ‘ਤੇ ਐਡਜਸਟ ਕੀਤੇ ਗਏ ਅਧਾਰ’ ਤੇ ਬੇਰੁਜ਼ਗਾਰੀ ਦੇ ਲਾਭ ਲਈ ਦਾਅਵੇ ਦਾਖਲ ਕੀਤੇ ਹਨ। ਲੇਬਰ ਵਿਭਾਗ ਨੇ ਵੀਰਵਾਰ ਨੂੰ ਇਹਨਾਂ ਅਧਿਕਾਰਤ ਅੰਕੜਿਆਂ ਦੀ ਜਾਣਕਾਰੀ ਦਿੱਤੀ ਹੈ। ਇਹਨਾਂ ਵਿੱਚ ਲਗਭੱਗ 300,000 ਮਹਾਂਮਾਰੀ ਨਾਲ ਹੋਈ ਬੇਰੁਜ਼ਗਾਰੀ ਲਈ ਸਹਾਇਤਾ ਸੰਬੰਧੀ ਨਵੀਆਂ ਫਾਈਲਾਂ ਵੀ ਸਨ। ਇਹ ਪ੍ਰੋਗਰਾਮ ਉਨ੍ਹਾਂ ਲੋਕਾਂ ਨੂੰ ਲਾਭ ਦਿੰਦਾ ਹੈ ਜੋ ਆਮ ਤੌਰ ਤੇ ਰਾਜ ਦੀ ਸਹਾਇਤਾ ਲਈ ਯੋਗ ਨਹੀਂ ਹੁੰਦੇ ਜਿਹਨਾਂ ਵਿੱਚ ਸਵੈ-ਰੁਜ਼ਗਾਰ ਵਾਲੇ ਲੋਕ ਸ਼ਾਮਿਲ ਹਨ। ਇਸ ਸਮੇਂ  ਦੇਸ਼  ਵਿੱਚ ਨੌਕਰੀਆਂ ਦੀ ਘਾਟ ਹੋਣ ਕਰਕੇ ਜਿਆਦਾ ਲੋਕ ਬੇਰੁਜ਼ਗਾਰੀ ਕਲੇਮ ਦੇ ਦਾਅਵੇ ਦਾਖਲ ਕਰ ਰਹੇ ਹਨ ਜਦਕਿ ਇਸ ਤੋਂ ਪਹਿਲਾਂ ਸੀਜ਼ਨਲ ਉਤਾਰ ਚੜਾਅ ਤੋਂ ਬਿਨਾਂ ਲਗਭੱਗ 1 ਮਿਲੀਅਨ ਦਾਅਵੇ ਕੀਤੇ ਗਏ ਸਨ। ਹਾਲਾਂਕਿ ਬਹੁਤ ਸਾਰੇ ਲੋਕ ਕੰਮ ਤੇ ਵਾਪਸ ਚਲੇ ਵੀ ਗਏ ਹਨ ਪਰ ਲੱਖਾਂ ਅਜੇ ਵੀ ਰੁਜ਼ਗਾਰ ਪ੍ਰਾਪਤ ਨਹੀਂ ਕਰ ਸਕੇ ਹਨ।

ਪਹਿਲਾਂ ਪਤਨੀ ਨੇ ਲਿਆ ਫਾਹਾ , ਫਿਰ…

23 ਅਪ੍ਰੈਲ 2024-  :ਉੱਤਰ ਪ੍ਰਦੇਸ਼ ਦੇ ਚਿਤਰਕੂਟ ‘ਚ ਇਕ ਕਾਂਸਟੇਬਲ ਨੇ ਸਰਕਾਰੀ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਲਈ…

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ…

ਦਰਦਨਾਕ ਹਾਦਸਾ ਬੱਸ ਅਤੇ ਟਰੱਕ…

ਕਨੌਜ, 23 ਅਪ੍ਰੈਲ 2024 :  ਆਗਰਾ-ਲਖਨਊ ਐਕਸਪ੍ਰੈੱਸ…

ਪੰਜਾਬ ‘ਚ ਕਿਸਾਨਾਂ ਨੇ ਭਾਜਪਾ…

ਚੰਡੀਗੜ੍ਹ 23 ਅਪ੍ਰੈਲ 2024- ਇੱਕ ਪਾਸੇ ਪੂਰੇ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39878 posts
  • 0 comments
  • 0 fans