Menu

ਜੋਏ ਬਾਈਡੇਨ ਨੇ “ਸਪੱਸ਼ਟ ਜਿੱਤ” ਦਾ ਐਲਾਨ ਕਰਦਿਆਂ ਆਪਣੇ ਭਾਸ਼ਣ ਵਿੱਚ ਕੀਤੀ ਏਕਤਾ ਦੀ ਮੰਗ

ਫਰਿਜ਼ਨੋ (ਕੈਲੀਫੋਰਨੀਆਂ) 8 ਨਵੰਬਰ (ਗੁਰਿੰਦਰਜੀਤ ਨੀਟਾ ਮਾਛੀਕੇ,) – ਅਮਰੀਕਾ ਵਿੱਚ ਹੋਈਆਂ ਰਾਸ਼ਟਰਪਤੀ ਪਦ ਦੀਆਂ ਚੋਣਾਂ ਵਿੱਚ ਜੋਏ ਬਾਈਡੇਨ ਨੇ ਡੋਨਾਲਡ ਟਰੰਪ ਨੂੰ ਹਰਾ ਕੇ ਬਾਜੀ ਜਿੱਤ ਲਈ ਹੈ। ਜਿੱਤ ਤੋਂ ਬਾਅਦ ਰਾਸ਼ਟਰਪਤੀ ਚੁਣੇ ਗਏ ਜੋਏ ਬਾਈਡੇਨ ਅਤੇ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਸ਼ਨੀਵਾਰ ਰਾਤ ਨੂੰ ਦੋਹਰੇ ਭਾਸ਼ਣ ਵਿੱਚ ਜਨਤਾ ਦਾ ਧੰਨਵਾਦ ਕਰਦਿਆਂ ਦੇਸ਼ ਵਿੱਚ ਏਕਤਾ ਦੀ ਮੰਗ ਕੀਤੀ ਹੈ। ਬਾਈਡੇਨ ਨੇ ਸ਼ਨੀਵਾਰ ਸ਼ਾਮ ਤੱਕ ਪ੍ਰਾਪਤ ਹੋਈਆਂ 74 ਮਿਲੀਅਨ ਤੋਂ ਵੱਧ ਵੋਟਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਸੀਂ ਆਪਣੀ ਕੌਮ ਦੇ ਇਤਿਹਾਸ ਵਿੱਚ ਹੁਣ ਤੱਕ ਦੀਆਂ ਸਭ ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ ਅਤੇ ਇਹ ਲੋਕਾਂ ਦੀ ਜਿੱਤ ਹੈ। ਬਾਈਡੇਨ ਨੂੰ ਜਿੱਤ ਲਈ 270 ਇਲੈਕਟ੍ਰੋਲ ਵੋਟਾਂ ਦੀ ਜ਼ਰੂਰਤ ਸੀ ਜਿਹਨਾਂ ਦੀ ਕੁੱਲ ਗਿਣਤੀ 279 ਹੋ ਗਈ ਸੀ। ਬਾਈਡੇਨ ਨੇ ਆਪਣੇ ਭਾਸ਼ਣ ਵਿੱਚ ਏਕਤਾ ਦੀ ਮੰਗ ਕੀਤੀ ਅਤੇ ਪਹਿਲੇ ਰਾਸ਼ਟਰਪਤੀ ਨੂੰ ਉਨ੍ਹਾਂ ਦੀ ਵੰਡਣ ਵਾਲੀ ਰਾਜਨੀਤੀ ਲਈ ਸਪੱਸ਼ਟ ਤੌਰ ‘ਤੇ ਨਿੰਦਿਆ ਕੀਤੀ। ਬਾਈਡੇਨ ਅਨੁਸਾਰ ਉਹਨਾਂ ਨੇ ਵਿਭਿੰਨ ਗੱਠਜੋੜ ਤੋਂ ਵੋਟਾਂ ਪ੍ਰਾਪਤ ਕੀਤੀਆਂ ਹਨ ਅਤੇ  ਉਸਨੇ ਕਾਲੇ ਮੂਲ ਦੇ ਵੋਟਰਾਂ ਦਾ ਵਿਸ਼ੇਸ਼ ਤੌਰ ਤੇ ਲੰਮੇ ਸਮੇਂ ਤੋਂ ਸਮਰਥਨ ਕਰਨ ਲਈ ਧੰਨਵਾਦ ਕੀਤਾ। ਇੰਨਾ ਹੀ ਨਹੀਂ ਨਵੇਂ ਰਾਸ਼ਟਰਪਤੀ ਨੇ ਟਰੰਪ ਦੇ ਸਮਰੱਥਕਾਂ ਨੂੰ ਵੀ ਉਸਨੂੰ ਮੌਕਾ ਦੇਣ ਦੀ ਗੱਲ ਕਹੀ ਕਿਉਂਕਿ ਇਹ ਸਮਾਂ ਅਮਰੀਕਾ ਲਈ ਕੁੱਝ ਨਵਾਂ ਕਰਨ ਦਾ ਹੈ। ਬਾਈਡੇਨ ਅਤੇ ਹੈਰਿਸ ਦੀ ਚੋਣ ਇਤਿਹਾਸਕ ਹੈ।  