Menu

ਕਾਹਨੂੰਵਾਨ ਇਲਾਕੇ ਵਿੱਚ ਕਾਂਗਰਸ ਨੂੰ ਝਟਕਾ, 30 ਪਰਿਵਾਰ ਅਕਾਲੀ ਦਲ ਵਿੱਚ ਸ਼ਾਮਲ

ਕਾਹਨੂੰਵਾਨ, 10 ਨਵੰਬਰ (ਕੁਲਦੀਪ ਜਾਫਲਪੁਰ) –  ਕਾਹਨੂੰਵਾਨ ਬੇਟ ਖੇਤਰ ਵਿੱਚ ਚਰਚਿਤ ਅਤੇ ਨਾਮਵਰ ਕਾਂਗਰਸੀ ਆਗੂ ਸਾਬਕਾ ਸਰਪੰਚ ਭਗਤ ਸਿੰਘ ਨੇ ਆਪਣੇ ਸਮਰਥਕ 30 ਪਰਿਵਾਰਾਂ ਸਮੇਤ  ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਕੇ ਪਾਰਟੀ ਦੇ ਹੱਥ ਮਜ਼ਬੂਤ ਕਰਨ ਦਾ ਐਲਾਨ ਕੀਤਾ ਹੈ।ਮੁੱਲਾਂਵਾਲ ਨੇੜੇ ਆਪਣੇ ਘਰ ਰੱਖੇ ਵਿਸ਼ੇਸ ਸਮਾਰੋਹ ਵਿੱਚ ਉਨ੍ਹਾਂ ਨੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਗੁਰਬਚਨ ਸਿੰਘ ਬੱਬੇਹਾਲੀ ਹਲਕਾ ਕਾਦੀਆਂ ਵਿਚ ਵਿਚਰ ਰਹੇ ਨੌਜਵਾਨ ਆਗੂ ਗੁਰਇਕਬਾਲ ਸਿੰਘ ਮਾਹਲ ਦੀ ਅਗਵਾਈ ਵਿੱਚ  ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਅਤੇ ਮਾਹਲ ਪਰਿਵਾਰ ਨੇ ਭਗਤ ਸਿੰਘ ਅਤੇ ਸਾਥੀਆਂ ਨੂੰ ਪਾਰਟੀ ਵਿੱਚ ਆਉਣ ਤੇ ਜੀ ਆਇਆਂ ਆਖਿਆ। ਇਸ ਮੌਕੇ ਗੁਰਬਚਨ ਸਿੰਘ ਬੱਬੇਹਾਲੀ ਨੇ ਕਿਹਾ ਜੋ ਲੋਕ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ ਉਨ੍ਹਾਂ ਲੋਕਾਂ ਨੂੰ ਕਾਂਗਰਸ ਪਾਰਟੀ ਦੇ 4 ਸਾਲ ਦਾ ਸ਼ਾਸਨ ਅਤੇ ਪਾਰਟੀ ਦੀਆਂ ਨੀਤੀਆਂ  ਪਸੰਦ ਨਹੀਂ ਹਨ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਲੋਕ ਪੱਖੀ ਕੰਮ ਅਤੇ ਕਿਸਾਨਾਂ ਪ੍ਰਤੀ ਕੀਤੇ ਕੰਮਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦਾ ਕਾਫ਼ਲਾ ਵੱਡਾ ਹੋ ਰਿਹਾ ਹੈ। ਇਸ ਮੌਕੇ ਗੁਰਇਕਬਾਲ ਸਿੰਘ ਮਾਹਲ ਨੇ ਕਿਹਾ ਕਿ ਭਗਤ ਸਿੰਘ ਦਾ ਪਰਿਵਾਰ ਸ਼ੁਰੂ ਤੋਂ ਹੀ ਉਨ੍ਹਾਂ ਦੇ ਨਾਲ ਸਿਆਸਤ ਵਿੱਚ ਵਿੱਚ ਵਿਚਰਦਾ ਰਿਹਾ ਹੈ ਹੁਣ ਜਦੋਂ ਮਾਹਲ ਪਰਿਵਾਰ ਅਕਾਲੀ ਦਲ ਵਿੱਚ ਹੈ ਤਾਂ ਭਗਤ ਸਿੰਘ ਵੀ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰਨ ਲਈ ਤੱਤਪਰ ਹੈ।