ਫਰਿਜ਼ਨੋ (ਕੈਲੀਫੋਰਨੀਆਂ), 10ਨਵੰਬਰ (ਗੁਰਿੰਦਰਜੀਤ ਨੀਟਾ ਮਾਛੀਕੇ) – ਫਰਿਜ਼ਨੋ ਵਿੱਚ ਹੋ ਰਹੇ ਕਤਲਾਂ ਦੀ ਲੜੀ ਵਿੱਚ ਇੱਕ ਹੋਰ ਕਤਲ ਜੁੜ ਗਿਆ ਹੈ। ਐਤਵਾਰ ਸਵੇਰੇ ਕੇਂਦਰੀ ਫਰਿਜ਼ਨੋ ਵਿੱਚ ਇਕ ਵਾਹਨ ਵਿਚੋਂ ਇਕ ਲਾਸ਼ ਮਿਲਣ ਤੋਂ ਬਾਅਦ ਇਸ ਕਤਲ ਦੀ ਜਾਂਚ ਕੀਤੀ ਜਾ ਰਹੀ ਹੈ। ਫਰਿਜ਼ਨੋ ਪੁਲਿਸ ਦੇ ਅਨੁਸਾਰ ਟਾਈਲਰ ਐਵੀਨਿਊ ਅਤੇ ਏਟ ਸਟ੍ਰੀਟ ਦੇ ਖੇਤਰ ਵਿੱਚ ਕਰੀਬ 2:30 ਵਜੇ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ ਸੀ। ਅਧਿਕਾਰੀ ਤੁਰੰਤ ਹਰਕਤ ਵਿੱਚ ਆਏ ਅਤੇ ਘਟਨਾ ਸਥਲ ਤੇ ਉਨ੍ਹਾਂ ਨੇ ਇਕ ਵਾਹਨ ਵਿਚ ਇਕ ਆਦਮੀ ਨੂੰ ਮ੍ਰਿਤਕ ਪਾਇਆ ਜਿਸ ਦੇ ਸਰੀਰ ਦੇ ਉਪਰਲੇ ਹਿੱਸੇ ਤੇ ਕਈ ਜ਼ਖਮ ਸਨ। ਪੀੜਿਤ ਵਿਅਕਤੀ ਦਾ ਨਾਮ ਅਜੇ ਸਾਹਮਣੇ ਨਹੀਂ ਆਇਆ ਹੈ। ਅਧਿਕਾਰੀ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਜਾਂਚ ਕਰ ਰਹੇ ਹਨ। ਫਰਿਜ਼ਨੋ ਪੁਲਿਸ ਵਿਭਾਗ ਕਤਲਾਂ ਦੇ ਕੁੱਲ ਅੰਕੜੇ ਉਪਲੱਬਧ ਨਹੀਂ ਸਨ, ਪਰ ਇਹ ਸ਼ਹਿਰ ਦਾ ਘੱਟੋ ਘੱਟ 52 ਵਾਂ ਕਤਲ ਹੋਵੇਗਾ। ਵਿਭਾਗ ਦੁਆਰਾ ਦਸੰਬਰ 2019 ਤੱਕ ਪਾਈਆਂ ਮਹੀਨਾਵਾਰ ਅਪਰਾਧ ਦੀਆਂ ਰਿਪੋਰਟਾਂ ਦੇ ਅਨੁਸਾਰ, 2019 ਵਿੱਚ 45 , 2018 ਵਿੱਚ 32 ਅਤੇ 2017 ਵਿੱਚ 56 ਕਤਲੇਆਮ ਹੋਏ ਹਨ। ਫਰਿਜ਼ਨੋ ਦੇ ਪੁਲਿਸ ਮੁਖੀ ਐਂਡੀ ਹਾਲ ਅਨੁਸਾਰ ਕਾਉਂਟੀ ਦੀਆਂ ਜੇਲ੍ਹਾਂ ਵਿੱਚ ਕੋਰੋਨਾਂ ਵਾਇਰਸ ਦੇ ਲਾਗ ਨੂੰ ਘਟਾਉਣ ਲਈ ਜ਼ੀਰੋ-ਡਾਲਰ ਦੀ ਜ਼ਮਾਨਤ ਨੀਤੀ ਲਾਗੂ ਕੀਤੀ ਗਈ ਹੈ ਜਿਸ ਨੂੰ ਸ਼ਹਿਰ ਵਿੱਚ ਗੋਲੀਬਾਰੀ ਅਤੇ ਹੋਰ ਹਿੰਸਾ ਵਿੱਚ ਵਾਧੇ ਦਾ ਇੱਕ ਮੁੱਖ ਕਾਰਨ ਮੰਨਿਆ ਗਿਆ ਹੈ।