Menu

ਚੁੱਪ ਚੁਪੀਤੇ ਹੀ ਹਰਿਆਣਾ ਪੁਲਿਸ ਨੇ ਰਾਮ ਰਹੀਮ ਨੂੰ ਮਿਲਾਇਆ ਉਸਦੀ ਮਾਂ ਨਾਲ

ਚੰਡੀਗੜ, 7 ਨਵੰਬਰ (ਹਰਜੀਤ ਮਠਾੜੂ)- ਸਾਧਵੀ ਜਬਰ ਜਨਾਹ ਮਾਮਲੇ ‘ਚ ਰੋਹਤਕ ਦੀ ਸੁਨਾਰਿਆ ਜੇਲ੍ਹ ‘ਚ ਬੰਦ ਗੁਰਮੀਤ ਰਾਮ ਰਹੀਮ ਸਿੰਘ ਗ੍ਰਿਫਤਾਰੀ ਤੋਂ ਬਾਅਦ ਜੇਲ੍ਹ ‘ਚੋਂ ਪਹਿਲੀ ਵਾਰ ਬਾਹਰ ਨਿਕਲਿਆ। ਉਹ ਦਿਨ ਦੀ ਪੈਰੋਲ ‘ਤੇ 24 ਅਕਤੂਬਰ ਨੂੰ ਆਪਣੀ ਮਾਂ ਨੂੰ ਗੁਰੂਗ੍ਰਾਮ ਹਸਪਤਾਲ ‘ਚ ਮਿਲਣ ਗਿਆ ਸੀ। ਪੁਲਿਸ ਨੇ ਚੁੱਪਚਾਪ ਉਸ ਨੂੰ ਪੂਰੀ ਸਕਿਓਰਿਟੀ ‘ਚ ਪੈਰੋਲ ‘ਤੇ ਮਾਂ ਨੂੰ ਮਿਲਣ ਲਈ ਲਿਆਂਦਾ ਪਰ ਕਿਸੇ ਨੂੰ ਇਸ ਦੀ ਭਿਣਕ ਤਕ ਨਹੀਂ ਲੱਗੀ। ਇਸ ਦਾ ਪਤਾ ਕੱਲ੍ਹ ਲੱਗਾ। ਹਰਿਆਣਾ ਦੇ ਜੇਲ੍ਹ ਮੰਤਰੀ ਰਣਜੀਤ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ।
ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਸਿੰਘ ਨੂੰ ਰੋਹਤਕ ਜੇਲ੍ਹ ਤੋਂ ਆਪਣੀ ਬੀਮਾਰ ਮਾਂ ਨੂੰ ਗੁਰੂਗ੍ਰਾਮ ਹਸਪਤਾਲ ‘ਚ ਮਿਲਣ ਜਾਣ ‘ਤੇ ਜੇਲ੍ਹ ਮੰਤਰੀ ਰਣਜੀਤ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਸੀ। ਉਹ ਇਕ ਦਿਨ ਲਈ ਪੈਰੋਲ ‘ਤੇ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਇਸ ਦੇ ਤਰ੍ਹਾਂ ਦਾ ਪ੍ਰੋਵੀਜਨ ਹੈ ਕਿ ਜਦੋਂ ਵੀ ਕਿਸੇ ਨੂੰ ਐਮਰਜੈਂਸੀ ਹੋਵੇ ਤਾਂ ਉਸ ਕੈਦੀ ਨੂੰ ਲਿਜਾਇਆ ਜਾ ਸਕਦਾ ਹੈ। ਇਹ ਕਾਨੂੰਨ ‘ਚ ਹੈ। ਗੁਰਮੀਤ ਰਾਮ ਰਹੀਮ ਨੂੰ ਪੁਲਿਸ ਸੁਰੱਖਿਆ ‘ਚ ਲਿਜਾਇਆ ਗਿਆ ਸੀ। ਇਹ ਇਕ ਰੈਗੂਲਰ ਫੀਚਰ ਹੈ।
ਜੇਲ੍ਹ ਮੰਤਰੀ ਨੇ ਕਿਹਾ ਕਿ ਇਕ ਦਿਨ ਤੋਂ ਜ਼ਿਆਦਾ ਸਮਾਂ ਹੁੰਦਾ ਤਾਂ ਉਸ ਲਈ ਪੈਰੋਲ ਹੁੰਦੀ। ਜੇਲ੍ਹ ਸੁਪਰਡੈਂਟ ਪੁਲਿਸ ਸੁਰੱਖਿਆ ‘ਚ ਮਿਲਵਾਉਣ ਦੀ ਮਨਜ਼ੂਰੀ ਦੇ ਸਕਦਾ ਹੈ। ਜ਼ਿਕਰਯੋਗ ਹੈ ਕਿ ਰੋਹਤਕ ਪੁਲਿਸ ਡੇਰਾ ਮੁਖੀ ਨੂੰ ਜੇਲ੍ਹ ਤੋਂ ਭਾਰੀ ਸੁਰੱਖਿਆ ‘ਚ ਗੁਰੂਗ੍ਰਾਮ ਲੈ ਕੇ ਗਈ ਤੇ ਫਿਰ ਵਾਪਸ ਗੁਰੂਗ੍ਰਾਮ ਤੋਂ ਰੋਹਤਕ ਜੇਲ੍ਹ ਲਿਆਂਦਾ ਗਿਆ ।
ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਹੀ ਇਸ ਗੱਲ ਦਾ ਖੁਲਾਸਾ ਹੋਇਆ ਕਿ ਡੇਰਾ ਮੁਖੀ ਨੂੰ ਚੁੱਪਚਾਪ ਸਰਕਾਰ ਨੇ ਇਕ ਦਿਨ ਲਈ ਵਿਸ਼ੇਸ਼ ਮਨਜ਼ੂਰੀ ਦੇ ਕੇ ਹਸਪਤਾਲ ‘ਚ ਭਰਤੀ ਉਸ ਦੀ ਮਾਂ ਨਾਲ ਮੁਲਾਕਾਤ ਕਰਵਾਈ। ਲਗਪਗ ਇਕ ਸਾਲ ਪਹਿਲਾਂ ਡੇਰਾ ਮੁਖੀ ਨੇ ਬੀਮਾਰ ਮਾਂ ਨੂੰ ਮਿਲਣ ਲਈ ਪੈਰੋਲ ਮੰਗੀ ਸੀ ਪਰ ਉਸ ਦੀ ਪੈਰੋਲ ਰਿਜੈਕਟ ਕਰ ਦਿੱਤੀ ਗਈ ਸੀ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39928 posts
  • 0 comments
  • 0 fans