ਬਾਈਡੇਨ ਅਹੁਦਾ ਸੰਭਾਲਣ ਵਾਲਾ ਜ਼ਿਆਦਾ ਉਮਰ ਦਾ ਰਾਸ਼ਟਰਪਤੀ ਅਤੇ ਸਿਰਫ ਦੂਸਰਾ ਕੈਥੋਲਿਕ ਹੋਵੇਗਾ ਜਦਕਿ  ਹੈਰਿਸ ਉਪ ਰਾਸ਼ਟਰਪਤੀ ਵਜੋਂ ਸੇਵਾ ਨਿਭਾਉਣ ਵਾਲੀ ਪਹਿਲੀ ਔਰਤ ਅਤੇ ਪਹਿਲੀ  ਏਸ਼ੀਆਈ ਅਮਰੀਕੀ ਹੋਵੇਗੀ।  ਬਾਈਡੇਨ ਨੇ ਆਪਣੇ ਭਾਸ਼ਣ ਵਿੱਚ ਹੈਰਿਸ ਦਾ  ਵੀ ਧੰਨਵਾਦ ਕੀਤਾ। ਕਮਲਾ ਹੈਰਿਸ ਨੇ ਵੀ ਆਪਣੇ ਭਾਸ਼ਣ ਦੌਰਾਨ ਪ੍ਰਸ਼ਾਸਨ ਦੀਆਂ ਤਰਜੀਹਾਂ ਬਾਰੇ ਗੱਲ ਕੀਤੀ ਜਿਸ ਵਿੱਚ ਕੋਰੋਨਾਂ ਵਾਇਰਸ ਮਹਾਂਮਾਰੀ ਪ੍ਰਤੀ ਹੁੰਗਾਰਾ ਦੇਣਾ, ਜਲਵਾਯੂ ਤਬਦੀਲੀ  ਅਤੇ ਨਸਲੀ ਨਿਆਂ ਪ੍ਰਤੀ ਕੰਮ ਕਰਨਾ ਆਦਿ ਸ਼ਾਮਿਲ ਸੀ। ਹੈਰਿਸ ਨੇ ਕਿਹਾ ਕਿ , “ਅੱਗੇ ਦਾ ਰਾਹ ਸੌਖਾ ਨਹੀਂ ਹੋਵੇਗਾ, ਪਰ ਅਮਰੀਕਾ ਤਿਆਰ ਹੈ”। ਅਖੀਰ ਵਿੱਚ ਬਾਈਡੇਨ ਨੇ ਸਮਰੱਥਕਾਂ ਨੂੰ “ਵਿਸ਼ਵਾਸ ਫੈਲਾਉਣ” ਦੀ ਅਪੀਲ ਕਰਦਿਆਂ  ਅਗਲੇ ਚਾਰ ਸਾਲਾਂ ਲਈ ਇੱਕ ਆਸ਼ਾਵਾਦੀ ਸੰਦੇਸ਼ ਦੀ ਘੋਸ਼ਣਾ ਕੀਤੀ।

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਅਤੇ ਪਾਰਟੀ ਦੇ ਸੂਬਾ ਪ੍ਰਧਾਨ HS ਲੱਕੀ ਨੂੰ ਟਿਕਟ…

ਤਰਸੇਮ ਸਿੰਘ ਦੇ ਕਤਲ ਕੇਸ…

ਤਰਨ ਤਾਰਨ, 24 ਅਪ੍ਰੈਲ 2024 :ਉੱਤਰਾਖੰਡ ਦੇ…

ਮੁਹਾਲੀ ‘ਚ ਮਿਲੀ ਹਰਿਆਣਾ ਪੁਲਿਸ…

ਚੰਡੀਗੜ੍ਹ, 23 ਅਪ੍ਰੈਲ 2024- ਹਰਿਆਣਾ ਦੇ ਪੁਲਿਸ…

ਕੇਜਰੀਵਾਲ ਤੇ ਕੇ ਕਵਿਤਾ ਦੀ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39898 posts
  • 0 comments
  • 0 fans