Menu

ਕੈਲੀਫੋਰਨੀਆ : ਮਰੀਜ਼ ਲਈ ਡੋਨਰ ਹਾਰਟ ਲੈ ਕੇ ਆਇਆ ਹੈਲੀਕਾਪਟਰ ਹੋਇਆ ਹਸਪਤਾਲ ਦੀ ਛੱਤ ਤੇ ਕ੍ਰੈਸ਼

ਫਰਿਜ਼ਨੋ (ਕੈਲੀਫੋਰਨੀਆਂ), 12 ਨਵੰਬਰ (ਗੁਰਿੰਦਰਜੀਤ ਨੀਟਾ ਮਾਛੀਕੇ) – ਕੈਲੀਫੋਰਨੀਆਂ ਦੇ ਇੱਕ ਹਸਪਤਾਲ ਵਿੱਚ ਪਿਛਲੇ ਹਫਤੇ ਇੱਕ ਮਰੀਜ਼ ਦੇ ਦਿਲ ਨੂੰ ਬਦਲਣ ਲਈ ਉਸਨੂੰ ਡੋਨਰ ਤੋਂ ਲੈ ਕੇ ਆਇਆ ਹੈਲੀਕਾਪਟਰ ਹਸਪਤਾਲ ਦੀ ਛੱਤ ਤੇ ਲੈਂਡਿੰਗ ਸਮੇਂ ਹਾਦਸਾਗ੍ਰਸਤ ਹੋ ਗਿਆ ਸੀ। ਇਹ ਹਾਦਸਾ ਸ਼ੁੱਕਰਵਾਰ ਦੁਪਹਿਰ ਨੂੰ, ਲਾਸ ਏਂਜਲਸ ਦੇ USC ਦੇ ਕੈੱਕ ਹਸਪਤਾਲ ਵਿੱਚ ਵਾਪਰਿਆ । ਇਸ ਘਟਨਾ ਨੂੰ ਜ਼ਮੀਨ ਤੇ ਇੱਕ ਰਾਹਗੀਰ ਨੇ ਵੀਡੀਓ ਵਿੱਚ ਕੈਦ ਕਰ ਲਿਆ ਸੀ ਜਿਸ ਵਿੱਚ ਜਹਾਜ਼ ਹਸਪਤਾਲ ਦੇ ਹੈਲੀਪੈਡ ਤੋਂ ਥੋੜ੍ਹੀ ਦੂਰੀ ‘ਤੇ ਹੀ ਆਪਣਾ ਕੰਟਰੋਲ ਗੁਆ ਬੈਠਾ ਸੀ ਪਰ ਇਸ ਹਾਦਸੇ ਵਿੱਚ ਨੇੜੇ ਦਾ ਕੋਈ ਵੀ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਨਹੀਂ ਹੋਇਆ ਜਦਕਿ ਜਹਾਜ਼ ਦੇ ਦੋ ਯਾਤਰੀ ਅਤੇ ਉਸ ਦੇ ਪਾਇਲਟਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਹਾਦਸੇ ਦੇ ਬਾਅਦ ਹੀ ਅੱਗ ਬੁਝਾਉਣ ਵਾਲੇ ਵਰਕਰ ਪਹੁੰਚ ਗਏ ਸਨ।ਹਸਪਤਾਲ ਦੇ ਅਨੁਸਾਰ ਇਸ ਹਾਦਸੇ ਦੇ ਬਾਵਜੂਦ, ਦਿਲ ਚੰਗੀ ਸਥਿਤੀ ਵਿਚ ਰਿਹਾ ਅਤੇ ਉਸ ਦਿਨ ਬਾਅਦ ਵਿਚ ਟ੍ਰਾਂਸਪਲਾਂਟ ਆਪ੍ਰੇਸ਼ਨ ਲਈ ਵਰਤਿਆ ਗਿਆ ਸੀ। ਇਸ ਘਟਨਾਂ ਸੰਬੰਧੀ ਹਸਪਤਾਲ ਲਾਸ ਏਂਜਲਸ ਫਾਇਰ ਅਤੇ ਪੁਲਿਸ ਵਿਭਾਗ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਤਾਂ ਕਿ ਇਸ ਘਟਨਾ ਦੀ ਜਾਂਚ ਹੋ ਸਕੇ। ਇਸ ਤਰ੍ਹਾਂ ਦੇ ਇਲਾਜ ਦੇ ਮਾਮਲੇ ਵਿੱਚ ਅਮੈਰੀਕਨ ਟ੍ਰਾਂਸਪਲਾਂਟ ਫਾਊਂਡੇਸ਼ਨ ਦੇ ਅਨੁਸਾਰ, ਹਰ ਰੋਜ਼ ਲਗਭੱਗ 20 ਲੋਕ ਅੰਗਾਂ ਦੇ ਟ੍ਰਾਂਸਪਲਾਂਟ ਦੀ ਉਡੀਕ ਵਿੱਚ ਮਰਦੇ ਹਨ ਅਤੇ ਇੱਕ ਜੀਵਤ ਅੰਗ ਨੂੰ ਪ੍ਰਾਪਤ ਕਰਨ ਲਈ ਇਸ ਸਮੇਂ 114,000 ਤੋਂ ਵੱਧ ਲੋਕ ਹਨ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39934 posts
  • 0 comments
  • 0 fans