ਉਹਨਾਂ ਕਿਹਾ ਕਿ ਇਹਨਾਂ ਪਰਿਵਾਰਾਂ ਦੇ ਸਹਿਯੋਗ ਨਾਲ ਹਲਕਾ ਕਾਦੀਆਂ ਚ ਸ਼੍ਰੋਮਣੀ ਅਕਾਲੀ ਦਲ ਅਤੇ ਮਾਹਲ ਪਰਿਵਾਰ ਨੂੰ ਵੱਡਾ ਸਿਆਸੀ ਬੱਲ ਮਿਲਿਆ ਹੈ।ਇਸ ਪ੍ਰੋਗਰਾਮ ਨੂੰ  ਜਰਨੈਲ ਸਿੰਘ ਮਾਹਲ ਤਰਸੇਮ ਸਿੰਘ ਰਿਆੜ ਕੈਪਟਨ ਸੁਭਾਸ਼ ਸਿੰਘ ਜਗਤਾਰ ਸਿੰਘ ਇੰਦਰਜੀਤ ਸਿੰਘ ਜਕੜੀਆ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮਹਿੰਦਰਪਾਲ ਸਿੰਘ ਕੌਂਟਾ, ਮਹਿੰਦਰ ਸਿੰਘ ਗੁਰਾਇਆ ਕ੍ਰਿਪਾਲ ਸਿੰਘ ਗੁੰਝੀਆਂ, ਹਰਪ੍ਰੀਤ ਸਿੰਘ ਮਾਹਲ, ਸਰਬਜੀਤ ਸਿੰਘ ਮਾਹਲ, ਦਿਲਬਾਗ ਸਿੰਘ ਮਾਹਲ, ਅਸ਼ੋਕ ਕੁਮਾਰ ਡੱਬੀ, ਪ੍ਰੇਮ ਸਿੰਘ ਧੀਮਾਨ, ਚਰਨਜੀਤ ਸਿੰਘ,  ਤਰਸੇਮ ਸਿੰਘ, ਰਿਸ਼ਪਾਲ ਸਿੰਘ ਨੀਟਾ ਮਾਹਲ, ਗੁਰਮੀਤ ਸਿੰਘ ਪਸਵਾਲ, ਬਘੇਲ ਸਿੰਘ, ਸੁਲੱਖਣ ਸਿੰਘ, ਮਾਨ ਸਿੰਘ ਆਦਿ ਵੀ ਹਾਜ਼ਰ ਸਨ । ਭਗਤ ਸਿੰਘ ਸਮੇਤ ਸਰਦੂਲ ਸਿੰਘ, ਹਰਪਾਲ ਸਿੰਘ, ਪ੍ਰੇਮ ਸਿੰਘ ਪੰਚ, ਸੁਖਦੇਵ ਸਿੰਘ ਪੰਚ, ਗੁਰਨਾਮ ਸਿੰਘ ,ਕੁਲਬੀਰ ਸਿੰਘ, ਮਨਜੀਤ ਸਿੰਘ, ਹਰਜੀਤ ਸਿੰਘ, ਬਲਜੀਤ ਸਿੰਘ, ਜੱਜਵੀਰ , ਦਵਿੰਦਰ ਸਿੰਘ, ਹਰਜਿੰਦਰ ਸਿੰਘ, ਲਾਡੀ ਸਿੰਘ ਦਿਲਬਾਗ ਸਿੰਘ, ਤਰਸੇਮ ਸਿੰਘ, ਜਸਬੀਰ ਸਿੰਘ, ਸਾਬ ਸਿੰਘ, ਜਸਵੰਤ ਸਿੰਘ, ਦਵਿੰਦਰ ਸਿੰਘ , ਕੁਲਵੰਤ ਸਿੰਘ ,ਗੁਰਸੇਵਕ ਸਿੰਘ ,ਅਵਤਾਰ ਸਿੰਘ, ਲਾਭ ਸਿੰਘ ,ਬਾਪੂ ਜਸਵੰਤ ਸਿੰਘ, ਬਾਬਾ ਹਰਭਜਨ ਸਿੰਘ, ਬਾਪੂ ਰਘੁਬੀਰ ਸਿੰਘ, ਰਣਧੀਰ ਸਿੰਘ, ਬਾਜਵਾ ਰਜਿੰਦਰ ਸਿੰਘ, ਇੰਦਰ ਸਿੰਘ, ਸੋਹਣ ਸਿੰਘ,  ਮੇਜਰ ਸਿੰਘ, ਸੂਰਤਾ ਸਿੰਘ, ਪੰਚ ਦਰਸ਼ਨ ਸਿੰਘ, ਰਣਜੀਤ ਸਿੰਘ, ਕਾਲਾ ਗੁਰਦੇਵ ਸਿੰਘ, ਦਲਬੀਰ ਸਿੰਘ, ਪਰਮਜੀਤ ਸਿੰਘ, ਮਨਦੀਪ ਸਿੰਘ, ਹਰਦੀਪ ਸਿੰਘ,  ਪੰਚ ਰਮਨਦੀਪ ਸਿੰਘ ਆਦਿ ਨੇ ਵੀ  ਪੰਚ ਰਮਨਦੀਪ ਸਿੰਘ ਨੇ ਵੀ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਲ ਅਤੇ ਮਾਲ ਪਰਿਵਾਰ ਦੀ ਹਮਾਇਤ ਦਾ ਐਲਾਨ ਕੀਤਾ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39938 posts
  • 0 comments
  • 0 fans